ਨਿਸ਼ਾਨੇ ''ਤੇ ਭਾਰਤੀ ਏਜੰਟ ! 5 ਲੱਖ ਡਾਲਰ ਦੀ ਫਿਰੌਤੀ ਦੀ ਡਿਮਾਂਡ ਮਗਰੋਂ ਫਾਇਰਿੰਗ, ਕੈਨੇਡਾ ਛੱਡਣ ਨੂੰ ਹੋਏ ਮਜਬੂਰ

Thursday, Jan 15, 2026 - 11:29 AM (IST)

ਨਿਸ਼ਾਨੇ ''ਤੇ ਭਾਰਤੀ ਏਜੰਟ ! 5 ਲੱਖ ਡਾਲਰ ਦੀ ਫਿਰੌਤੀ ਦੀ ਡਿਮਾਂਡ ਮਗਰੋਂ ਫਾਇਰਿੰਗ, ਕੈਨੇਡਾ ਛੱਡਣ ਨੂੰ ਹੋਏ ਮਜਬੂਰ

ਇੰਟਰਨੈਸ਼ਨਲ ਡੈਸਕ- ਕੈਨੇਡਾ ਤੋਂ ਇਕ ਵਾਰ ਫ਼ਿਰ ਇਕ ਹੈਰਾਨ ਕਰਨ ਵਾਲੀ ਖ਼ਬਰ ਸਾਹਮਣੇ ਆਈ ਹੈ, ਜਿੱਥੋਂ ਦੇ ਬ੍ਰੈਂਪਟਨ ਸ਼ਹਿਰ ਵਿੱਚ ਰਹਿਣ ਵਾਲੇ ਇੱਕ ਭਾਰਤੀ ਇਮੀਗ੍ਰੇਸ਼ਨ ਅਤੇ ਸਿੱਖਿਆ ਸਲਾਹਕਾਰ ਵਿਕਰਮ ਸ਼ਰਮਾ ਨੂੰ ਫਿਰੌਤੀ ਲਈ ਨਿਸ਼ਾਨਾ ਬਣਾਇਆ ਗਿਆ ਹੈ, ਜਿਸ ਕਾਰਨ ਉਨ੍ਹਾਂ ਨੂੰ ਆਪਣਾ ਘਰ ਅਤੇ ਕੈਨੇਡਾ ਛੱਡਣ ਲਈ ਮਜਬੂਰ ਹੋਣਾ ਪਿਆ ਹੈ। ਇਹ ਖ਼ੌਫ਼ਨਾਕ ਘਟਨਾ 3 ਜਨਵਰੀ, 2026 ਨੂੰ ਵਾਪਰੀ, ਜਦੋਂ ਸ਼ਰਮਾ ਆਪਣੇ ਪਰਿਵਾਰ ਸਮੇਤ ਘਰ ਦੇ ਅੰਦਰ ਮੌਜੂਦ ਸੀ। ਇਸ ਦੌਰਾਨ ਅਣਪਛਾਤੇ ਹਮਲਾਵਰਾਂ ਨੇ ਉਨ੍ਹਾਂ ਦੇ ਘਰ ਦੇ ਗੈਰੇਜ ਅਤੇ ਗੱਡੀਆਂ 'ਤੇ ਲਗਭਗ 8 ਤੋਂ 9 ਗੋਲੀਆਂ ਚਲਾਈਆਂ।

ਗੋਲੀਬਾਰੀ ਦੇ ਅਗਲੇ ਦਿਨ ਸ਼ਰਮਾ ਨੂੰ ਉਨ੍ਹਾਂ ਦੇ ਫੋਨ 'ਤੇ ਘਟਨਾ ਦੀ ਵੀਡੀਓ ਭੇਜੀ ਗਈ ਅਤੇ 5 ਲੱਖ ਡਾਲਰ ਫਿਰੌਤੀ ਦੀ ਮੰਗ ਕੀਤੀ ਗਈ। ਹਮਲਾਵਰਾਂ ਨੇ ਧਮਕੀ ਦਿੱਤੀ ਕਿ ਜੇਕਰ ਪੈਸੇ ਨਾ ਦਿੱਤੇ ਗਏ ਤਾਂ ਉਨ੍ਹਾਂ ਦੇ ਪਰਿਵਾਰ ਨੂੰ ਜਾਨੋਂ ਮਾਰ ਦਿੱਤਾ ਜਾਵੇਗਾ। ਆਪਣੀ ਅਤੇ ਪਰਿਵਾਰ ਦੀ ਜਾਨ ਨੂੰ ਖ਼ਤਰਾ ਦੇਖਦਿਆਂ, ਵਿਕਰਮ ਸ਼ਰਮਾ ਨੇ ਬ੍ਰੈਂਪਟਨ ਸਥਿਤ ਆਪਣਾ ਘਰ ਛੱਡ ਦਿੱਤਾ ਹੈ ਅਤੇ ਉਹ ਕੈਨੇਡਾ ਤੋਂ ਵਾਪਸ ਜਾਣ ਦੀ ਯੋਜਨਾ ਬਣਾ ਰਹੇ ਹਨ। ਉਨ੍ਹਾਂ ਕਿਹਾ ਕਿ ਉਹ ਹੁਣ ਉਸ ਪਤੇ 'ਤੇ ਕਦੇ ਵਾਪਸ ਨਹੀਂ ਪਰਤਣਗੇ।

