112 ਸਾਲਾਂ ਬਾਅਦ ਛੱਤਿਸਗੜ੍ਹ ''ਚ ਦਿਖਿਆ ਇਹ ਚੁੱਹਾ

Friday, Sep 22, 2017 - 05:05 AM (IST)

ਰਾਏਪੁਰ— ਛੱਤਿਸਗੜ੍ਹ ਵਨ ਵਿਭਾਗ ਨੇ ਨੋਵਾ ਕੁਦਰਤੀ ਕਲਿਆਣ ਸੁਸਾਇਟੀ ਵੱਲੋਂ ਆਯੋਜਿਤ ਫੇਜ਼-4 ਟਾਇਗਰ ਮੋਨੀਟਰਿੰਗ ਪ੍ਰੋਗਰਾਮ ਦੌਰਾਨ ਗਾਰਿਆਬਾਂਦ ਜ਼ਿਲੇ ਦੇ ਜੰਗਲਾਂ 'ਚ ਹਿਰਣ ਦੀ ਸ਼ਕਲ ਵਾਲੇ ਚੁੱਹੇ ਦੀ ਪ੍ਰਜਾਤੀ ਨੂੰ ਦੇਖਿਆ ਹੈ। ਇਹ ਹਿਰਣ ਦੀ ਸ਼ਕਲ 'ਚ ਦਿਖਾਈ ਦੇਣ ਵਾਲਾ ਚੁੱਹਾ 112 ਸਾਲਾਂ ਬਾਅਦ ਦੇਖਿਆ ਗਿਆ ਹੈ। ਇਸ ਤੋਂ ਪਹਿਲਾਂ 1905 'ਚ ਆਖਰੀ ਵਾਰ ਮੱਧ ਭਾਰਤ ਦੇ ਰਾਏਪੁਰ ਸੂਬੇ ਦੇ ਇਕ ਬ੍ਰਿਟਿਸ਼ ਵਿਅਕਤੀ ਵੱਲੋਂ ਇਸ ਵਿਲੱਖਣ ਜੀਵ ਦੀ ਮੌਜੂਦਗੀ ਬਾਰੇ ਪ੍ਰਮਾਣ ਦਿੱਤਾ ਗਿਆ ਸੀ।
ਇਸ ਦੀ ਪੁਸ਼ਟੀ ਕਰਦੇ ਹੋਏ ਖੇਤਰੀ ਨਿਰਦੇਸ਼ਕ ਉਦੰਤੀ ਸੀਤਾੜੀ ਨੇ ਕਿਹਾ, ''ਅਜਿਹਾ ਪਹਿਲੀ ਵਾਰ ਹੈ ਕਿ ਇਸ ਵਿਲੱਖਣ ਪ੍ਰਜਾਤੀ ਨੂੰ ਤਸਵੀਰ 'ਚ ਦੇਖਿਆ ਗਿਆ ਹੈ। ਉਨ੍ਹਾਂ ਕਿਹਾ ਅਸੀਂ ਇਸ ਦੀ ਦੇਖਭਾਲ, ਭੋਜਨ ਤੇ ਪਾਣੀ ਦਾ ਵਧੀਆ ਪ੍ਰਬੰਧ ਕਰ ਰਹੇ ਹਾਂ, ਤਾਂ ਜੋ ਇਸ ਹਿਰਣ ਵਾਂਗ ਦਿਖਾਈ ਦੇਣ ਵਾਲੇ ਚੁੱਹੇ ਦੀ ਵਿਲੱਖਣ ਪ੍ਰਜਾਤੀ ਨੂੰ ਲੁਪਤ ਹੋਣ ਤੋਂ ਬਚਾਇਆ ਜਾ ਸਕੇ। ਐੱਨ.ਐੱਨ.ਡਬਲਿਊ.ਐੱਸ. ਦੇ ਮੋਇਜ਼ ਅਹਿਮਦ ਨੇ ਦੱਸਿਆ ਕਿ ਇਸ ਇਲਾਕੇ 'ਚ ਸ਼ੇਰਾਂ ਦੀ ਆਵਾਜਾਈ 'ਤੇ ਨਜ਼ਰ ਬਣਾਏ ਰੱਖਣ ਲਈ ਕੈਮਰੇ ਲਗਾਏ ਗਏ ਹਨ, ਜਿਸ 'ਚ ਇਸ ਚੁੱਹੇ ਨੂੰ ਦੇਖਿਆ ਗਿਆ ਹੈ। ਇਨ੍ਹਾਂ ਦੀ ਮੌਜੂਦਾ ਗਿਣਤੀ ਬਾਰੇ ਹਾਲੇ ਕੋਈ ਜਾਣਕਾਰੀ ਨਹੀਂ ਹੈ ਪਰ ਸ਼ਾਇਦ ਇਨ੍ਹਾਂ ਦੀ ਆਬਾਦੀ ਨੂੰ ਗੰਭੀਰ ਸਾਹਮਣਾ ਕਰਨਾ ਪੈ ਸਕਦਾ ਹੈ।


Related News