ਮੰਗਲ ’ਤੇ ਰੋਵਰ ਉਤਰਾ ਕੇ ਇਤਿਹਾਸ ਰਚਣ ਵਾਲੀ ਭਾਰਤੀ ਮੂਲ ਦੀ ਨਾਸਾ ਵਿਗਿਆਨਕ ‘ਸਵਾਤੀ ਮੋਹਨ’

02/21/2021 4:46:12 PM

ਨਵੀਂ ਦਿੱਲੀ— ਵੈਲਨਟਾਈਨ ਡੇਅ ’ਤੇ ਦੁਨੀਆ ਭਰ ਦੇ ਲੋਕ ਆਪਣੇ ਪਿਆਰਿਆਂ ਨੂੰ ਪ੍ਰੇਮ ਸੰਦੇਸ਼ ਭੇਜ ਰਹੇ ਸਨ। ਉੱਥੇ ਹੀ ਦੂੂਜੇ ਪਾਸੇ ਅਮਰੀਕੀ ਪੁਲਾੜ ਏਜੰਸੀ ਨਾਸਾ ਦੀ ਇੰਜੀਨੀਅਰ ਡਾ. ਸਵਾਤੀ ਮੋਹਨ ਦੇ ਪਤੀ ਨੇ ਉਨ੍ਹਾਂ ਨੂੰ ਜੋ ਕਾਰਡ ਦਿੱਤਾ, ਉਸ ’ਤੇ ਲਿਖਿਆ ਸੀ- ਪਿਆਰ ਕਰਨ ਵਾਲੇ 14 ਫਰਵਰੀ ਦੀ ਉਡੀਕ ਕਰ ਰਹੇ ਹਨ ਅਤੇ ਇਤਿਹਾਸ ਬਦਲਣ ਵਾਲੇ 18 ਫਰਵਰੀ ਦੀ। ਉਨ੍ਹਾਂ ਦੀ ਗੱਲ ਸੱਚ ਸਾਬਤ ਹੋਈ ਅਤੇ 18 ਫਰਵਰੀ ਨੂੰ ਸਵਾਤੀ ਨੇ ‘ਪਰਜ਼ਵਰੈੱਸ’ ਨਾਮੀ ਰੋਵਰ (ਵਾਹਨ) ਦੇ ਮੰਗਲ ਗ੍ਰਹਿ ’ਤੇ ਉਤਰਨ ਦਾ ਐਲਾਨ ਕਰ ਕੇ ਦੁਨੀਆ ਨੂੰ ਇਤਿਹਾਸਕ ਪਲਾਂ ਨਾਲ ਰੂ-ਬ-ਰੂ ਕਰਵਾਇਆ। 

PunjabKesari

ਦਰਅਸਲ 18 ਫਰਵਰੀ ਨੂੰ ਨਾਸਾ ਵਲੋਂ ਪੁਲਾੜ ’ਚ ਭੇਜਿਆ ਗਿਆ ਰੋਵਰ ‘‘ਪਰਜ਼ਵਰੈੱਸ’ ਮੰਗਲ ’ਤੇ ਪੈਰ ਰੱਖਣ ਵਾਲਾ ਸੀ। ਕਰੋੜਾਂ ਮੀਲ ਦੀ ਯਾਤਰਾ ਤੋਂ ਬਾਅਦ ਰੋਵਰ ਨੂੰ ਉਸ ਦੀ ਮੰਜ਼ਿਲ ਦੇ ਨੇੜੇ ਪਹੁੰਚਾਉਣ ਵਾਲੇ ਪੁਲਾੜ ਵਿਗਿਆਨਕਾਂ ਦੀਆਂ ਧੜਕਣਾਂ ਵਧੀਆਂ ਹੋਈਆਂ ਸਨ। ਆਖਰੀ 7 ਮਿੰਟ ਸਭ ਤੋਂ ਮੁਸ਼ਕਲ ਅਤੇ ਚੁਣੌਤੀਪੂਰਨ ਸਨ। ਇਕ-ਇਕ ਕਰ ਕੇ 420 ਸਕਿੰਟ ਲੰਘੇ ਅਤੇ ਬਹੁਤ ਸਾਰੇ ਲੋਕ ਆਪਣੀਆਂ ਮੁੱਠੀਆਂ ਹਵਾ ’ਚ ਲਹਿਰਾਉਂਦੇ ਹੋਏ ਖੁਸ਼ੀ ਨਾਲ ਉਛਲ ਪਏ। ਉਸੇ ਸਮੇਂ ਇਕ ਬੀਬੀ ਨੇ ਦੁਨੀਆ ਨੂੰ ਰੋਵਰ ਦੀ ਸਫ਼ਲ ਲੈਂਡਿੰਗ ਦੀ ਜਾਣਕਾਰੀ ਦਿੱਤੀ। 

