ਗੋਆ : ਟਰੇਨਿੰਗ ਦੌਰਾਨ ਮਿਗ-29ਕੇ ਲੜਾਕੂ ਜਹਾਜ਼ ਕ੍ਰੈਸ਼
Saturday, Nov 16, 2019 - 12:50 PM (IST)

ਪਣਜੀ— ਗੋਆ 'ਚ ਜਲ ਸੈਨਾ ਦਾ ਲੜਾਕੂ ਜਹਾਜ਼ ਮਿਗ-29ਕੇ ਕ੍ਰੈਸ਼ ਹੋ ਗਿਆ ਹੈ। ਜਾਣਕਾਰੀ ਅਨੁਸਾਰ ਟਰੇਨਿੰਗ ਮਿਸ਼ਨ ਲਈ ਰਵਾਨਾ ਹੋਣ ਦੇ ਤੁਰੰਤ ਬਾਅਦ ਮਿਗ-29ਏਕ ਲੜਾਕੂ ਜਹਾਜ਼ ਗੋਆ 'ਚ ਹਾਦਸੇ ਦਾ ਸ਼ਿਕਾਰ ਹੋ ਗਿਆ। ਦੋਵੇਂ ਪਾਇਲਟ ਸੁਰੱਖਿਅਤ ਬਾਹਰ ਨਿਕਲਣ 'ਚ ਕਾਮਯਾਬ ਰਹੇ ਹਨ। ਜਲ ਸੈਨਾ ਦੇ ਬੁਲਾਰੇ ਕਮਾਂਡਰ ਵਿਵੇਕ ਮਧਵਾਲ ਨੇ ਦੱਸਿਆ,''ਮਿਗ-29ਕੇ ਟਰੇਨਰ ਜਹਾਜ਼ ਦੇ ਇੰਜਣ 'ਚ ਅੱਗ ਲੱਗ ਗਈ। ਪਾਇਲਟ ਕੈਪਟਨ ਐੱਮ. ਸ਼ੋਕਖੰਡ ਅਤੇ ਲੈਫਟੀਨੈਂਟ ਕਮਾਂਡਰ ਦੀਪਕ ਯਾਦਵ ਸੁਰੱਖਿਅਤ ਬਾਹਰ ਨਿਕਲਣ 'ਚ ਕਾਮਯਾਬ ਰਹੇ ਹਨ।'' ਮਧਵਾਲ ਨੇ ਅੱਗੇ ਦੱਸਿਆ,''ਮਿਗ-29 ਟਰੇਨਰ ਜਹਾਜ਼ ਅਸ਼ੋਰ (ਗੋਆ) ਤੋਂ ਉਡਾਣ ਭਰ ਰਿਹਾ ਸੀ। ਇਸੇ ਦਰਮਿਆਨ ਇਕ ਪੰਛੀ ਦੇ ਟਕਰਾਉਣ ਤੋਂ ਬਾਅਦ ਇੰਜਣ 'ਚ ਅੱਗ ਲੱਗ ਗਈ। ਜਹਾਜ਼ ਖੁੱਲ੍ਹੇ ਖੇਤਰ 'ਚ ਹਾਦਸੇ ਦਾ ਸ਼ਿਕਾਰ ਹੋ ਗਿਆ। ਕਿਸੇ ਦੇ ਹਤਾਹਤ ਹੋਣ ਦੀ ਸੂਚਨਾ ਨਹੀਂ ਹੈ।''
ਜ਼ਿਕਰਯੋਗ ਹੈ ਕਿ ਸਤੰਬਰ 'ਚ ਹੀ ਮੱਧ ਪ੍ਰਦੇਸ਼ ਦੇ ਬੀਕਾਨੇਰ 'ਚ ਹਵਾਈ ਫੌਜ ਦਾ ਮਿਗ-21 ਜਹਾਜ਼ ਕ੍ਰੈਸ਼ ਹੋ ਗਿਆ ਸੀ। ਏਅਰਕ੍ਰਾਫਟ 'ਚ ਮੌਜੂਦ ਦੋਵੇਂ ਪਾਇਲਟ ਸਮੇਂ ਰਹਿੰਦੇ ਨਿਕਲ ਗਏ ਸਨ। ਪਲੇਨ ਆਪਣੀ ਰੂਟੀਨ ਗਸ਼ਤ 'ਤੇ ਸੀ। ਮਿਗ-21 ਜਹਾਜ਼ ਦੇ ਇਕ ਗਰੁੱਪ ਕੈਪਟਨ ਅਤੇ ਇਕ ਸਕੁਐਡਰਨ ਲੀਡਰ ਬੈਠੇ ਸਨ।