ਪਹਿਲਗਾਮ ਹਮਲੇ ਮਗਰੋਂ ਭਾਰਤੀ ਜਲ ਸੈਨਾ ਤਿਆਰ-ਬਰ-ਤਿਆਰ, ਕਿਹਾ - "ਜਦੋਂ ਮਰਜ਼ੀ, ਜਿੱਥੇ ਮਰਜ਼ੀ, ਜਿਵੇਂ ਮਰਜ਼ੀ..."
Saturday, Apr 26, 2025 - 06:35 PM (IST)

ਨਵੀਂ ਦਿੱਲੀ- ਜੰਮੂ ਕਸ਼ਮੀਰ ਦੇ ਪਹਿਲਗਾਮ 'ਚ 22 ਅਪ੍ਰੈਲ ਨੂੰ ਵੱਡਾ ਅੱਤਵਾਦੀ ਹਮਲਾ ਹੋਇਆ ਸੀ, ਜਿਸ 'ਚ 26 ਲੋਕ ਮਾਰੇ ਗਏ ਸਨ। ਉਸ ਹਮਲੇ ਦੇ ਬਾਅਦ ਤੋਂ ਹੀ ਭਾਰਤ ਸਰਕਾਰ ਐਕਸ਼ਨ ਮੋਡ 'ਚ ਹੈ। ਤਿੰਨੋਂ ਫ਼ੌਜਾਂ ਨੂੰ ਵੀ ਅਲਰਟ 'ਤੇ ਰੱਖਿਆ ਗਿਆ ਹੈ। ਹੁਣ ਇਸ ਦਰਮਿਆਨ ਭਾਰਤੀ ਜਲ ਸੈਨਾ ਦੀ ਇਕ ਪੋਸਟ ਸਾਹਮਣੇ ਆਈ ਹੈ। ਜਿਸ 'ਚ ਜਲ ਸੈਨਾ ਨੇ ਲਿਖਿਆ,''Power in unity; Presence with Purpose।'' ਇਸ ਦੇ ਨਾਲ ਹੀ ਉਨ੍ਹਾਂ ਨੇ ਹੈਸ਼ਟੈਗ #MissionReady#AnytimeAnywhereAnyhow ਦਿੱਤੇ ਹਨ, ਜਿਸ ਤੋਂ ਸਾਫ਼ ਹੁੰਦਾ ਹੈ ਕਿ ਜਲ ਸੈਨਾ ਹਰ ਮਿਸ਼ਨ ਲਈ ਪੂਰੀ ਤਰ੍ਹਾਂ ਤਿਆਰ ਹੈ।
ਦੱਸਣਯੋਗ ਹੈ ਕਿ ਪ੍ਰਧਾਨ ਮੰਤਰੀ ਨਰਿੰਦਰ ਮੋਦੀ ਵਲੋਂ ਸਾਫ਼ ਕਿਹਾ ਜਾ ਚੁੱਕਿਆ ਹੈ ਕਿ ਐਕਸ਼ਨ ਜ਼ਰੂਰ ਹੋਵੇਗਾ, ਹਮਲਾਵਰਾਂ ਨੂੰ ਅਜਿਹੀ ਸਜ਼ਾ ਦਿੱਤੀ ਜਾਵੇਗੀ, ਜਿਸ ਦੀ ਉਨ੍ਹਾਂ ਨੇ ਕਲਪਨਾ ਵੀ ਨਹੀਂ ਕੀਤੀ ਹੋਵੇਗੀ। ਉੱਥੇ ਹੀ ਪਾਕਿਸਤਾਨੀ ਫੌਜ ਨੇ ਕੰਟਰੋਲ ਰੇਖਾ (ਐੱਲ.ਓ.ਸੀ.) 'ਤੇ ਬਿਨਾਂ ਕਿਸੇ ਉਕਸਾਵੇ ਦੇ ਗੋਲੀਬਾਰੀ ਕੀਤੀ ਜਾ ਰਹੀ ਹੈ, ਜਿਸ ਦਾ ਭਾਰਤੀ ਫੌਜੀ ਮੂੰਹ ਤੋੜ ਜਵਾਬ ਦੇ ਰਹੇ ਹਨ। ਮੰਗਲਵਾਰ ਨੂੰ ਪਹਿਲਗਾਮ 'ਚ ਹੋਏ ਅੱਤਵਾਦੀ ਹਮਲੇ ਤੋਂ ਬਾਅਦ ਭਾਰਤ ਅਤੇ ਪਾਕਿਸਤਾਨ ਵਿਚਕਾਰ ਤਣਾਅ ਵਧ ਗਿਆ ਹੈ। ਦੋਵਾਂ ਦੇਸ਼ਾਂ ਵਿਚਾਲੇ ਵਧੇ ਤਣਾਅ ਦੌਰਾਨ ਇਹ ਗੋਲੀਬਾਰੀ ਲਗਾਤਾਰ ਦੂਜੀ ਰਾਤ ਹੋਈ। ਪਾਕਿਸਤਾਨੀ ਫ਼ੌਜੀਆਂ ਨੇ ਵੀਰਵਾਰ ਰਾਤ ਨੂੰ ਵੀ ਐੱਲ.ਓ.ਸੀ. 'ਤੇ ਭਾਰਤੀ ਚੌਕੀਆਂ ਨੂੰ ਨਿਸ਼ਾਨਾ ਬਣਾਉਂਦੇ ਹੋਏ ਗੋਲੀਬਾਰੀ ਕੀਤੀ ਸੀ ਅਤੇ ਭਾਰਤ ਨੇ ਇਸ ਦਾ ਮੂੰਹ ਤੋੜ ਜਵਾਬ ਦਿੱਤਾ ਸੀ।
ਜਗ ਬਾਣੀ ਈ-ਪੇਪਰ ਨੂੰ ਪੜ੍ਹਨ ਅਤੇ ਐਪ ਨੂੰ ਡਾਊਨਲੋਡ ਕਰਨ ਲਈ ਇੱਥੇ ਕਲਿੱਕ ਕਰੋ
For Android:- https://play.google.com/store/apps/details?id=com.jagbani&hl=en
For IOS:- https://itunes.apple.com/in/app/id538323711?mt=8