PunjabKesari

ਭਾਰਤੀ ਮੂਲ ਦੀ ਸਵਾਤੀ ਨੇ ਦਿੱਤੀ ਰੋਵਰ ਦੀ ਲੈਂਡਿੰਗ ਦੀ ਜਾਣਕਾਰੀ—
ਨਾਸਾ ਦੀ ਕੈਲੀਫੋਰਨੀਆ ਸਥਿਤ ਜੈੱਟ ਪ੍ਰੋਪਲੇਸ਼ਨ ਲੈਬਾਰਟਰੀ ਤੋਂ ਜਾਰੀ ਕੀਤੇ ਇਨ੍ਹਾਂ ਇਤਿਹਾਸਕ ਪਲਾਂ ਦੇ ਵੀਡੀਓ ’ਚ ਮੱਥੇ ’ਤੇ ਛੋਟੀ ਜਿਹੀ ਬਿੰਦੀ ਲਗਾਏ ਭਾਰਤੀ ਮੂਲ ਦੀ ਸਵਾਤੀ ਮੋਹਨ ਨੇ ਦੁਨੀਆ ਨੂੰ ਮੰਗਲ ਗ੍ਰਹਿ ’ਤੇ ਰੋਵਰ ਦੀ ਸਫ਼ਲ ਲੈਂਡਿੰਗ ਦੀ ਜਾਣਕਾਰੀ ਦਿੰਦੇ ਹੋਏ ਕਿਹਾ ਕਿ ਮੰਗਲ ਗ੍ਰਹਿ ’ਤੇ ‘ਟਚਡਾਊਨ’ ਦੀ ਪੁਸ਼ਟੀ ਹੋ ਗਈ ਹੈ। ਹੁਣ ਇਹ ਜੀਵਨ ਦੇ ਸੰਕੇਤਾਂ ਦੀ ਤਲਾਸ਼ ਸ਼ੁਰੂ ਕਰਨ ਲਈ ਤਿਆਰ ਹੈ। ਕੁਝ ਪਲ ਦਾ ਇਹ ਵੀਡੀਓ ਅਤੇ ਸਵਾਤੀ ਮੋਹਨ ਦੇ ਚੰਦ ਸ਼ਬਦ ਕਈ ਪੁਲਾੜ ਵਿਗਿਆਨਕਾਂ ਦੀ ਕਰੀਬ ਇਕ ਦਹਾਕੇ ਦੀ ਮਿਹਨਤ ਦਾ ਫ਼ਲ ਸਨ।

PunjabKesari

ਸਵਾਤੀ ਮੋਹਨ ਕੈਲੀਫੋਰਨੀਆ ਵਿਚ ਨਾਸਾ ਜੈੱਟ ਪ੍ਰੋਪਲੇਸ਼ਨ ਲੈਬਾਰਟਰੀ ’ਚ ‘ਮਾਰਸ 2020’ ਮਿਸ਼ਨ ਦਾ ਅਹਿਮ ਹਿੱਸਾ ਰਹੀ ਹੈ ਅਤੇ ਉਨ੍ਹਾਂ ਨੇ ਨਿਰਦੇਸ਼ਨ ਅਤੇ ਕੰਟਰੋਲ ਮੁਹਿੰਮ ਦੀ ਅਗਵਾਈ ਕੀਤੀ। ਨਾਸਾ ਦੀ ਇਹ ਯੋਜਨਾ 2013 ਵਿਚ ਸ਼ੁਰੂ ਹੋਈ ਸੀ ਅਤੇ ਇਸ ਲਈ ਨਾਸਾ ਵਿਗਿਆਨਕਾਂ ਦੀ ਚੋਣ ਸ਼ੁਰੂ ਹੋਣ ’ਤੇ ਸਵਾਤੀ ਨੂੰ ਇਹ ਜ਼ਿੰਮੇਵਾਰੀ ਸੌਂਪੀ ਗਈ ਕਿ ਰੋਵਰ ਨੂੰ ਲੈ ਕੇ ਜਾਣ ਵਾਲਾ ਪੁਲਾੜ ਵਾਹਨ ਮੰਗਲ ਤੱਕ ਆਪਣੀ ਯਾਤਰਾ ਸੁਚਾਰੂ ਰੂਪ ਨਾਲ ਪੂਰੀ ਕਰੇ ਅਤੇ ਰੋਵਰ ਲਾਲ ਗ੍ਰਹਿ ਦੀ ਸਤ੍ਹਾ ’ਤੇ ਉਤਰੇ। 

