ਇੰਡੀਅਨ ਆਇਲ 'ਚ 12ਵੀਂ ਪਾਸ ਕੁੜੀਆਂ ਲਈ ਨੌਕਰੀ ਦਾ ਸੁਨਹਿਰੀ ਮੌਕਾ, ਇੰਝ ਕਰੋ ਅਪਲਾਈ

05/26/2024 11:47:15 AM

ਨਵੀਂ ਦਿੱਲੀ- ਦੇਸ਼ ਦੀ ਸਭ ਤੋਂ ਵੱਡੀ ਪੈਟਰੋਲੀਅਮ ਕੰਪਨੀ ਇੰਡੀਅਨ ਆਇਲ ਕਾਰਪੋਰੇਸ਼ਨ ਲਿਮਟਿਡ (IOCL) 'ਚ ਨੌਕਰੀ ਪ੍ਰਾਪਤ ਕਰਨ ਦਾ ਸੁਨਹਿਰੀ ਮੌਕਾ ਹੈ। ਕੰਪਨੀ ਨੇ 12ਵੀਂ ਪਾਸ ਉਮੀਦਵਾਰਾਂ ਲਈ ਜਨਰਲ ਨਰਸਿੰਗ ਅਤੇ ਮਿਡਵਾਈਫਰੀ (GNM) ਦੀਆਂ ਅਸਾਮੀਆਂ ਲਈ ਅਰਜ਼ੀ ਪ੍ਰਕਿਰਿਆ ਸ਼ੁਰੂ ਕਰ ਦਿੱਤੀ ਹੈ। ਭਰਤੀ 'ਚ ਸ਼ਾਮਲ ਹੋਣ ਦੇ ਚਾਹਵਾਨ ਉਮੀਦਵਾਰ ਇਸ ਬਾਰੇ ਹੋਰ ਜਾਣਕਾਰੀ ਇੰਡੀਅਨ ਆਇਲ ਕੰਪਨੀ ਦੀ ਅਧਿਕਾਰਤ ਵੈੱਬਸਾਈਟ iocl.com 'ਤੇ ਪ੍ਰਾਪਤ ਕਰ ਸਕਦੇ ਹਨ।

ਇੰਡੀਅਨ ਆਇਲ ਭਰਤੀ ਵੇਰਵਾ

ਜਾਰੀ ਨੋਟੀਫਿਕੇਸ਼ਨ ਅਨੁਸਾਰ ਜਨਰਲ ਨਰਸਿੰਗ ਅਤੇ ਮਿਡਵਾਈਫਰੀ ਕੋਰਸ  (GNM) ਦੀਆਂ 30 ਅਸਾਮੀਆਂ 'ਤੇ ਸਿਰਫ਼ ਮਹਿਲਾ ਉਮੀਦਵਾਰਾਂ ਨੂੰ ਨਿਯੁਕਤ ਕੀਤਾ ਜਾਵੇਗਾ। ਉਮੀਦਵਾਰ ਇਨ੍ਹਾਂ ਅਸਾਮੀਆਂ ਲਈ 15 ਅਗਸਤ ਤੱਕ ਅਪਲਾਈ ਕਰ ਸਕਦੇ ਹਨ। ਉਮੀਦਵਾਰਾਂ ਨੂੰ ਇਸ ਭਰਤੀ ਲਈ ਅਰਜ਼ੀ ਦੇਣ ਤੋਂ ਪਹਿਲਾਂ ਸਾਰੇ ਵੇਰਵਿਆਂ ਨੂੰ ਧਿਆਨ ਨਾਲ ਪੜ੍ਹਨ ਦੀ ਸਲਾਹ ਦਿੱਤੀ ਜਾਂਦੀ ਹੈ।

