ਵਿਸ਼ਵ ਬੈਂਕ ਦੇ ਮੁਖੀ ਵਜੋਂ ਭਾਰਤੀ ਮੂਲ ਦੇ ਸਿੱਖ ਅਜੇ ਬੰਗਾ ਦੇ ਨਾਂ ''ਤੇ ਲੱਗੀ ਮੋਹਰ, ਇਸ ਦਿਨ ਸੰਭਾਲਣਗੇ ਅਹੁਦਾ

Thursday, May 04, 2023 - 04:08 AM (IST)

ਨਵੀਂ ਦਿੱਲੀ (ਵਾਰਤਾ): ਭਾਰਤੀ ਮੂਲ ਦੇ ਅਮਰੀਕੀ ਨਾਗਰਿਕ ਅਜੇ ਬੰਗਾ ਵਿਸ਼ਵ ਬੈਂਕ ਦੇ ਅਗਲੇ ਮੁਖੀ ਹੋਣਗੇ। ਉਹ 2 ਜੂਨ ਨੂੰਡੇਵਿਡ ਮਾਲਪਾਸ ਦੀ ਜਗ੍ਹਾ ਲੈਣਗੇ। ਵਿਸ਼ਵ ਬੈਂਕ ਨੇ ਬੋਰਡ ਵੱਲੋਂ ਵੋਟਿੰਗ ਰਾਹੀਂ ਅਜੇ ਬੰਗਾ ਦੀ ਚੋਣ ਤੋਂ ਬਾਅਦ ਜਾਰੀ ਬਿਆਨ ਵਿਚ ਕਿਹਾ ਕਿ ਉਨ੍ਹਾਂ ਨੂੰ ਬੁੱਧਵਾਰ ਨੂੰ ਮੁਖੀ ਚੁਣਿਆ ਗਿਆ ਹੈ। 

ਇਹ ਖ਼ਬਰ ਵੀ ਪੜ੍ਹੋ - ਜਲੰਧਰ: ਮਿਸ ਕਾਲ ਨੇ ਤਬਾਹ ਕਰ ਦਿੱਤੀ ਨੌਜਵਾਨ ਦੀ ਜ਼ਿੰਦਗੀ, ਪਤਨੀ ਹੱਥੋਂ ਲੁਟਵਾ ਬੈਠਾ ਪੂਰਾ ਘਰ

5 ਸਾਲ ਲਈ ਅਜੇ ਬੰਗਾ ਦੀ ਅਗਵਾਈ ਨੂੰ ਮਨਜ਼ੂਰੀ ਦੇਣ ਲਈ ਬੋਰਡ ਦੀ ਵੋਟਿੰਗ ਦੇ ਤੁਰੰਤ ਬਾਅਦ ਜਾਰੀ ਇਸ ਬਿਆਨ ਵਿਚ ਸੰਗਠਨ ਨੇ ਕਿਹਾ, "ਵਿਸ਼ਵ ਬੈਂਕ ਸਮੂਹ ਅਜੇ ਬੰਗਾ ਦੇ ਨਾਲ ਕੰਮ ਕਰਨ ਲਈ ਪੂਰੀ ਤਰ੍ਹਾਂ ਤਿਆਰ ਹੈ। ਉਹ 2 ਜੂਨ ਨੂੰ ਡੇਵਿਡ ਮਾਲਪਾਸ ਤੋਂ ਇਹ ਭੂਮਿਕਾ ਸੰਭਾਲਣਗੇ।" ਮਾਸਟਰਕਾਰਡ ਇੰਕ ਦੇ ਸਾਬਕਾ ਕਾਰਜਕਾਰੀ ਅਧਿਕਾਰੀ ਨੂੰ ਅਮਰੀਕੀ ਰਾਸ਼ਟਰਪਤੀ ਜੋ ਬਾਈਡੇਨ ਦਾ ਪਿਛਲੇ ਮਹੀਨੇ ਸਮਰਥਨ ਮਿਲਿਆ ਸੀ। 

ਇਹ ਖ਼ਬਰ ਵੀ ਪੜ੍ਹੋ - IPL ਤੋਂ ਸੰਨਿਆਸ ਦੀਆਂ ਖ਼ਬਰਾਂ ਵਿਚਾਲੇ MS ਧੋਨੀ ਦਾ ਅਹਿਮ ਬਿਆਨ, ਕਹਿ ਦਿੱਤੀ ਇਹ ਗੱਲ

