ਭਾਰਤੀ ਜਲ ਸੈਨਾ ਦੀ ਪਹਿਲੀ ਮਹਿਲਾ ਪਾਇਲਟ ਬਣੀ ਸਬ ਲੈਫਟੀਨੈਂਟ ਸ਼ਿਵਾਂਗੀ

12/2/2019 3:56:03 PM

ਕੋਚੀ— ਸਬ ਲੈਫਟੀਨੈਂਟ ਸ਼ਿਵਾਂਗੀ ਭਾਰਤੀ ਜਲ ਸੈਨਾ ਦੀ ਪਹਿਲੀ ਮਹਿਲਾ ਪਾਇਲਟ ਬਣ ਗਈ ਹੈ। ਸੋਮਵਾਰ ਨੂੰ ਉਸ ਨੇ ਕੋਚੀ ਨਵਲ ਬੇਸ 'ਤੇ ਆਪਰੇਸ਼ਨਲ ਡਿਊਟੀ ਜੁਆਇਨ ਕੀਤੀ। ਜਲ ਸੈਨਾ ਦੇ ਅਧਿਕਾਰੀਆਂ ਅਨੁਸਾਰ, ਸ਼ਿਵਾਂਗੀ ਡੋਨੀਅਰ ਸਰਵਿਸਲਾਂਸ ਏਅਰਕ੍ਰਾਫਟ ਉਡਾਏਗੀ। ਦੱਸਣਯੋਗ ਹੈ ਕਿ ਇਸੇ ਸਾਲ ਏਅਰਫੋਰਸ 'ਚ ਵੀ ਫਲਾਈਟ ਲੈਫਟੀਨੈਂਟ ਭਾਵਨਾ ਕਾਂਤ ਫਾਈਟਰ ਪਲੇਨ ਉਡਾਉਣ ਵਾਲੀ ਮਹਿਲਾ ਪਾਇਲਟ ਬਣੀ ਸੀ। ਜਾਣਕਾਰੀ ਅਨੁਸਾਰ, ਸ਼ਿਵਾਂਗੀ ਹਿੰਦੁਸਤਾਨ ਏਅਰੋਨਾਟਿਕਸ ਲਿਮਟਿਡ (ਐੱਚ.ਏ.ਐੱਲ.) ਵਲੋਂ ਤਿਆਰ ਕੀਤੇ ਗਏ ਡ੍ਰੋਨੀਅਰ 228 ਏਅਰਕ੍ਰਾਫਟ ਨੂੰ ਉਡਾਏਗੀ।

ਇਸ ਪਲੇਨ ਨੂੰ ਘੱਟ ਦੂਰੀ ਦੇ ਸਮੁੰਦਰੀ ਮਿਸ਼ਨ 'ਤੇ ਭੇਜਿਆ ਜਾਂਦਾ ਹੈ। ਇਸ 'ਚ ਐਡਵਾਂਸ ਸਰਵਿਸਲਾਂਸ ਰਾਡਾਰ, ਇਲੈਕਟ੍ਰਾਨਿਕ ਸੈਂਸਰ ਅਤੇ ਨੈੱਟਵਰਕਿੰਗ ਵਰਗੇ ਕਈ ਸ਼ਾਨਦਾਰ ਫੀਚਰਜ਼ ਮੌਜੂਦ ਹਨ। ਇਨ੍ਹਾਂ ਫੀਚਰਜ਼ ਦੇ ਦਮ 'ਤੇ ਇਹ ਪਲੇਨ ਭਾਰਤੀ ਸਮੁੰਦਰ ਖੇਤਰ 'ਤੇ ਨਿਗਰਾਨੀ ਰਖੇਗਾ। ਨੇਵੀ 'ਚ ਪਹਿਲੀ ਮਹਿਲਾ ਪਾਇਲਟ ਬਣਨ ਤੋਂ ਬਾਅਦ ਸਬ ਲੈਫਟੀਨੈਂਟ ਸ਼ਿਵਾਂਗੀ ਨੇ ਕਿਹਾ,''ਇਸ ਲਈ ਮੈਂ ਲੰਬੇ ਸਮੇਂ ਤੋਂ ਇੰਤਜ਼ਾਰ ਕਰ ਰਹੀ ਸੀ ਅਤੇ ਅੱਜ ਉਹ ਦਿਨ ਆ ਗਿਆ ਹੈ। ਇਹ ਬੇਹੱਦ ਸ਼ਾਨਦਾਰ ਅਨੁਭਵ ਹੈ। ਹੁਣ ਮੈਂ ਤੀਜੇ ਸਟੇਜ ਦੀ ਟਰੇਨਿੰਗ ਪੂਰੀ ਕਰਨ ਲਈ ਕੰਮ ਕਰਾਂਗੀ।''

