ਬ੍ਰਿਟੇਨ ''ਚ ਭਾਰਤੀ ਵਿਅਕਤੀ ਨੂੰ ਨਸਲੀ ਭੇਦਭਾਵ ਕਾਰਨ ਕੀਤਾ ਗਿਆ ਬਰਖ਼ਾਸਤ ! ਹੁਣ ਮਿਲੇਗਾ 81 ਲੱਖ ਮੁਆਵਜ਼ਾ

Monday, Dec 29, 2025 - 09:22 AM (IST)

ਬ੍ਰਿਟੇਨ ''ਚ ਭਾਰਤੀ ਵਿਅਕਤੀ ਨੂੰ ਨਸਲੀ ਭੇਦਭਾਵ ਕਾਰਨ ਕੀਤਾ ਗਿਆ ਬਰਖ਼ਾਸਤ ! ਹੁਣ ਮਿਲੇਗਾ 81 ਲੱਖ ਮੁਆਵਜ਼ਾ

ਇੰਟਰਨੈਸ਼ਨਲ ਡੈਸਕ- ਬ੍ਰਿਟੇਨ ਦੇ ਇਕ ਰੋਜ਼ਗਾਰ ਟ੍ਰਿਬਿਊਨਲ ਨੇ ਦੱਖਣ-ਪੂਰਬੀ ਲੰਡਨ ’ਚ ਸਥਿਤ ਇਕ ਮਸ਼ਹੂਰ ਕੰਪਨੀ ਦੇ ਫ੍ਰੈਚਾਈਜ਼ੀ ਰੈਸਟੋਰੈਂਟ ’ਚ ਕੰਮ ਕਰਨ ਵਾਲੇ ਭਾਰਤੀ ਵਿਅਕਤੀ ਦੇ ਪੱਖ ’ਚ ਅਹਿਮ ਫੈਸਲਾ ਸੁਣਾਇਆ ਹੈ। ਟ੍ਰਿਬਿਊਨਲ ਨੇ ਗਲਤ ਤਰੀਕੇ ਨਾਲ ਬਰਖਾਸਤਗੀ ਅਤੇ ਨਸਲੀ ਭੇਦਭਾਵ ਦੇ ਦੋਸ਼ ਨੂੰ ਸਹੀ ਮੰਨਦੇ ਹੋਏ ਰੈਸਟੋਰੈਂਟ ਮੈਨੇਜਮੈਂਟ ਨੂੰ ਪੀੜਤ ਨੂੰ ਲੱਗਭਗ 67 ਹਜ਼ਾਰ ਪੌਂਡ (ਲਗਭਗ 81 ਲੱਖ ਰੁਪਏ) ਦਾ ਮੁਆਵਜ਼ਾ ਦੇਣ ਦਾ ਹੁਕਮ ਦਿੱਤਾ ਹੈ।

ਤਾਮਿਲਨਾਡੂ ਨਾਲ ਸਬੰਧ ਰੱਖਣ ਵਾਲੇ ਮਧੇਸ਼ ਰਵੀਚੰਦਰਨ ਨੇ ਟ੍ਰਿਬਿਊਨਲ ਸਾਹਮਣੇ ਦੱਸਿਆ ਕਿ ਉਨ੍ਹਾਂ ਦੇ ਸ਼੍ਰੀਲੰਕਾਈ ਤਾਮਿਲ ਮੂਲ ਦੇ ਮੈਨੇਜਰ ਨੇ ਉਨ੍ਹਾਂ ਨਾਲ ਨਸਲੀ ਭੇਦਭਾਵ ਕੀਤਾ ਅਤੇ ਅਪਮਾਨਜਨਕ ਭਾਸ਼ਾ ਦੀ ਵਰਤੋਂ ਕੀਤੀ। ਰਵੀਚੰਦਰਨ ਅਨੁਸਾਰ ਮੈਨੇਜਰ ਨੇ ਉਨ੍ਹਾਂ ਨੂੰ ‘ਗੁਲਾਮ’ ਕਿਹਾ ਅਤੇ ਇਹ ਵੀ ਟਿੱਪਣੀ ਕੀਤੀ ਕਿ ‘ਭਾਰਤੀ ਧੋਖੇਬਾਜ਼’ ਹੁੰਦੇ ਹਨ।

ਇਹ ਵੀ ਪੜ੍ਹੋ- PM ਦੇ ਰਵਾਨਾ ਹੁੰਦਿਆਂ ਹੀ ਲੋਕਾਂ ਨੇ ਖਿਲਾਰੀ 'ਭੁੱਖ' ! ਸੜਕ 'ਤੇ ਪਏ ਗਮਲੇ ਵੀ ਨਾ ਛੱਡੇ, ਸ਼ਰਮਨਾਕ ਵੀਡੀਓ ਵਾਇਰਲ

