ਦੋ ਮਹੀਨੇ ਪਹਿਲਾਂ ਆਸਟ੍ਰੇਲੀਆ ਗਏ ਭਾਰਤੀ ਨੌਜਵਾਨ ਦੀ ਹੋਈ ਮੌਤ
Sunday, Jun 02, 2019 - 01:27 PM (IST)

ਮੈਲਬੌਰਨ— ਆਸਟ੍ਰੇਲੀਆ ਦੇ ਮੈਲਬੌਰਨ 'ਚ ਰਹਿਣ ਵਾਲੇ 26 ਸਾਲਾ ਭਾਰਤੀ ਨੌਜਵਾਨ ਦੀ ਮੌਤ ਹੋਣ ਦੀ ਖਬਰ ਮਿਲੀ ਹੈ। ਜਨਾਰਥਨ ਰੈਡੀ ਨਾਂ ਦਾ ਇਹ ਨੌਜਵਾਨ ਭਾਰਤ ਦੇ ਹੈਦਰਾਬਾਦ ਦਾ ਰਹਿਣ ਵਾਲਾ ਸੀ।
11 ਮਈ ਨੂੰ ਆਸਟ੍ਰੇਲੀਆ 'ਚ ਉਹ ਆਪਣੇ ਦੋਸਤ ਨਾਲ ਬਾਈਕ 'ਤੇ ਜਾ ਰਿਹਾ ਸੀ ਕਿ ਅਚਾਨਕ ਉਨ੍ਹਾਂ ਦੀ ਇਕ ਕਾਰ ਨਾਲ ਟੱਕਰ ਹੋ ਗਈ। ਦੋਵੇਂ ਦੋਸਤ ਜ਼ਖਮੀ ਹੋ ਗਏ ਤੇ ਉਨ੍ਹਾਂ ਨੂੰ ਹਸਪਤਾਲ 'ਚ ਭਰਤੀ ਕਰਵਾਇਆ ਗਿਆ ਹੈ। ਜਾਣਕਾਰੀ ਮੁਤਾਬਕ ਉਸ ਦੇ ਦੋਸਤ ਨੂੰ ਹਸਪਤਾਲ 'ਚੋਂ ਛੁੱਟੀ ਮਿਲ ਗਈ ਸੀ ਜਦਕਿ ਰੈਡੀ ਦਾ ਇਲਾਜ ਚੱਲ ਰਿਹਾ ਸੀ। ਬੀਤੇ ਦਿਨ ਹਸਪਤਾਲ 'ਚ ਹੀ ਰੈਡੀ ਨੇ ਦਮ ਤੋੜ ਦਿੱਤਾ। ਰੈਡੀ ਦੇ ਹਾਦਸਾਗ੍ਰਸਤ ਹੋਣ ਦੀ ਖਬਰ ਸੁਣ ਕੇ ਭਾਰਤ ਤੋਂ ਉਸ ਦਾ ਭਰਾ ਉਸ ਦਾ ਧਿਆਨ ਰੱਖਣ ਲਈ ਗਿਆ ਹੈ। ਉਹ ਦਿਨ-ਰਾਤ ਹਸਪਤਾਲ 'ਚ ਰਹਿ ਕੇ ਰੈਡੀ ਦੇ ਠੀਕ ਹੋਣ ਦੀਆਂ ਪ੍ਰਾਰਥਨਾਵਾਂ ਕਰ ਰਿਹਾ ਸੀ ਪਰ ਹੁਣ ਉਹ ਬੁਰੀ ਤਰ੍ਹਾਂ ਟੁੱਟ ਗਿਆ ਹੈ।
ਜ਼ਿਕਰਯੋਗ ਹੈ ਕਿ ਉਹ ਮਾਰਚ ਮਹੀਨੇ ਹੀ ਆਸਟ੍ਰੇਲੀਆ ਆਇਆ ਸੀ ਤੇ ਉਸ ਨੇ ਸੈਂਟਰਲ ਕੁਈਨਜ਼ਲੈਂਡ ਯੂਨੀਵਰਸਿਟੀ 'ਚ ਦਾਖਲਾ ਲਿਆ ਸੀ। ਉਸ ਦੀ ਮੌਤ ਨਾਲ ਭਾਰਤੀ ਭਾਈਚਾਰੇ 'ਚ ਸੋਗ ਦੀ ਲਹਿਰ ਹੈ। ਫਿਲਹਾਲ ਉਸ ਦੀ ਲਾਸ਼ ਨੂੰ ਹੈਦਰਾਬਾਦ ਭੇਜਣ ਲਈ ਤਿਆਰੀਆਂ ਚੱਲ ਰਹੀਆਂ ਹਨ।