ਭਾਰਤੀ ਵਜੀਫ਼ਾ ਸਕੀਮਾਂ ਨੇ ਨੇਪਾਲੀ ਵਿਦਿਆਰਥੀਆਂ ਦੇ ਸੁਪਨੇ ਕੀਤੇ ਸੱਚ

09/20/2020 3:45:20 PM

ਕਾਠਮੰਡੂ: ਨੇਪਾਲ 'ਚ ਸਥਿਤ ਭਾਰਤੀ ਦੂਤਾਵਾਸ ਵਲੋਂ ਕਰਵਾਈਆਂ ਜਾ ਰਹੀਆਂ ਵੱਖ-ਵੱਖ ਸਕੀਮਾਂ ਨੇ ਬਹੁਤ ਸਾਰੇ ਨੇਪਾਲੀ ਵਿਦਿਆਰਥੀਆਂ ਦੇ ਸੁਪਨਿਆਂ ਨੂੰ ਸੱਚ ਕੀਤਾ ਹੈ। ਇਹ ਵਿਦਿਆਰਥੀ ਵਜੀਫ਼ਿਆਂ ਦੇ ਸਦਕਾ ਆਪਣੇ ਉਚੇਰੀ ਪੜ੍ਹਾਈ ਦੇ ਸੁਪਨਿਆਂ ਨੂੰ ਪੂਰਾ ਕਰ ਰਹੇ ਹਨ। ਜੇਕਰ ਇਹ ਵਜੀਫ਼ਾ ਸਹੂਲਤ ਨਾ ਮਿਲੇ ਤਾਂ ਉਨ੍ਹਾਂ ਵਿਦਿਆਰਥੀਆਂ ਦੇ ਸੁਪਨੇ ਅੱਧਵਾਟੇ ਟੁੱਟ ਸਕਦੇ ਹਨ।

ਅਜਿਹੇ ਵਿਦਿਆਰਥੀਆਂ 'ਚ ਇਕ ਬੀਪੇਸ਼ ਠਾਰੂ ਵੀ ਹੈ ਜਿਸ ਨੇ ਹਾਲ ਹੀ 'ਚ ਆਪਣੀ ਇੰਟਰ ਮੀਡੀਅਟ ਤੱਕ ਦੀ ਪੜ੍ਹਾਈ ਇਕ ਸਾਈਸ ਕਾਲਜ ਤੋਂ ਪੂਰੀ ਕੀਤੀ ਹੈ। ਉਸ ਨੇ ਬਹੁਤ ਵਧੀਆ ਨੰਬਰ ਹਾਸਲ ਕੀਤੇ ਹਨ ਅਤੇ ਉਹ ਭਵਿੱਖ 'ਚ ਸਿਵਲ ਇੰਜੀਨੀਅਰ ਦੀ ਡਿਗਰੀ ਹਾਸਲ ਕਰਨੀ ਚਾਹੁੰਦਾ ਹੈ। ਜਿਸ ਨੂੰ ਕੌਮਾਂਤਰੀ ਪੱਧਰ ਦੀ ਮਾਨਤਾ ਹਾਸਲ ਹੋਵੇ। ਅਜਿਹਾ ਮੌਕੇ 'ਤੇ ਭਾਰਤੀ ਦੂਤਾਵਾਸ ਨੇ ਬੀਪੇਸ਼ ਦਾ ਹੱਥ ਫੜਿਆ ਅਤੇ ਉਸ ਨੂੰ ਉੱਚ ਪੜ੍ਹਾਈ ਲਈ ਵਜੀਫਾ ਸਹੂਲਤ ਪ੍ਰਦਾਨ ਕੀਤੀ। ਭਾਰਤੀ ਦੂਤਾਵਾਸ ਵਲੋਂ ਘੱਟੋ-ਘੱਟ 500 ਦੇ ਕਰੀਬ ਵੱਖ-ਵੱਖ ਸਕੀਮਾਂ ਚਲਾਈਆਂ ਜਾ ਰਹੀਆਂ ਹਨ। ਜਿਨ੍ਹਾਂ ਅਧੀਨ ਵਿਦਿਆਰਥੀਆਂ ਦੀ ਮਦਦ ਕੀਤੀ ਜਾ ਰਹੀ ਹੈ।


Shyna

Content Editor

Related News