ਰੇਲਵੇ 'ਚ ਨੌਕਰੀ ਕਰਨ ਦਾ ਆਖ਼ਰੀ ਮੌਕਾ, ਜਲਦ ਕਰੋ ਅਪਲਾਈ
Saturday, Aug 22, 2020 - 10:07 AM (IST)
ਨਵੀਂ ਦਿੱਲੀ : ਰੇਲਵੇ ਵਿਚ ਨੌਕਰੀ ਦਾ ਇੰਤਜ਼ਾਰ ਕਰ ਰਹੇ ਨੌਜਵਾਨਾਂ ਲਈ ਖ਼ੁਸ਼ੀ ਦੀ ਖ਼ਬਰ ਹੈ। ਰੇਲਵੇ ਰਿਕਰੂਟਮੈਂਟ ਸੇਲ (RRC) ਨੇ ਪੱਛਮੀ ਰੇਲਵੇ ਵਿਚ ਕਈ ਅਹੁਦਿਆਂ 'ਤੇ ਭਰਤੀ ਲਈ ਨੋਟੀਫਿਕੇਸ਼ਨ ਜਾਰੀ ਕਰਦੇ ਅਰਜ਼ੀਆਂ ਮੰਗੀਆਂ ਹਨ। ਇਸ ਦੇ ਲਈ ਅਪਲਾਈ ਕਰਨ ਦੀ ਆਖ਼ਰੀ ਤਾਰੀਖ਼ 22 ਅਗਸਤ ਯਾਨੀ ਅੱਜ ਹੈ। ਚਾਹਵਾਨ ਅਤੇ ਯੋਗ ਉਮੀਦਵਾਰ ਅੱਜ ਰਾਤ 9 ਵਜੇ ਤੱਕ ਇਸ ਭਰਤੀ ਲਈ ਅਪਲਾਈ ਕਰ ਸਕਦੇ ਹਨ।
ਉਮਰ ਹੱਦ
- ਸਾਧਾਰਨ ਵਰਗ ਦੇ ਉਮੀਦਵਾਰਾਂ ਦੀ ਉਮਰ ਹੱਦ - 18 ਸਾਲ ਤੋਂ 33 ਸਾਲ
- ਓਬੀਸੀ ਵਰਗ ਦੇ ਉਮੀਦਵਾਰਾਂ ਦੀ ਉਮਰ ਹੱਦ - 18 ਸਾਲ ਤੋਂ 36 ਸਾਲ
- ਐਸ.ਸੀ./ਐਸ.ਟੀ. ਵਰਗ ਦੇ ਉਮੀਦਵਾਰਾਂ ਦੀ ਉਮਰ ਹੱਦ - 18 ਸਾਲ ਤੋਂ 38 ਸਾਲ
- ਉਮਰ ਹੱਦ ਦੀ ਗਿਣਤੀ 22.07.2020 ਦੇ ਆਧਾਰ 'ਤੇ ਕੀਤੀ ਜਾਵੇਗੀ।
ਅਹੁਦਿਆਂ ਦੇ ਵੇਰਵਾ
- ਜੂਨੀਅਰ ਟੈਕਨੀਕਲ ਐਸੋਸੀਏਟ (ਵਰਕਸ) ਲਈ 19 ਅਹੁਦੇ
- ਜੂਨੀਅਰ ਟੈਕਨੀਕਲ ਐਸੋਸੀਏਟ (ਇਲੈਕਟ੍ਰੀਕਲ) ਲਈ 12 ਅਹੁਦੇ
- ਜੂਨੀਅਰ ਟੈਕਨੀਕਲ ਐਸੋਸੀਏਟ (ਟੇਲੀ/ਐਸ ਐਂਡ ਟੀ) ਲਈ 10 ਅਹੁਦੇ
- ਕੁੱਲ ਅਹੁਦੇ - 41
ਵਿਦਿਅਕ ਯੋਗਤਾ
