ਭਾਰਤੀ ਜੱਜ ਦਲਵੀਰ ਭੰਡਾਰੀ ਹੱਥੋਂ ਮਿਲੀ ਹਾਰ ਨੂੰ ਬ੍ਰਿਟਿਸ਼ ਮੀਡੀਆ ਨੇ ਦੱਸਿਆ ''ਅਪਮਾਨਜਨਕ ਝਟਕਾ''

11/22/2017 3:03:16 PM

ਬ੍ਰਿਟਿਸ਼(ਬਿਊਰੋ)— ਕੌਮਾਂਤਰੀ ਅਦਾਲਤ ਵਿਚ ਭਾਰਤ ਦੇ ਦਲਵੀਰ ਭੰਡਾਰੀ ਦੇ ਦੁਬਾਰਾ ਜੱਜ ਚੁਣੇ ਜਾਣ 'ਤੇ ਜਿੱਥੇ ਬ੍ਰਿਟੇਨ ਦਾ ਕਹਿਣਾ ਹੈ ਕਿ ਉਹ ਕਰੀਬੀ ਦੋਸਤ ਭਾਰਤ ਦੀ ਜਿੱਤ ਤੋਂ ਖੁਸ਼ ਹੈ, ਉਥੇ ਹੀ ਬ੍ਰਿਟਿਸ਼ ਉਮੀਦਵਾਰ ਨੂੰ ਭਾਰਤ ਹੱਥੋਂ ਮਿਲੀ ਹਾਰ ਨੂੰ ਉਥੋਂ ਦੀ ਮੀਡੀਆ ਨੇ 'ਅਪਮਾਨਜਨਕ ਝਟਕਾ' ਦੱਸਿਆ ਹੈ। ਦੱਸਣਯੋਗ ਹੈ ਕਿ ਕੌਮਾਂਤਰੀ ਅਦਾਲਤ ਦੇ 71 ਸਾਲਾਂ ਦੇ ਇਤਿਹਾਸ ਵਿਚ ਅਜਿਹਾ ਪਹਿਲੀ ਵਾਰ ਹੋਇਆ ਹੈ, ਜਦੋਂ ਉਸ ਦੀ ਬੈਂਚ ਵਿਚ ਇਕ ਵੀ ਬ੍ਰਿਟਿਸ਼ ਸ਼ਾਮਲ ਨਹੀਂ ਹੈ। ਜਿਸ ਨੂੰ ਸਮੂਚੀ ਬ੍ਰਿਟਿਸ਼ ਮੀਡੀਆ ਨੇ ਆਈ. ਸੀ. ਜੇ ਵਿਚ ਬ੍ਰਿਟੇਨ ਦੀ ਹਾਰ ਨੂੰ ਵੱਡਾ ਸਿਆਸੀ ਝਟਕਾ ਮੰਨਦੇ ਹੋਏ ਇਸ ਨੂੰ ਸੰਸਾਰਿਕ ਮੰਚ 'ਤੇ ਘੱਟਦੀ ਸਾਖ ਦਾ ਪ੍ਰਤੀਕ ਦੱਸਿਆ ਹੈ।
ਹਾਲਾਂਕਿ ਭਾਰਤ ਨੇ ਕਿਹਾ ਹੈ ਕਿ ਦੋਵਾਂ ਦੇਸ਼ਾਂ ਦੇ ਦੋ-ਪੱਖੀ ਸਬੰਧਾਂ 'ਤੇ ਕੋਈ ਅਸਰ ਨਹੀਂ ਪਏਗਾ। ਬ੍ਰਿਟੇਨ ਵਿਚ ਭਾਰਤ ਦੇ ਕਾਰਜਕਾਰੀ ਹਾਈ ਕਮਿਸ਼ਨਰ ਦਿਨੇਸ਼ ਪਟਨਾਇਕ ਨੇ ਦੋਹਰਾਇਆ ਕਿ ਦੋਵਾਂ ਦੇਸ਼ਾਂ ਡਿਪਲੋਮੈਟ ਸ਼ੁਰੂਆਤ ਤੋਂ ਹੀ ਇਕ-ਦੂਜੇ ਦੇ ਸੰਪਰਕ ਵਿਚ ਸਨ। ਇਹ ਭਾਰਤ ਅਤੇ ਬ੍ਰਿਟੇਨ ਦੇ ਮਜ਼ਬੂਤ ਸਬੰਧਾਂ ਨੂੰ ਦਰਸਾਉਂਦਾ ਹੈ।
ਦਰਅਸਲ 11ਵੇਂ ਦੌਰ ਦੀ ਵੋਟਿੰਗ ਸ਼ੁਰੂ ਹੋਣ ਤੋਂ ਕੁੱਝ ਮਿੰਟ ਪਹਿਲਾਂ ਹੀ ਬ੍ਰਿਟਿਸ਼ ਦੂਤਘਰ ਵੱਲੋਂ ਸੰਯੁਕਤ ਰਾਸ਼ਟਰ ਨੂੰ ਇਕ ਪੱਤਰ ਜਾਰੀ ਕੀਤਾ ਗਿਆ ਕਿ ਸਰ ਕ੍ਰਿਸਟੋਫਰ ਗ੍ਰੀਨਵੁੱਡ (ਬ੍ਰਿਟਿਸ਼ ਉਮੀਦਵਾਰ) ਨੇ ਹਾਰ ਮੰਨ ਲਈ ਹੈ ਅਤੇ ਉਹ ਇਸ ਖਾਲੀ ਅਹੁਦੇ ਨੂੰ ਆਪਣੇ ਭਾਰਤੀ ਵਿਰੋਧੀ ਵੱਲੋਂ ਭਰੇ ਜਾਣ ਨੂੰ ਸਵੀਕਾਰ ਕਰਦੇ ਹਨ।


Related News