ਇੰਝ ਕਰੋ ਅਪਲਾਈ
 

https://aocnadmission.in/ 'ਤੇ ਜਾ ਕੇ ਆਨਲਾਈਨ ਅਰਜ਼ੀ ਫਾਰਮ ਭਰਨਾ ਹੋਵੇਗਾ।
ਅਪਲਾਈ ਦੌਰਾਨ 10ਵੀਂ ਅਤੇ 12ਵੀਂ ਦੀ ਮਾਰਕਸ਼ੀਟ, ਆਮਦਨ ਸਰਟੀਫਿਕੇਟ ਅਤੇ (GNM) ਸਕੋਰ ਕਾਰਡ 2024 ਦੇ ਨਾਲ ਕਈ ਹੋਰ ਮਹੱਤਵਪੂਰਨ ਦਸਤਾਵੇਜ਼ਾਂ ਨੂੰ ਸਕੈਨ ਕਰਕੇ ਅਪਲੋਡ ਕਰਨਾ ਹੋਵੇਗਾ।
ਅਪਲਾਈ ਕਰਨ ਤੋਂ ਬਾਅਦ ਸਾਰੇ ਸੰਬੰਧਿਤ ਦਸਤਾਵੇਜ਼ਾਂ ਦੀਆਂ ਕਾਪੀਆਂ ਦੇ ਨਾਲ ਬਿਨੈ-ਪੱਤਰ ਨੂੰ ਨਿਰਧਾਰਤ ਪਤੇ 'ਤੇ ਭੇਜੋ।
ਇਸ ਭਰਤੀ 'ਚ ਉਮੀਦਵਾਰਾਂ ਦੀ ਚੋਣ ਦਸਤਾਵੇਜ਼ਾਂ ਦੀ ਤਸਦੀਕ ਤੋਂ ਬਾਅਦ ਡਾਕਟਰੀ ਜਾਂਚ ਦੇ ਆਧਾਰ 'ਤੇ ਕੀਤੀ ਜਾਵੇਗੀ।

ਵਿੱਦਿਅਕ ਯੋਗਤਾ

ਇਨ੍ਹਾਂ ਅਹੁਦਿਆਂ 'ਤੇ ਅਪਲਾਈ ਕਰਨ ਲਈ ਮਹਿਲਾ ਉਮੀਦਵਾਰਾਂ ਨੂੰ GNM ਪ੍ਰਵੇਸ਼ ਪ੍ਰੀਖਿਆ (GNMEE-2024) ਦੇ ਰੋਲ ਨੰਬਰ ਅਤੇ ਪ੍ਰਾਪਤ ਕੁੱਲ ਅੰਕਾਂ ਨਾਲ ਅਪਲਾਈ ਕਰਨਾ ਹੋਵੇਗਾ। ਇਸ ਲਈ ਉਨ੍ਹਾਂ ਦਾ ਕਿਸੇ ਮਾਨਤਾ ਪ੍ਰਾਪਤ ਸੰਸਥਾ ਤੋਂ ਘੱਟੋ-ਘੱਟ 40 ਫ਼ੀਸਦੀ ਅੰਕਾਂ ਨਾਲ 12ਵੀਂ ਪਾਸ ਹੋਣੀ ਲਾਜ਼ਮੀ ਹੈ।

ਉਮਰ ਹੱਦ

ਉਮਰ ਹੱਦ ਦੀ ਗੱਲ ਕਰੀਏ ਤਾਂ ਇਨ੍ਹਾਂ ਅਹੁਦਿਆਂ 'ਤੇ ਅਪਲਾਈ ਕਰਨ ਲਈ ਉਮੀਦਵਾਰ ਦੀ ਘੱਟੋ-ਘੱਟ ਉਮਰ 17 ਸਾਲ ਅਤੇ ਵੱਧ ਤੋਂ ਵੱਧ 35 ਸਾਲ ਹੋਣੀ ਚਾਹੀਹਦੀ ਹੈ। ਉਮਰ ਦੀ ਗਣਨਾ 31 ਦਸੰਬਰ 2024 ਦੇ ਆਧਾਰ 'ਤੇ ਕੀਤੀ ਜਾਵੇਗੀ। ਰਿਜ਼ਰਵੇਸ਼ਨ ਵਰਗ ਦੇ ਉਮੀਦਵਾਰਾਂ ਲਈ ਇਸ ਵਿਚ ਛੋਟ ਦੀ ਵਿਵਸਥਾ ਵੀ ਕੀਤੀ ਗਈ ਹੈ।

ਵਧੇਰੇ ਜਾਣਕਾਰੀ ਲਈ ਇਸ ਨੋਟੀਫ਼ਿਕੇਸ਼ਨ ਲਿੰਕ 'ਤੇ ਕਲਿੱਕ ਕਰੋ।


Tanu

Content Editor

Related News