ਭਾਰਤੀ NGO ਨੇ ਡੇਢ ਲੱਖ ਡਾਲਰ ਦੀਆਂ PPE ਕਿੱਟਾਂ ਕੀਤੀਆਂ ਦਾਨ, ਮਿਲਿਆ ਸਨਮਾਨ
Tuesday, May 26, 2020 - 11:17 AM (IST)
ਵਾਸ਼ਿੰਗਟਨ- ਕੋਰੋਨਾ ਵਾਇਰਸ ਦੌਰਾਨ ਅਮਰੀਕਾ ਵਿਚ ਭਾਰਤੀ ਐੱਨ. ਜੀ. ਓ. ਆਰਟ ਆਫ ਲਿਵਿੰਗ ਨੂੰ ਸਿਹਤ ਕਾਮਿਆਂ ਤੇ ਜ਼ਰੂਰਤ ਮੰਦ ਲੋਕਾਂ ਦੀ ਮਦਦ ਕਰਨ ਲਈ ਅਮਰੀਕੀ ਸੰਸਦ ਮੈਂਬਰ ਨੇ ਸਨਮਾਨਤ ਕੀਤਾ ਹੈ। ਐੱਨ. ਜੀ. ਓ. ਨੇ ਅਮਰੀਕਾ ਵਿਚ ਡੇਢ ਲੱਖ ਯੂ. ਐੱਸ. ਡਾਲਰ ਦੀਆਂ ਵਿਅਕਤੀਗਤ ਸਰੁੱਖਿਅਤ ਕਿੱਟਾਂ ਦਾਨ ਕੀਤੀਆਂ ਹਨ।
ਆਰਟ ਆਫ ਲਿਵਿੰਗ ਫਾਊਂਡੇਸ਼ਨ ਨੂੰ 22 ਮਈ ਨੂੰ ਕੋਰੋਨਾ ਵਾਇਰਸ ਮਹਾਮਾਰੀ ਦੌਰਾਨ ਦੇਸ਼ ਭਰ ਵਿਚ ਕੀਤੀਆਂ ਜਾ ਰਹੀਆਂ ਕੋਸ਼ਿਸ਼ਾਂ ਲਈ ਅਮਰੀਕੀ ਸੰਸਦ ਮੈਂਬਰ ਟਾਮ ਸੂਜ਼ੀ ਵਲੋਂ ਇਕ ਵਿਸ਼ੇਸ਼ ਸਨਮਾਨ ਦਿੱਤਾ ਗਿਆ। ਇਕ ਵੱਡੀ ਵਿਸ਼ਵ ਪੱਧਰੀ ਕੋਸ਼ਿਸ਼ ਲਈ ਇੰਟਰਨੈਸ਼ਨਲ ਐਸੋਸੀਏਸ਼ਨ ਫਾਰ ਹਿਊਮਨ ਵੈਲਿਊਜ਼ ਨਾਲ ਮਿਲ ਕੇ ਦਿਹਾੜੀ ਮਜ਼ਦੂਰਾਂ ਲਈ 3,50,000 ਅਮਰੀਕੀ ਡਾਲਰ ਇਕੱਠੇ ਕੀਤੇ ਹਨ। ਇਸ ਕੋਸ਼ਿਸ਼ ਨੇ ਬਾਰਡਰ ਖੇਤਰ ਦੀ ਆਬਾਦੀ ਵਿਚ 75 ਲੱਖ ਤੋਂ ਵੱਧ ਭੋਜਨ ਵੰਡਣ ਵਿਚ ਯੋਗਦਾਨ ਦਿੱਤਾ ਹੈ। ਅਧਿਆਤਮਕ ਗੁਰੂ ਸ਼੍ਰੀ ਸ਼੍ਰੀ ਰਵੀਸ਼ੰਕਰ ਨੇ ਕਿਹਾ ਕਿ ਡਾਕਟਰਾਂ, ਪੈਰਾਮੈਡਿਕਸ, ਫਰੰਟਲਾਈਨ ਵਰਕਜ਼ ਅਤੇ ਹੋਰ ਸਾਰੇ ਸਿਹਤ ਸੰਭਾਲ ਪੇਸ਼ੇਵਰ ਨੂੰ ਜਿੰਨਾ ਧੰਨਵਾਦ ਕਰੀਏ, ਓਨਾ ਘੱਟ ਹੈ। ਉਨ੍ਹਾਂ ਸਿਹਤ ਕਾਮਿਆਂ ਨੂੰ ਲੈ ਕੇ ਅੱਗੇ ਕਿਹਾ ਕਿ ਕਿਰਪਾ ਕਰਕੇ ਆਪਣੇ- ਆਪ ਨੂੰ ਨਜ਼ਰ ਅੰਦਾਜ਼ ਨਾ ਕਰੋ। ਉਨ੍ਹਾਂ ਕਿਹਾ ਕਿ ਤੁਹਾਡਾ ਸਿਹਤਮੰਦ ਰਹਿਣਾ ਬਹੁਤ ਜ਼ਰੂਰੀ ਹੈ।