ਪੱਛਮੀ ਰੇਲਵੇ ਭਰਤੀ ਤਹਿਤ ਜੂਨੀਅਰ ਟੈਕਨੀਕਲ ਐਸੋਸੀਏਟ (ਵਰਕਸ) ਦੇ ਅਹੁਦ 'ਤੇ ਅਪਲਾਈ ਕਰਣ ਵਾਲੇ ਉਮੀਦਵਾਰਾਂ ਕੋਲ ਕਿਸੇ ਮਾਨਤਾ ਪ੍ਰਾਪਤ ਯੂਨੀਵਰਸਿਟੀ ਜਾਂ ਸੰਸਥਾ ਤੋਂ ਸਿਵਲ ਇੰਜੀਨੀਅਰਿੰਗ ਵਿਚ ਡਿਪਲੋਮਾ ਜਾਂ ਸਬੰਧਤ ਸਟਰੀਮ ਵਿਚ ਬੀ.ਐਸ.ਸੀ. ਦੀ ਡਿਗਰੀ ਹੋਣੀ ਚਾਹੀਦੀ ਹੈ। ਇਸ ਦੇ ਇਲਾਵਾ ਜੂਨੀਅਰ ਟੈਕਨੀਕਲ ਐਸੋਸੀਏਟ (ਇਲੈਕਟ੍ਰੀਕਲ) ਦੇ ਅਹੁਦੇ 'ਤੇ ਅਪਲਾਈ ਕਰਣ ਵਾਲੇ ਉਮੀਦਵਾਰਾਂ ਕੋਲ ਮੈਕੇਨੀਕਲ/ਇਲੈਕਟ੍ਰਰੀਕਲ/ਇਲੈਕਟ੍ਰਾਨਿਕਸ ਇੰਜੀਨੀਅਰਿੰਗ ਵਿਚ ਡਿਪਲੋਮਾ ਜਾਂ ਕਿਸੇ ਮਾਨਤਾ ਪ੍ਰਾਪਤ ਯੂਨੀਵਰਸਿਟੀ/ਸੰਸਥਾ ਤੋਂ ਮੈਕੇਨੀਕਲ/ਇਲੈਕਟ੍ਰਰੀਕਲ/ਇਲੈਕਟ੍ਰਾਨਿਕਸ ਇੰਜੀਨਿਅਰਿੰਗ ਦੀ ਕਿਸੇ ਵੀ ਸਟਰੀਮ ਵਿਚ 4 ਸਾਲ ਦੇ ਕੋਰਸ ਦੀ ਡਿਗਰੀ ਦਾ ਹੋਣਾ ਜ਼ਰੂਰੀ ਹੈ।
ਅਰਜ਼ੀ ਫ਼ੀਸ
ਇਸ ਭਰਤੀ ਲਈ ਸਾਧਾਰਨ ਵਰਗ ਦੇ ਉਮੀਦਵਾਰਾਂ ਨੂੰ ਅਰਜ਼ੀ ਫ਼ੀਸ ਦੇ ਰੂਪ ਵਿਚ 500 ਰੁਪਏ ਦਾ ਭੁਗਤਾਨ ਕਰਣਾ ਹੋਵੇਗਾ। ਉਥੇ ਹੀ, ਐਸ.ਸੀ./ਐਸ.ਟੀ./ਓ.ਬੀ.ਸੀ./ਮਹਿਲਾ/ਘੱਟ ਗਿਣਤੀ/ਈ.ਡਬਲਯੂ.ਐਸ. ਵਰਗ ਦੇ ਉਮੀਦਵਾਰਾਂ ਨੂੰ 250 ਰੁਪਏ ਜਮ੍ਹਾ ਕਰਾਉਣੇ ਹੋਣਗੇ।
ਚੋਣ ਪ੍ਰਕਿਰਿਆ
ਵੈਸਟਰਨ ਰੇਲਵੇ ਭਰਤੀ ਤਹਿਤ ਉਮੀਦਵਾਰਾਂ ਦੀ ਕਿਸੇ ਪ੍ਰਕਾਰ ਦੀ ਲਿਖਤੀ ਪ੍ਰੀਖਿਆ ਨਹੀਂ ਹੋਵੇਗੀ। ਸਗੋਂ ਉਨ੍ਹਾਂ ਦੀ ਚੋਣ ਮੈਰਿਟ ਅਤੇ ਤਜ਼ਰਬੇ ਦੇ ਆਧਾਰ 'ਤੇ ਕੀਤੀ ਜਾਵੇਗੀ।
ਇੰਝ ਕਰੋ ਅਪਲਾਈ
ਚਾਹਵਾਨ ਅਤੇ ਯੋਗ ਉਮੀਦਵਾਰ ਇਨ੍ਹਾਂ ਅਹੁਦਿਆਂ 'ਤੇ ਭਰਤੀ ਲਈ ਮਹਿਕਮੇ ਦੀ ਅਧਿਕਾਰਤ ਵੈਬਸਾਈਟ https://wr.indianrailways.gov.in/ 'ਤੇ ਜਾ ਕੇ ਆਨਲਾਈਨ ਅਪਲਾਈ ਕਰ ਸਕਦੇ ਹਨ।