ਨੇਵੀ ਤੋਂ ਪਹਿਲਾਂ ਏਅਰਫੋਰਸ 'ਚ ਵੀ ਮਹਿਲਾ ਪਾਇਲਟ ਨੇ ਫਾਈਟਰ ਪਲੇਨ ਉਡਾਉਣਾ ਸ਼ੂਰ ਕਰ ਦਿੱਤਾ ਸੀ। ਇਸੇ ਸਾਲ ਫਲਾਈਟ ਲੈਫਟੀਨੈਂਟ ਭਾਵਨਾ ਕਾਂਤ ਭਾਰਤੀ ਜਲ ਸੈਨਾ ਦੀ ਪਹਿਲੀ ਮਹਿਲਾ ਪਾਇਲਟ ਬਣੀ ਸੀ, ਜਿਨ੍ਹਾਂ ਨੇ ਫਾਈਟਰ ਜੈੱਟ ਉਡਾਉਣ ਲਈ ਕੁਆਲੀਫਾਈ ਕੀਤਾ ਸੀ। ਉਨ੍ਹਾਂ ਨੇ ਮਿਗ-21 ਏਅਰਕ੍ਰਾਫਟ ਉਡਾ ਕੇ ਇਹ ਸਫ਼ਲਤਾ ਹਾਸਲ ਕੀਤੀ ਸੀ। ਇਸ ਤੋਂ ਪਹਿਲਾਂ 2016 'ਚ ਭਾਵਨਾ ਕਾਂਤ, ਅਵਨੀ ਚਤੁਰਵੇਦੀ ਅਤੇ ਮੋਹਾਨਾ ਸਿੰਘ ਨੂੰ ਭਾਰਤੀ ਜਲ ਸੈਨਾ 'ਚ ਪਾਇਲਟ ਦੇ ਤੌਰ 'ਤੇ ਤਾਇਨਾਤੀ ਮਿਲੀ ਸੀ। ਸ਼ਿਵਾਂਗੀ ਬਿਹਾਰ ਦੇ ਮੁਜ਼ੱਫਰਪੁਰ ਦੀ ਰਹਿਣ ਵਾਲੀ ਹੈ। ਉਨ੍ਹਾਂ ਨੇ ਮੁਜ਼ੱਫਰਪੁਰ ਦੇ ਹੀ ਡੀ.ਏ.ਵੀ. ਪਬਲਿਕ ਸਕੂਲ ਤੋਂ ਪੜ੍ਹਾਈ ਕੀਤੀ ਹੈ। 27 ਐੱਨ.ਓ.ਸੀ. ਕੋਰਸ ਦੇ ਅਧੀਨ ਉਨ੍ਹਾਂ ਨੇ ਐੱਸ.ਐੱਸ.ਸੀ. (ਪਾਇਲਟ) ਪ੍ਰੀਖਿਆ ਪਾਸ ਕੀਤੀ ਅਤੇ ਨੇਵੀ 'ਚ ਕਮਿਸ਼ਨ ਹੋਈ। ਸ਼ੁਰੂਆਤੀ ਟਰੇਨਿੰਗ ਤੋਂ ਬਾਅਦ ਸ਼ਿਵਾਂਗੀ ਨੇ ਜੂਨ 2018 'ਚ ਹੀ ਨੇਵੀ ਜੁਆਇਨ ਕੀਤੀ ਹੈ।


DIsha

Edited By DIsha