ਦੁਨੀਆ ਦੀ ਸਭ ਤੋਂ ਲੰਬੇ ਵਾਲਾਂ ਵਾਲੀ ਕੁੜੀ ਨੇ ਕਟਵਾਏ ਵਾਲ, ਹੁਣ ਅਮਰੀਕੀ ਮਿਊਜ਼ੀਅਮ ’ਚ ਹੋਣਗੇ ਪ੍ਰਦਰਸ਼ਿਤ

Friday, Apr 16, 2021 - 06:03 PM (IST)

ਦੁਨੀਆ ਦੀ ਸਭ ਤੋਂ ਲੰਬੇ ਵਾਲਾਂ ਵਾਲੀ ਕੁੜੀ ਨੇ ਕਟਵਾਏ ਵਾਲ, ਹੁਣ ਅਮਰੀਕੀ ਮਿਊਜ਼ੀਅਮ ’ਚ ਹੋਣਗੇ ਪ੍ਰਦਰਸ਼ਿਤ

ਅਹਿਮਦਾਬਾਦ (ਵਾਰਤਾ) : ਸਭ ਤੋਂ ਲੰਬੇ ਵਾਲਾਂ ਵਾਲੀ ਕੁੜੀ ਦੇ ਤੌਰ ’ਤੇ 2-2 ਵਾਰ ਗਿਨੀਜ਼ ਵਰਲਡ ਰਿਕਾਰਡ ਵਿਚ ਦਰਜ ਰਹਿ ਚੁੱਕੀ ਗੁਰਾਜਤ ਨਿਵਾਸੀ ਭਾਰਤੀ ਕੁੜੀ ਨੀਲਾਂਸ਼ੀ ਪਟੇਲ ਨੇ ਦੇਸ਼ ਦੁਨੀਆ ਵਿਚ ਉਸ ਨੂੰ ਮਸ਼ਹੂਰ ਬਣਾਉਣ ਵਾਲੇ ਵਾਲਾਂ ਨੂੰ ਆਖ਼ਿਰਕਾਰ ਕੱਟਵਾ ਦਿੱਤਾ ਹੈ ਅਤੇ ਇਨ੍ਹਾਂ ਨੂੰ ਅਜੂਬਾ ਚੀਜ਼ਾਂ ਨੂੰ ਰੱਖਣ ਲਈ ਪ੍ਰਸਿੱਧ ਅਮਰੀਕੀ ਮਿਊਜ਼ੀਅਮ ‘ਰੀਪਲੇਟ ਬਿਲੀਵ ਇਟ ਔਰ ਨੋਟ’ ਨੂੰ ਸੌਂਪਣ ਦਾ ਫ਼ੈਸਲਾ ਕੀਤਾ ਹੈ।

ਇਹ ਵੀ ਪੜ੍ਹੋ : ਬੈਂਕ ਮੁਲਾਜ਼ਮ ਨੇ 37 ਦਿਨਾਂ ’ਚ 4 ਵਾਰ ਕੀਤਾ ਵਿਆਹ, 3 ਵਾਰ ਦਿੱਤਾ ਤਲਾਕ, ਹੈਰਾਨ ਕਰ ਦੇਵੇਗਾ ਪੂਰਾ ਮਾਮਲਾ

 

 

ਉਤਰ ਗੁਜਰਾਤ ਦੇ ਅਰਵੱਡੀ ਜ਼ਿਲ੍ਹੇ ਦੇ ਹੈਡਕੁਆਰਟਰ ਮੋਡਾਸਾ ਦੇ ਅਧਿਆਪਕ ਜੋੜੇ ਬ੍ਰਿਜੇਸ਼ ਅਤੇ ਕਾਮਿਨੀਬੇਨ ਪਟੇਲ ਦੀ ਧੀ ਨੀਲਾਂਸੀ ਦਾ ਜਨਮ 16 ਅਗਸਤ 2020 ਨੂੰ ਹੋਇਆ ਸੀ। 6 ਸਾਲ ਦੀ ਉਮਰ ਵਿਚ ਇਕ ਵਾਰ ਨਾਈ ਦੇ ਖ਼ਰਾਬ ਤਰੀਕੇ ਨਾਲ ਵਾਲ ਕੱਟਣ ਦੇ ਬਾਅਦ ਉਸ ਨੇ ਵਾਲ ਕਟਵਾਉਣੇ ਬੰਦ ਕਰ ਦਿੱਤੇ ਸੀ। ਨਵੰਬਰ 2018 ਵਿਚ ਜਦੋਂ ਉਸ ਦੇ ਵਾਲ 5 ਫੁੱਟ 7 ਇੰਝ ਲੰਬੇ ਹੋ ਗਏ ਤਾਂ ਉਸ ਨੇ ਅਰਜਨਟੀਨਾ ਦੀ ਇਕ ਕੁੜੀ ਨੂੰ ਪਿੱਛੇ ਛੱਡ ਕੇ ਗਿਨੀਜ਼ ਬੁੱਕ ਵਿਚ ਆਪਣਾ ਨਾਮ ਦਰਜ ਕਰਵਾ ਲਿਆ। ਗਿਨੀਜ਼ ਬੁੱਕ ