ਭਾਰਤੀ ਜਲ ਸੈਨਾ ’ਚ ਲੈਂਡਿੰਗ ਕ੍ਰਾਫਟ ਯੂਟੀਲਿਟੀ ਸ਼ਿਪ ਸ਼ਾਮਲ
Friday, Mar 19, 2021 - 10:50 AM (IST)
ਨਵੀਂ ਦਿੱਲੀ (ਭਾਸ਼ਾ)- ਭਾਰਤੀ ਜਲ ਸੈਨਾ ਨੇ ਵੀਰਵਾਰ ਨੂੰ ਇਕ ‘ਲੈਂਡਿੰਗ ਕ੍ਰਾਫਟ ਯੂਟੀਲਿਟੀ ਸ਼ਿਪ’ ਨੂੰ ਸ਼ਾਮਲ ਕੀਤਾ, ਜਿਸ ਦੀ ਵਰਤੋਂ ਜੰਗੀ ਟੈਂਕਾਂ ਅਤੇ ਹੋਰ ਭਾਰੀ ਹਥਿਆਰਾਂ ਦੇ ਟਰਾਂਸਪੋਟੇਸ਼ਨ ਵਰਗੀਆਂ ਵੱਖ-ਵੱਖ ਗਤੀਵਿਧੀਆਂ ਲਈ ਕੀਤਾ ਜਾਏਗਾ।
ਭਾਰਤੀ ਜਲ ਸੈਨਾ ਦੇ ਇਕ ਬੁਲਾਰੇ ਨੇ ਦੱਸਿਆ ਕਿ ਲੈਂਡਿੰਗ ਕ੍ਰਾਫਟ ਯੂਟੀਲਿਟੀ (ਐੱਲ. ਸੀ. ਯੂ.) ਦੇ 8ਵੇਂ ਅਤੇ ਅੰਤਿਮ ਅਤੇ ਸ਼੍ਰੇਣੀ ਚਾਰ ਦੇ ਜਹਾਜ਼ ਨੂੰ ਪੋਰਟ ਬਲੇਅਰ ’ਚ ਆਯੋਜਿਤ ਇਕ ਪ੍ਰੋਗਰਾਮ ’ਚ ਸਮੁੰਦਰੀ ਫ਼ੌਜ ’ਚ ਸ਼ਾਮਲ ਕੀਤਾ ਗਿਆ। ਜਹਾਜ਼ ਨੂੰ ਗਾਰਡਨ ਰੀਚ ਸ਼ਿਪਬਲਡਰਸ ਐਂਡ ਇੰਡੀਨੀਅਰਸ ਲਿਮਟਿਡ (ਜੀ. ਆਰ. ਈ. ਐੱਸ. ਈ.), ਕੋਲਕਾਤਾ ਵਲੋਂ ਸਵਦੇਸ਼ੀ ਰੂਪ ਨਾਲ ਡਿਜ਼ਾਈਨ ਅਤੇ ਨਿਰਮਤ ਕੀਤਾ ਗਿਆ ਹੈ। ਅਧਿਕਾਰੀ ਨੇ ਕਿਹਾ,''ਇਨ੍ਹਾਂ ਜਹਾਜ਼ਾਂ ਨੇ ਜਲ ਸੈਨਾ 'ਚ ਸ਼ਾਮਲ ਹੋਣ ਨਾਲ ਦੇਸ਼ ਦੀ ਸਮੁੰਦਰੀ ਸੁਰੱਖਿਆ 'ਚ ਮਦਦ ਮਿਲੇਗੀ ਅਤੇ ਇਹ ਪ੍ਰਧਾਨ ਮੰਤਰੀ ਦੇ 'ਮੇਕ ਇਨ ਇੰਡੀਆ' ਅਤੇ 'ਆਤਮਨਿਰਭਰ ਭਾਰਤ' ਦੇ ਦ੍ਰਿਸ਼ਟੀਕੋਣ ਦੇ ਅਨੁਰੂਪ ਹੈ।