ਭਾਰਤ ਸਰਕਾਰ ਨੇ ਬ੍ਰਿਟੇਨ ਤੋਂ ਆਉਣ ਵਾਲਿਆਂ ’ਤੇ ਪਾਬੰਦੀਆਂ ਲਾਉਣ ਵਾਲੀ ਯਾਤਰਾ ਐਡਵਾਇਜ਼ਰੀ ਵਾਪਸ ਲਈ

Wednesday, Oct 13, 2021 - 04:55 PM (IST)

ਭਾਰਤ ਸਰਕਾਰ ਨੇ ਬ੍ਰਿਟੇਨ ਤੋਂ ਆਉਣ ਵਾਲਿਆਂ ’ਤੇ ਪਾਬੰਦੀਆਂ ਲਾਉਣ ਵਾਲੀ ਯਾਤਰਾ ਐਡਵਾਇਜ਼ਰੀ ਵਾਪਸ ਲਈ

ਨਵੀਂ ਦਿੱਲੀ- ਸਰਕਾਰ ਨੇ ਬ੍ਰਿਟੇਨ ਤੋਂ ਆਉਣ ਵਾਲੇ ਲੋਕਾਂ ’ਤੇ ਕੋਰੋਨਾ ਨਾਲ ਜੁੜੀਆਂ ਐਡੀਸ਼ਨਲ ਪਾਬੰਦੀਆਂ ਲਾਉਣ ਵਾਲੀ ਇਕ ਯਾਤਰਾ ਐਡਵਾਇਜ਼ਰੀ ਵਾਪਸ ਲੈ ਲਈ ਹੈ। ਕੋਵੀਸ਼ੀਲਡ ਟੀਕੇ ਦੀਆਂ ਦੋਵੇਂ ਖੁਰਾਕਾਂ ਲਗਵਾਉਣ ਤੋਂ ਬਾਅਦ ਭਾਰਤ ਤੋਂ ਬ੍ਰਿਟੇਨ ਜਾਣ ਵਾਲੇ ਲੋਕਾਂ ਲਈ ਜ਼ਰੂਰੀ ਜਾਂਚ ਅਤੇ ਏਕਾਂਤਵਾਸ ਦੇ ਨਿਯਮਾਂ ਨੂੰ ਬ੍ਰਿਟਿਸ਼ ਸਰਕਾਰ ਵਲੋਂ ਮੁਲਤਵੀ ਕੀਤੇ ਜਾਣ ਤੋਂ ਬਾਅਦ ਇਹ ਕਦਮ ਚੁੱਕਿਆ ਗਿਆ ਹੈ। ਸਿਹਤ ਮੰਤਰਾਲਾ ਨੇ 11 ਅਕਤੂਬਰ ਨੂੰ ਜਾਰੀ ਇਕ ਅਧਿਕਾਰਤ ਨੋਟੀਫਿਕੇਸ਼ਨ ’ਚ ਕਿਹਾ ਕਿ ਉਭਰਦੇ ਦ੍ਰਿਸ਼ ਦੇ ਆਧਾਰ ’ਤੇ, ਇਹ ਫ਼ੈਸਲਾ ਲਿਆ ਗਿਆ ਹੈ ਕਿ ਸੋਧ ਦਿਸ਼ਾ-ਨਿਰਦੇਸ਼ ਵਾਪਸ ਲਿਆ ਗਿਆ ਮੰਨੇ ਜਾਵੇ ਅਤੇ ਕੌਮਾਂਤਰੀ ਆਵਾਜਾਈ ’ਤੇ 17 ਫਰਵਰੀ ਨੂੰ ਜਾਰੀ ਸਾਬਕਾ ਦਿਸ਼ਾ-ਨਿਰਦੇਸ਼ ਬ੍ਰਿਟੇਨ ਤੋਂ ਆਉਣ ਵਾਲੇ ਸਾਰੇ ਯਾਤਰੀਆਂ ’ਤੇ ਲਾਗੂ ਹੋਣਗੇ।

ਇਹ ਵੀ ਪੜ੍ਹੋ : ਕੋਰੋਨਾ ਦੀ ਰਫ਼ਤਾਰ ਹੋਈ ਮੱਠੀ, ਦੇਸ਼ ’ਚ ਪਿਛਲੇ 24 ਘੰਟਿਆਂ ’ਚ 14,313 ਨਵੇਂ ਮਾਮਲੇ ਆਏ ਸਾਹਮਣੇ

ਦੱਸਣਯੋਗ ਹੈ ਕਿ ਇਸ ਮਹੀਨੇ ਦੀ ਸ਼ੁਰੂਆਤ ’ਚ ਭਾਰਤ ਨੇ ਕਿਹਾ ਸੀ ਕਿ ਬ੍ਰਿਟੇਨ ਤੋਂ ਆਉਣ ਵਾਲੇ ਸਾਰੇ ਬ੍ਰਿਟਿਸ਼ ਨਾਗਰਿਕਾਂ ਨੂੰ ਜ਼ਰੂਰੀ ਰੂਪ ਨਾਲ 10 ਦਿਨ ਏਕਾਂਤਵਾਸ ’ਚ ਰਹਿਣ ਹੋਵੇਗਾ, ਭਾਵੇਂ ਉਨ੍ਹਾਂ ਦਾ ਕੋਰੋਨਾ ਟੀਕਾਕਰਨ ਪੂਰਨ ਕਿਉਂ ਨਾ ਹੋ ਚੁੱਕਿਆ ਹੋਵੇ। ਦੱਸ ਦੇਈਏ ਕਿ ਬ੍ਰਿਟੇਨ ਨੇ ਸੀਰਮ ਇੰਸਟੀਚਿਊਟ ਆਫ਼ ਇੰਡੀਆ ਵਲੋਂ ਨਿਰਮਿਤ ਕੋਵੀਸ਼ੀਲਡ ਟੀਕੇ ਨੂੰ ਮਾਨਤਾ ਤਾਂ ਦੇ ਦਿੱਤੀ ਸੀ ਪਰ ਟੀਕੇ ਦੀਆਂ ਦੋਵੇਂ ਖੁਰਾਕਾਂ ਲੈ ਚੁਕੇ ਭਾਰਤੀ ਯਾਤਰੀਆਂ ਲਈ 10 ਦਿਨ ਦੇ ਏਕਾਂਤਵਾਸ ਦੇ ਪ੍ਰਬੰਧ ਨੂੰ ਬਰਕਰਾਰ ਰੱਖਿਆ ਸੀ, ਜਿਸ ਤੋਂ ਬਾਅਦ ਭਾਰਤ ਨੇ ਇਹ ਐਲਾਨ ਕੀਤਾ ਸੀ।

ਇਹ ਵੀ ਪੜ੍ਹੋ : ਵੱਡੀ ਖ਼ਬਰ : ਭਾਰਤ 'ਚ 2 ਤੋਂ 18 ਸਾਲ ਦੇ ਬੱਚਿਆਂ ਲਈ ਕੋਵੈਕਸੀਨ ਨੂੰ ਮਿਲੀ ਮਨਜ਼ੂਰੀ

ਨੋਟ- ਇਸ ਖ਼ਬਰ ਸਬੰਧੀ ਕੀ ਹੈ ਤੁਹਾਡੀ ਰਾਏ, ਕੁਮੈਂਟ ਬਾਕਸ ’ਚ ਦਿਓ ਜਵਾਬ


author

DIsha

Content Editor

Related News