ਇਸ ਹਫ਼ਤੇ ਹੋਈ ਸੁਣਵਾਈ ਦੌਰਾਨ ਰੋਜ਼ਗਾਰ ਟ੍ਰਿਬਿਊਨਲ ਦੇ ਜੱਜ ਪੌਲ ਐਬਾਟ ਨੇ ਰਵੀਚੰਦਰਨ ਦੇ ਦਾਅਵਿਆਂ ਨੂੰ ਭਰੋਸੇਯੋਗ ਮੰਨਦੇ ਹੋਏ ਕਿਹਾ ਕਿ ਉਨ੍ਹਾਂ ਨਾਲ ਕੰਮ ਵਾਲੀ ਥਾਂ ’ਤੇ ਭੇਦਭਾਵਪੂਰਨ ਅਤੇ ਅਪਮਾਨਜਨਕ ਵਿਵਹਾਰ ਕੀਤਾ ਗਿਆ, ਜੋ ਬ੍ਰਿਟੇਨ ਦੇ ਰੋਜ਼ਗਾਰ ਅਤੇ ਸਮਾਨਤਾ ਕਾਨੂੰਨਾਂ ਦੀ ਸਪੱਸ਼ਟ ਉਲੰਘਣਾ ਹੈ। ਕੇਸ ਅਨੁਸਾਰ ਜਨਵਰੀ 2023 ’ਚ ਰੈਸਟੋਰੈਂਟ ਮੈਨੇਜਰ ਕਾਜਨ ਨਾਲ ਇੰਟਰਵਿਊ ਤੋਂ ਬਾਅਦ ਰਵੀਚੰਦਰਨ ਨੇ ਵੈਸਟ ਵਿਕਹਮ ਸਥਿਤ ਆਊਟਲੈੱਟ ’ਚ ਕੰਮ ਸ਼ੁਰੂ ਕੀਤਾ ਸੀ।

ਕੁਝ ਮਹੀਨਿਆਂ ਤੱਕ ਸਭ ਆਮ ਰਿਹਾ ਪਰ ਬਾਅਦ ’ਚ ਮੈਨੇਜਰ ਨੇ ਉਨ੍ਹਾਂ ’ਤੇ ਸ਼ਿਫਟ ਦੌਰਾਨ ਜ਼ਿਆਦਾ ਘੰਟੇ ਕੰਮ ਕਰਵਾਉਣ ਦਾ ਦਬਾਅ ਬਣਾਉਣਾ ਸ਼ੁਰੂ ਕੀਤਾ। ਜੁਲਾਈ 2023 ’ਚ ਹਾਲਾਤ ਹੋਰ ਵਿਗੜ ਗਏ, ਜਦੋਂ ਨਸਲੀ ਟਿੱਪਣੀਆਂ ਅਤੇ ਕਥਿਤ ਦੁਰਵਿਹਵਹਾਰ ਕਾਰਨ ਵਿਵਾਦ ਵਧ ਗਿਆ ਅਤੇ ਉਨ੍ਹਾਂ ਦੀ ਨੌਕਰੀ ਖ਼ਤਮ ਕਰ ਦਿੱਤੀ ਗਈ। ਟ੍ਰਿਬਿਊਨਲ ਨੇ ਮੰਨਿਆ ਕਿ ਰਵੀਚੰਦਰਨ ਦੀ ਬਰਖਾਸਤਗੀ ਨਾ ਸਿਰਫ ਅਣਉੱਚਿਤ ਸੀ, ਸਗੋਂ ਨਸਲੀ ਭੇਦਭਾਵ ਨਾਲ ਵੀ ਜੁੜੀ ਹੋਈ ਸੀ। ਇਸ ਫੈਸਲੇ ਨੂੰ ਬ੍ਰਿਟੇਨ ’ਚ ਕੰਮ ਵਾਲੀ ਥਾਂ ’ਤੇ ਨਸਲੀ ਸਮਾਨਤਾ ਅਤੇ ਕਰਮਚਾਰੀਆਂ ਦੇ ਅਧਿਕਾਰਾਂ ਦੀ ਹਿਫਾਜ਼ਤ ਦੀ ਦਿਸ਼ਾ ’ਚ ਇਕ ਮਹੱਤਵਪੂਰਨ ਕਦਮ ਮੰਨਿਆ ਜਾ ਰਿਹਾ ਹੈ।

ਤਾਜ਼ਾ ਤੇ ਵੱਡੀਆਂ ਖ਼ਬਰਾਂ ਸਭ ਤੋਂ ਪਹਿਲਾਂ ਪੜ੍ਹਨ ਲਈ ਜੁਆਇਨ ਕਰੋ ‘ਜਗ ਬਾਣੀ’ ਦਾ ਵਟਸਐਪ ਚੈਨਲ

👇Join us on Whatsapp channel👇

https://whatsapp.com/channel/0029Va94hsaHAdNVur4L170e


author

Harpreet SIngh

Content Editor

Related News