ਇਹ ਵੀ ਪੁੜ੍ਹੋ- ਕੈਨੇਡਾ 'ਚ 2 ਪੰਜਾਬੀ ਮੁੰਡੇ ਤੇ 1 ਕੁੜੀ ਗ੍ਰਿਫ਼ਤਾਰ ! ਕਾਰਾ ਜਾਣ ਨਹੀਂ ਹੋਵੇਗਾ ਯਕੀਨ

ਫਿਲਹਾਲ ਇਸ ਮਾਮਲੇ ਦੀ ਜਾਂਚ ਪੀਲ ਪੁਲਸ ਦੀ ਐਕਸਟੌਰਸ਼ਨ ਇਨਵੈਸਟੀਗੇਸ਼ਨ ਟਾਸਕ ਫੋਰਸ ਕਰ ਰਹੀ ਹੈ। ਜਾਣਕਾਰੀ ਦਿੰਦੇ ਹੋਏ ਪੁਲਸ ਅਧਿਕਾਰੀਆਂ ਨੇ ਦੱਸਿਆ ਕਿ ਪਿਛਲੇ ਸਾਲ ਦੱਖਣੀ ਏਸ਼ੀਆਈ ਕਾਰੋਬਾਰੀ ਭਾਈਚਾਰੇ ਨੂੰ ਨਿਸ਼ਾਨਾ ਬਣਾਉਣ ਵਾਲੇ ਫਿਰੌਤੀ ਦੇ 400 ਤੋਂ ਵੱਧ ਮਾਮਲੇ ਦਰਜ ਕੀਤੇ ਗਏ ਸਨ।

ਬ੍ਰੈਂਪਟਨ ਦੇ ਮੇਅਰ ਪੈਟਰਿਕ ਬ੍ਰਾਊਨ ਨੇ ਫੈਡਰਲ ਸਰਕਾਰ ਨੂੰ ਪੱਤਰ ਲਿਖ ਕੇ ਅਜਿਹੇ ਅੰਤਰਰਾਸ਼ਟਰੀ ਅਪਰਾਧਿਕ ਨੈੱਟਵਰਕਾਂ ਵਿਰੁੱਧ ਸਖ਼ਤ ਕਾਰਵਾਈ ਅਤੇ ਮਦਦ ਦੀ ਮੰਗ ਕੀਤੀ ਹੈ। ਇਸ ਘਟਨਾ ਨੇ ਕੈਨੇਡਾ ਵਿੱਚ ਰਹਿ ਰਹੇ ਭਾਰਤੀ ਭਾਈਚਾਰੇ ਅਤੇ ਖਾਸ ਕਰਕੇ ਕਾਰੋਬਾਰੀਆਂ ਵਿੱਚ ਦਹਿਸ਼ਤ ਦਾ ਮਾਹੌਲ ਪੈਦਾ ਕਰ ਦਿੱਤਾ ਹੈ।

ਇਹ ਵੀ ਪੜ੍ਹੋ- 'ਪਿਆਰ ਨਹੀਂ, ਮਜਬੂਰੀ ਸੀ ਪਾਕਿਸਤਾਨ ਆਉਣਾ', ਹੈਰਾਨ ਕਰ ਦੇਵੇਗਾ ਸਰਬਜੀਤ ਕੌਰ ਮਾਮਲੇ ਦਾ ਇਹ ਨਵਾਂ 'ਐਂਗਲ'

ਤਾਜ਼ਾ ਤੇ ਵੱਡੀਆਂ ਖ਼ਬਰਾਂ ਸਭ ਤੋਂ ਪਹਿਲਾਂ ਪੜ੍ਹਨ ਲਈ ਜੁਆਇਨ ਕਰੋ ‘ਜਗ ਬਾਣੀ’ ਦਾ ਵਟਸਐਪ ਚੈਨਲ

👇Join us on Whatsapp channel👇

https://whatsapp.com/channel/0029Va94hsaHAdNVur4L170e

 


author

Harpreet SIngh

Content Editor

Related News