ਭਾਰਤੀ ਰੇਲਵੇ ਨੇ ਔਰਤਾਂ ਦੀ ਰੱਖਿਆ ਤੇ ਬੱਚਿਆਂ ਨੂੰ ਤਸਕਰਾਂ ਤੋਂ ਬਚਾਉਣ ਲਈ ਚਲਈਆਂ ਵੱਖ-ਵੱਖ ਮੁਹਿੰਮਾਂ

Wednesday, Oct 18, 2023 - 07:45 PM (IST)

ਭਾਰਤੀ ਰੇਲਵੇ ਨੇ ਔਰਤਾਂ ਦੀ ਰੱਖਿਆ ਤੇ ਬੱਚਿਆਂ ਨੂੰ ਤਸਕਰਾਂ ਤੋਂ ਬਚਾਉਣ ਲਈ ਚਲਈਆਂ ਵੱਖ-ਵੱਖ ਮੁਹਿੰਮਾਂ

ਨੈਸ਼ਨਲ ਡੈਸਕ : ਰੇਲ ਮੰਤਰਾਲੇ ਨੇ ਬੁੱਧਵਾਰ ਨੂੰ ਕਿਹਾ ਕਿ ਰੇਲਵੇ ਸੰਪੱਤੀ, ਯਾਤਰੀ ਖੇਤਰ ਅਤੇ ਯਾਤਰੀਆਂ ਦੀ ਸੁਰੱਖਿਆ ਦੀ ਜ਼ਿੰਮੇਵਾਰੀ ਰੇਲਵੇ ਸੁਰੱਖਿਆ ਬਲ (RPF) ਨੂੰ ਦਿੱਤੀ ਗਈ ਹੈ। ਆਰ.ਪੀ.ਐੱਫ. ਯਾਤਰੀਆਂ ਦੀ ਸੁਰੱਖਿਆ ਲਈ ਦਿਨ-ਰਾਤ ਕੰਮ ਕਰ ਰਿਹਾ ਹੈ। ਆਰ.ਪੀ.ਐੱਫ. ਦੇਸ਼ ਭਰ 'ਚ ਫੈਲੀ ਹੋਈ ਰੇਲਵੇ ਅਤੇ ਯਾਤਰੀਆਂ ਦੀ ਸੁਰੱਖਿਆ ਦੀ ਇਸ ਜ਼ਿੰਮੇਵਾਰੀ ਨੂੰ ਬੜੇ ਚੰਗੇ ਤਰੀਕੇ ਨਾਲ ਨਿਭਾਅ ਰਿਹਾ ਹੈ। ਸਤੰਬਰ 2023 ਮਹੀਨੇ ਦੌਰਾਨ ਆਰ.ਪੀ.ਐੱਫ. ਨੇ ਕਈ ਉਪਲੱਬਧੀਆਂ ਹਾਸਲ ਕੀਤੀਆਂ ਹਨ। ਬੱਚਿਆਂ ਦੀ ਰੱਖਿਆ ਅਤੇ ਆਪਰੇਸ਼ਨ 'ਨੰਨ੍ਹੇ ਫਰਿਸ਼ਤੇ' ਰਾਹੀਂ ਆਪਣੇ ਪਰਿਵਾਰ ਤੋਂ ਵੱਖ ਹੋਏ ਬੱਚਿਆਂ ਨੂੰ ਉਨ੍ਹਾਂ ਦੇ ਪਰਿਵਾਰ ਨਾਲ ਮਿਲਾਉਣ 'ਚ ਆਰ.ਪੀ.ਐੱਫ. ਨੇ ਵੱਡੀ ਭੂਮਿਕਾ ਨਿਭਾਈ ਹੈ। ਭਾਰਤੀ ਰੇਲਵੇ ਦੁਆਰਾ ਚਲਾਏ ਗਏ ਇਸ ਅਭਿਆਨ ਤਹਿਤ ਭਾਰਤੀ ਰੇਲਵੇ ਦੇ ਸੰਪਰਕ 'ਚ ਆਏ 895 ਤੋਂ ਵੀ ਵੱਧ ਬੱਚਿਆਂ ਨੂੰ ਬਚਾ ਕੇ ਉਨ੍ਹਾਂ ਦੇ ਪਰਿਵਾਰ ਨਾਲ ਮਿਲਾਇਆ ਜਾ ਚੁੱਕਾ ਹੈ। 