PunjabKesari

ਕੌਣ ਹੀ ਸਵਾਤੀ ਮੋਹਨ—
ਬੈਂਗਲੁਰੂ ਵਿਚ ਪੈਦਾ ਹੋਈ ਸਵਾਤੀ ਸਿਰਫ ਇਕ ਸਾਲ ਦੀ ਸੀ, ਜਦੋਂ ਉਸ ਦੇ ਮਾਤਾ-ਪਿਤਾ ਉਸ ਨੂੰ ਲੈ ਕੇ ਅਮਰੀਕਾ ਚੱਲੇ ਗਏ ਸਨ। ਉੱਤਰੀ ਵਰਜ਼ੀਨੀਆ-ਵਾਸ਼ਿੰਗਟਨ ਡੀ. ਸੀ. ਮੈਟਰੋ ਖੇਤਰ ਵਿਚ ਰਹਿਣ ਦੌਰਾਨ 9 ਸਾਲ ਦੀ ਉਮਰ ਵਿਚ ਉਨ੍ਹਾਂ ਨੇ ਟੈਲੀਵਿਜ਼ਨ ’ਤੇ ‘ਸਟਾਕ ਟੇ੍ਰਕ’ ਸੀਰੀਅਲ ਵੇਖਿਆ ਅਤੇ ਉਹ ਉਸ ’ਚ ਦਿਖਾਏ ਗਏ ਪੁਲਾੜ ਦੇ ਕਾਲਪਨਿਕ ਕਿਰਦਾਰਾਂ ਨੂੰ ਸੱਚ ਮੰਨ ਕੇ ਬ੍ਰਾਹਮੰਡ ਦੇ ਰਹੱਸਾਂ ਨੂੰ ਸੁਲਝਾਉਣ ਦੀ ਤਰਕੀਬ ਸੋਚਣ ਲੱਗੀ। ਹਾਲਾਂਕਿ ਕੁਝ ਸਾਲ ਬਾਅਦ ਉਹ ਬਾਲ ਰੋਗ ਮਾਹਰ ਬਣਨਾ ਚਾਹੁੰਦੀ ਸੀ ਪਰ 16 ਸਾਲ ਦੀ ਉਮਰ ਵਿਚ ਪੁਲਾੜ ਦੀਆਂ ਅਥਾਹ ਡੂੰਘਾਈਆਂ ਉਨ੍ਹਾਂ ਨੂੰ ਲੁਭਾਉਣ ਲੱਗੀਆਂ ਅਤੇ ਫਿਰ ਇਸ ਰਾਹ ਤੁਰ ਪਈ। ਸਵਾਤੀ ਨੇ ਕਾਰਨੇਲ ਯੂਨੀਵਰਸਿਟੀ ਤੋਂ ਮਕੈਨੀਕਲ ਅਤੇ ਏਅਰੋਸਪੇਸ ਇੰਜੀਨੀਅਰਿੰਗ ਵਿਚ ਵਿਗਿਆਨ ’ਚ ਗਰੈਜੂਏਟ ਦੀ ਡਿਗਰੀ ਹਾਸਲ ਕਰਨ ਤੋਂ ਬਾਅਦ ਏਅਰੋਨਾਟਿਕਸ/ਏਸਟ੍ਰੋਨਾਟਿਕਸ ’ਚ ਐੱਮ. ਆਈ. ਟੀ. ਤੋਂ ਐੱਮ. ਐੱਸ. ਅਤੇ ਪੀ. ਐੱਚ. ਡੀ. ਪੂਰੀ ਕੀਤੀ। ਸਵਾਤੀ ਦਾ ਕਹਿਣਾ ਹੈ ਕਿ ਰੋਵਰ ਨਾਲ ਇੰਨੇ ਲੰਬੇ ਸਮੇਂ ਤੋਂ ਜੁੜੀ ਹਾਂ, ਜਿੰਨਾ ਮੈਂ ਕਦੇ ਕਿਸੇ ਇਕ ਸਕੂਲ ’ਚ ਨਹੀਂ ਰਹੀ। ਇਹ ਲੰਬੇ ਸਮੇਂ ਤੋਂ ਮੇਰੀ ਜ਼ਿੰਦਗੀ ਦਾ ਹਿੱਸਾ ਰਿਹਾ ਹੈ। ਕੋਵਿਡ ਕਾਲ ਨੇ ਸਾਡੇ ਤਣਾਅ ਨੂੰ ਹੋਰ ਵਧਾ ਦਿੱਤਾ ਅਤੇ ਘਰਾਂ ਵਿਚ ਬੈਠ ਕੇ ਕਰੋੜਾਂ ਮੀਲ ਦੂਰ ਜਾਣ ਵਾਲੇ ਰੋਵਰ ਦੀ ਯਾਤਰਾ ਦੀ ਤਿਆਰੀ ਕਰਨਾ ਹੋਰ ਵੀ ਮੁਸ਼ਕਲ ਲੱਗਣ ਲੱਗਾ। ਸਾਰਿਆਂ ਦੀ ਸਹਿਯੋਗ ਨਾਲ ‘ਮਾਰਸ ਮਿਸ਼ਨ 2020’ ਆਪਣੇ ਤੈਅ ਪ੍ਰੋਗਰਾਮ ਮੁਤਾਬਕ ਅੱਗੇ ਵਧਦਾ ਰਿਹਾ। 


 


Tanu

Content Editor

Related News