ਹਾਦਸਿਆਂ ਨੂੰ ਰੋਕਣ ਲਈ ਹੁਣ ਰੇਲਵੇ ਵਰਤੇਗਾ ਇਹ ਤਰੀਕਾ

Monday, Feb 05, 2018 - 07:15 PM (IST)

ਹਾਦਸਿਆਂ ਨੂੰ ਰੋਕਣ ਲਈ ਹੁਣ ਰੇਲਵੇ ਵਰਤੇਗਾ ਇਹ ਤਰੀਕਾ

ਨਵੀਂ ਦਿੱਲੀ— ਭਾਰਤੀ ਰੇਲਵੇ ਟਰੇਨਾਂ ਦੇ ਹੋ ਰਹੇ ਵੱਡੇ ਹਾਦਸਿਆਂ ਨੂੰ ਦੇਖਦੇ ਹੋਏ ਇਕ ਅਹਿਮ ਕਦਮ ਚੁੱਕਣ ਜਾ ਰਿਹਾ ਹੈ। ਜਿਸ ਦੌਰਾਨ ਰੇਲਵੇ ਦੇ ਸਾਰੇ ਕਰਮਚਾਰੀ ਰੇਲਵੇ ਦੀ ਨਿਗਰਾਨੀ ਕਰਨਗੇ ਅਤੇ ਕੋਈ ਵੀ ਸਮੱਸਿਆ ਹੋਣ 'ਤੇ ਉਹ ਸਿੱਧਾ ਸੀਨੀਅਰ ਅਧਿਕਾਰੀਆਂ ਤਕ ਆਪਣਾ ਸੁਨੇਹਾ ਪਹੁੰਚਾ ਸਕਣਗੇ ਅਤੇ ਉਨ੍ਹਾਂ ਦੀ ਪਛਾਣ ਵੀ ਗੁਪਤ ਰੱਖੀ ਜਾਵੇਗੀ।
ਦਰਅਸਲ ਹਾਦਸਿਆਂ ਨੂੰ ਰੋਕਣ ਲਈ ਰੇਲਵੇ ਨੇ ਇਕ ਤਰੀਕਾ ਅਪਣਾਇਆ ਹੈ, ਜਿਸ ਦੌਰਾਨ ਰੇਲਵੇ ਇਕ ਵੈੱਬਸਾਈਟ ਲਾਂਚ ਕਰਨ ਜਾ ਰਿਹਾ ਹੈ। ਇਸ 'ਚ ਵਿਸਲਬਲੋਅਰ ਨੂੰ ਇਕ ਪਲੇਟਫਾਰਮ ਮੁਹੱਈਆ ਕਰਵਾਇਆ ਜਾਵੇਗਾ। ਜਿਸ ਦੌਰਾਨ ਕੋਈ ਵੀ ਸਿੱਧ ਤੌਰ 'ਤੇ ਸੀਨੀਅਰ ਅਧਿਕਾਰੀਆਂ ਨੂੰ ਸੁਰੱਖਿਆ 'ਚ ਹੋਈ ਅਣਦੇਖੀ ਦੇ ਬਾਰੇ 'ਚ ਦੱਸ ਸਕੇਗਾ।
ਇਸ ਵੈੱਬਸਾਈਟ ਨੂੰ ਰੇਲਵੇ ਸੂਚਨਾ ਪ੍ਰਣਾਲੀ ਕੇਂਦਰ ਨੇ ਬਣਾਇਆ ਹੈ। ਇਸ ਦੇ ਜ਼ਰੀਏ ਟ੍ਰੈਕਮੈਨ ਤੋਂ ਲੈ ਕੇ ਸੀਨੀਅਰ ਅਧਿਕਾਰੀ ਤਕ ਆਪਣੀ ਪਛਾਣ ਦੱਸੇ ਬਿਨਾ ਇਕ ਸੁਰੱਖਿਅਤ ਯਾਤਰਾ ਨੂੰ ਸੁਨਿਸ਼ਚਿਤ ਕਰ ਸਕਣਗੇ। ਵੈੱਬਸਾਈਟ ਦੇ ਜ਼ਰੀਏ ਇੰਜੀਨੀਅਰ ਵਲੋਂ ਸੁਰੱਖਿਆ ਦੇ ਪ੍ਰੋਟੋਕਾਲ ਨੂੰ ਤੋੜਨ ਤੋਂ ਲੈ ਕੇ ਕਿਸੇ ਵਲੋਂ ਟਰੇਨਾਂ ਦੀ ਦੇਖਭਾਲ 'ਚ ਲਾਪਰਵਾਹੀ ਵਰਤਣ ਅਤੇ ਡਿਊਟੀ 'ਤੇ ਸੁੱਤੇ ਗੇਟਮੈਨਾਂ ਤਕ ਦੇ ਬਾਰੇ 'ਚ ਸੂਚਨਾ ਦਿੱਤੀ ਜਾ ਸਕੇਗੀ। ਇਸ ਵੈੱਬਸਾਈਟ ਦੀ ਨਿਗਰਾਨੀ ਰੇਲ ਮੰਤਰਾਲੇ ਦੇ ਸੁੱਰਖਿਆ ਵਿਭਾਗ ਵਲੋਂ ਕੀਤੀ ਜਾਵੇਗੇ ਰੇਲਵੇ ਬੋਰਡ ਦੇ ਪ੍ਰਧਾਨ ਅਸ਼ਵਨੀ ਲੋਹਾਨੀ ਨੇ ਕਿਹਾ ਕਿ ਇਸ ਨੂੰ ਸਰਵਭੌਮਿਕ ਰਿਪੋਰਟਿੰਗ ਤੰਤਰ ਕਿਹਾ ਜਾਂਦਾ ਹੈ। ਸਾਨੂੰ ਉਮੀਦ ਹੈ ਕਿ ਇਹ ਵੈੱਬਸਾਈਟ ਮਾਰਚ ਤੋਂ ਸ਼ੁਰੂ ਹੋ ਜਾਵੇਗੀ।


Related News