ਇਹ ਵੀ ਪੜ੍ਹੋ : ਪੰਜਾਬ ਸਰਕਾਰ ਨੇ ਦੀਵਾਲੀ ਤੋਂ ਪਹਿਲਾਂ ਦਿੱਤਾ ਵੱਡਾ ਤੋਹਫ਼ਾ, ਨੋਟੀਫਿਕੇਸ਼ਨ ਜਾਰੀ

ਮਨੁੱਖੀ ਤਸਕਰੀ ਅਤੇ ਆਪਰੇਸ਼ਨ ਏ.ਏ.ਐੱਚ.ਟੀ. ਮਨੁੱਖੀ ਤਸਕਰਾਂ ਦੀਆਂ ਬੁਰੀਆਂ ਯੋਜਨਾਵਾਂ ਦਾ ਮੁਕਾਬਲਾ ਕਰਨ ਲਈ ਆਰ.ਪੀ.ਐੱਫ. ਦੀਆਂ ਮਾਨਵ ਤਸਕਰੀ ਵਿਰੋਧੀ ਇਕਾਈਆਂ ਨੂੰ ਥਾਣਾ ਪੱਧਰ 'ਤੇ ਤਾਇਨਾਤ ਕੀਤਾ ਗਿਆ ਹੈ। ਇਹ ਮਾਨਵ ਤਸਕਰੀ ਰੋਕਣ ਲਈ ਬਣਾਈਆਂ ਗਈਆਂ ਏਜੰਸੀਆਂ ਤੇ NGOs ਨਾਲ ਸੰਪਰਕ 'ਚ ਰਹਿੰਦੀਆਂ ਹਨ ਤੇ ਤਸਕਰੀ ਦਾ ਸ਼ਿਕਾਰ ਹੋਣ ਵਾਲੇ ਕਈ ਬੱਚਿਆਂ ਦੀ ਜਾਨ ਬਚਾਉਣ 'ਚ ਉਨ੍ਹਾਂ ਦੀ ਮਦਦ ਕੀਤੀ ਸੀ। ਸਤੰਬਰ 2023 ਦੌਰਾਨ 14 ਤਸਕਰਾਂ ਨੂੰ ਗ੍ਰਿਫ਼ਤਾਰ ਕੀਤਾ ਗਿਆ ਹੈ ਤੇ 29 ਲੋਕਾਂ ਨੂੰ ਤਸਕਰਾਂ ਦੇ ਜਾਲ 'ਚੋਂ ਛੁਡਾਇਆ ਗਿਆ ਹੈ। ਮਹਿਲਾ ਯਾਤਰੀਆਂ ਦੀ ਸੁਰੱਖਿਆ ਵੀ ਭਾਰਤੀ ਰੇਲਵੇ ਲਈ ਇਕ ਵੱਡੀ ਚਿੰਤਾ ਦਾ ਵਿਸ਼ਾ ਸੀ। ਇਸ ਸਬੰਧ 'ਚ ਲੰਬੇ ਸਫਰ ਦੌਰਾਨ ਔਰਤਾਂ ਦੀ ਸੁਰੱਖਿਆ ਦੇ ਮੱਦੇਨਜ਼ਰ 'ਮੇਰੀ ਸਹੇਲੀ' ਪਹਿਲ ਸ਼ੁਰੂ ਕੀਤੀ ਗਈ ਹੈ। ਇਸ ਪਹਿਲ ਦੇ ਤਹਿਤ 231 ਟੀਮਾਂ ਨੇ ਸਤੰਬਰ 2023 ਦੌਰਾਨ 13,071 ਟਰੇਨਾਂ 'ਚ ਹਿੱਸਾ ਲਿਆ ਅਤੇ 4,21,198 ਔਰਤਾਂ ਨੂੰ ਯਾਤਰਾ ਦੌਰਾਨ ਸੁਰੱਖਿਆ ਪ੍ਰਦਾਨ ਕੀਤੀ। 