ਵਿਸ਼ਵ ਬੈਂਕ ਦੇ ਮੌਜੂਦਾ ਮੁਖੀ ਡੇਵਿਡ ਮਲਪਾਸ ਨੇ ਤਕਰੀਬਨ ਇਕ ਸਾਲ ਪਹਿਲਾਂ ਅਹੁਦਾ ਛੱਡਣਦਾ ਐਲਾਨ ਕੀਤਾ ਸੀ। ਭਾਰਤ ਨੇ ਵਿਸ਼ਵ ਬੈਂਕ ਦੇ ਮੁਖੀ ਵਜੋਂ ਬੰਗਾ ਦੀ ਉਮੀਦਵਾਰੀ ਦਾ ਸਮਰਥਨ ਕੀਤਾ ਸੀ। ਪੁਣੇ ਵਿਚ ਜੰਮੇ ਬੰਗਾ ਨੇ 70 ਦੇ ਦਹਾਕੇ ਵਿਚ ਸ਼ਿਮਲਾਦੇ ਸੇਂਟ ਐਡਵਰਡ ਸਕੂਲ ਤੋਂ ਪ੍ਰਾਇਮਰੀ ਪੱਧਰ ਦੀ ਪੜ੍ਹਾਈ ਕੀਤੀ। ਇਨ੍ਹਾਂ ਦੇ ਪਿਤਾ ਫ਼ੌਜ ਵਿਚ ਅਫ਼ਸਰ ਸਨ। ਇਸ ਦੌਰਾਨ ਕੁੱਝ ਸਮੇਂ ਲਈ ਉਹ ਸ਼ਿਮਲਾ ਵਿਚ ਤਾਇਨਾਤ ਰਹੇ ਸਨ, ਇਸੇ ਲਈ ਬੰਗਾ ਨੂੰ ਸੇਂਟ ਐਡਵਰਡ ਸਕੂਲ ਸ਼ਿਮਲਾ ਵਿਚ ਪੜ੍ਹਾਈ ਲਈ ਦਾਖ਼ਲਾ ਦਵਾਇਆ ਗਿਆ ਸੀ। 

ਇਹ ਖ਼ਬਰ ਵੀ ਪੜ੍ਹੋ - ਜਲੰਧਰ ਤੋਂ ਵੱਡੀ ਖ਼ਬਰ: ਐਕਟਿਵਾ ਸਵਾਰਾਂ ਵੱਲੋਂ ਝੂਲੇ 'ਚ ਖੇਡ ਰਹੀ 6 ਮਹੀਨਿਆਂ ਦੀ ਬੱਚੀ ਕਿਡਨੈਪ

63 ਸਾਲਾ ਅਜੇ ਬੰਗਾ ਨੂੰ ਅਮਰੀਕੀ ਰਾਸ਼ਟਰਪਤੀ ਜੋਅ ਬਾਈਡੇਨ ਨੇ ਵਿਸ਼ਵ ਬੈਂਕ ਦੇ ਅਗਲੇ ਮੁਖੀ ਵਜੋਂ ਨਾਮਜ਼ਦ ਕੀਤਾ ਸੀ। ਇਕ ਖੁੱਲ੍ਹੇ ਸਮਰਥਨ ਪੱਤਰ ਵਿਚ 55 ਐਡਵੋਕੇਟ, ਅਕਾਦਮਿਕ, ਅਧਿਕਾਰੀਆਂ, ਦਿੱਗਜਾਂ ਤੇ ਸਾਬਕਾ ਸਰਕਾਰੀ ਅਧਿਕਾਰੀਆਂ ਨੇ ਵਿਸ਼ਵ ਬੈਂਕ ਦੇ ਮੁਖੀ ਲਈ ਨਾਮਜ਼ਦਗੀ ਦਾ ਸਮਰਥਨ ਕੀਤਾ ਸੀ। ਉਨ੍ਹਾਂ ਦਾ ਸਮਰਥਨ ਕਰਨ ਵਾਲਿਆਂ ਵਿਚ ਕਈ ਨੋਬਲ ਪੁਰਸਕਾਰ ਜੇਤੂ ਵੀ ਸਨ। 

ਨੋਟ - ਇਸ ਖ਼ਬਰ ਬਾਰੇ ਕੁਮੈਂਟ ਬਾਕਸ ਵਿਚ ਦਿਓ ਆਪਣੀ ਰਾਏ।


Anmol Tagra

Content Editor

Related News