ਡਿਊਟੀ ਦੌਰਾਨ ਸਮਾਰਟਫੋਨ ਦਾ ਇਸਤੇਮਾਲ ਨਹੀਂ ਕਰ ਸਕਣਗੇ ਨੇਵੀ ਦੇ ਜਵਾਨ
Friday, Jan 03, 2020 - 11:09 PM (IST)

ਗੈਜੇਟ ਡੈਸਕ—ਭਾਰਤੀ ਨੇਵੀ ਡਿਊਟੀ ਦੌਰਾਨ ਸਮਾਰਟਫੋਨ ਅਤੇ ਸੋਸ਼ਲ ਮੀਡੀਆ ਦਾ ਇਸਤੇਮਾਲ ਨਹੀਂ ਕਰ ਸਕਣਗੇ। ਜਾਣਕਾਰੀ ਮੁਤਾਬਕ ਨੇਵੀ ਦੇ ਜਵਾਨ ਡਿਊਟੀ ਦੌਰਾਨ ਸਮਾਰਟਫੋਨ ਇਸਤੇਮਾਲ ਕਰਨ 'ਤੇ ਪਾਬੰਦੀ ਲੱਗਾ ਦਿੱਤੀ ਗਈ ਹੈ। ਨੇਵੀ ਨੇ ਇਹ ਫੈਸਲਾ ਕੁਝ ਦਿਨ ਪਹਿਲਾਂ ਸਾਹਮਣੇ ਹਨੀਟ੍ਰੈਪ ਦੇ ਇਕ ਮਾਮਲੇ ਤੋਂ ਬਾਅਦ ਸੁਰੱਖਿਆ ਨੂੰ ਦੇਖਦੇ ਹੋਏ ਲਿਆ ਹੈ। ਅਜਿਹੇ 'ਚ ਹੁਣ ਨੇਵੀ ਦੇ ਜਵਾਨ ਨੇਵੀ ਦੇ ਟਿਕਾਣਿਆਂ, ਡਾਕਯਾਰਡ ਅਤੇ ਯੁੱਧ ਦੌਰਾਨ ਸਮਾਰਟਫੋਨ ਦਾ ਇਸਤੇਮਾਲ ਨਹੀਂ ਕਰ ਸਕਦੇ।
ਹਨੀਟ੍ਰੈਪ ਸਾਹਮਣੇ ਆਉਣ ਤੋਂ ਬਾਅਦ ਲਿਆ ਫੈਸਲਾ
ਦੱਸਣਯੋਗ ਹੈ ਕਿ ਪਿਛਲੇ ਮਹੀਨੇ ਨੇਵੀ ਦੇ 7 ਜਵਾਨ ਹਨੀਟ੍ਰੈਪ 'ਚ ਫੱਸ ਗਏ ਸਨ। ਰਿਪੋਰਟ ਮੁਤਾਬਕ ਇਹ ਲੋਕ ਪਾਕਿਸਤਾਨ ਦੀ ਇਕ ਏਜੰਸੀ ਨੂੰ ਰਾਸ਼ਟਰੀ ਸੁਰੱਖਿਆ ਨਾਲ ਜੁੜੀ ਜਾਣਕਾਰੀ ਸਾਂਝਾ ਕਰ ਰਹੇ ਸਨ। ਉੱਥੇ ਹੁਣ ਨਵੇਂ ਆਦੇਸ਼ ਤੋਂ ਬਾਅਦ ਨੇਵੀ ਦੇ ਜਵਾਨ ਡਿਊਟੀ 'ਤੇ ਮਲਟੀਮੀਡੀਆ ਮੈਸੇਜਿੰਗ ਐਪ, ਸੋਸ਼ਲ ਸਾਈਟਸ, ਬਲਾਗਿੰਗ ਅਤੇ ਈ-ਕਾਮਰਸ ਸਾਈਟ ਦਾ ਇਸਤੇਮਾਲ ਨਹੀਂ ਕਰ ਸਕਦੇ।
ਫੇਸਬੁੱਕ ਅਤੇ ਵਟਸਐਪ 'ਤੇ ਵੀ ਰੋਕ ਲਗਾਈ ਗਈ ਹੈ। ਇਸ ਆਦੇਸ਼ 'ਤੇ ਨੇਵੀ ਦੇ ਇਕ ਅਧਿਕਾਰੀ ਨੇ ਕਿਹਾ ਕਿ ਇਹ ਫੈਸਲਾ ਸੁਰੱਖਿਆ ਦੇ ਲਿਹਾਜ ਨਾਲ ਲਿਆ ਗਿਆ ਹੈ, ਹਾਲਾਂਕਿ ਉਨ੍ਹਾਂ ਨੇ ਇਹ ਵੀ ਕਿਹਾ ਕਿ ਇਸ ਫੈਸਲੇ ਨਾਲ ਜਵਾਨਾਂ ਨੂੰ ਥੋੜੀ ਦਿੱਕਤ ਹੋਵੇਗੀ।
ਅਮਰੀਕੀ ਫੌਜ ਨੇ ਲਗਾਈ ਹੈ ਰੋਕ
ਦੱਸਣਯੋਗ ਹੈ ਕਿ ਅਮਰੀਕੀ ਫੌਜ ਨੇ ਹਾਲ ਹੀ 'ਚ ਟਿਕਟਾਕ ਐਪ 'ਤੇ ਰੋਕ ਲੱਗਾ ਦਿੱਤੀ ਹੈ। ਇਸ ਦੇ ਪਿਛਲੇ ਰਾਸ਼ਟਰੀ ਸੁਰੱਖਿਆ ਦਾ ਹਵਾਲਾ ਦਿੱਤਾ ਗਿਆ ਹੈ। ਰਿਪੋਰਟ ਮੁਤਾਬਕ ਟਿਕਟਾਕ ਐਪ ਨਾਲ ਸਾਈਬਰ ਅਟੈਕ ਦਾ ਖਤਰਾ ਹੈ ਅਤੇ ਇਸ ਦੇ ਰਾਹੀਂ ਦੇਸ਼ ਦੀ ਜਨਤਾ ਅਤੇ ਫੌਜ ਦੀ ਜਾਸੂਸੀ ਹੋ ਸਕਦੀ ਹੈ।