ਇਹ ਵੀ ਪੜ੍ਹੋ : ਲੋਕ ਸਭਾ ਚੋਣਾਂ ਨੂੰ ਲੈ ਕੇ EVMs ਦੀ ਚੈਕਿੰਗ ਸ਼ੁਰੂ, ਚੋਣ ਕਮਿਸ਼ਨ ਵੱਲੋਂ ਭੇਜੀ ਟੀਮ ਕਰੇਗੀ ਨਿਰੀਖਣ

ਆਪਰੇਸ਼ਨ 'ਨਾਰਕੋਸ' ਤਹਿਤ ਸਤੰਬਰ ਮਹੀਨੇ 2.65 ਕਰੋੜ ਕੀਮਤ ਦੇ NDPS ਜ਼ਬਤ ਕੀਤੇ ਤੇ 70 ਲੋਕਾਂ ਨੂੰ ਗ੍ਰਿਫ਼ਤਾਰ ਕੀਤਾ। ਗ੍ਰਿਫ਼ਤਾਰ ਕੀਤੇ ਗਏ ਮੁਲਜ਼ਮਾਂ ਨੂੰ ਕਾਨੂੰਨੀ ਕਾਰਵਾਈ ਲਈ ਸਬੰਧਤ ਏਜੰਸੀਆਂ ਨੂੰ ਸੌਂਪ ਦਿੱਤਾ ਗਿਆ ਹੈ। ਯਾਤਰੀ ਸੁਰੱਖਿਆ ਸਬੰਧੀ ਸ਼ਿਕਾਇਤਾਂ ਲਈ ਹੈਲਪਲੈਈਨ ਨੰਬਰ 139 ਜਾਰੀ ਕੀਤੀ ਗਈ ਹੈ, ਜਿਸ 'ਤੇ ਸਤੰਬਰ ਮਹੀਨੇ ਦੌਰਾਨ 28,000 ਤੋਂ ਵੀ ਵੱਧ ਸ਼ਿਕਾਇਤਾਂ ਦਰਜ ਕੀਤੀਆਂ ਗਈਆਂ ਤੇ ਸ਼ਿਕਾਇਤਾਂ ਦਾ ਹੱਲ ਕਰਨ ਲਈ ਬਣਦੀ ਕਾਰਵਾਈ ਵੀ ਕੀਤੀ ਗਈ ਹੈ। 

ਇਹ ਵੀ ਪੜ੍ਹੋ :  ਨਿਗਮ ਚੋਣਾਂ ਤੋਂ ਪਹਿਲਾਂ ਭਾਜਪਾ ਖ਼ਿਲਾਫ਼ ਵੱਡਾ ਦਾਅ ਖੇਡਣ ਲਈ ਮੈਦਾਨ 'ਚ ਉੱਤਰੀ 'ਆਪ'

ਜਗ ਬਾਣੀ ਈ-ਪੇਪਰ ਨੂੰ ਪੜ੍ਹਨ ਅਤੇ ਐਪ ਨੂੰ ਡਾਊਨਲੋਡ ਕਰਨ ਲਈ ਇੱਥੇ ਕਲਿੱਕ ਕਰੋ

For Android:- https://play.google.com/store/apps/details?id=com.jagbani&hl=en

For IOS:- https://itunes.apple.com/in/app/id538323711?mt=8

 


author

Anuradha

Content Editor

Related News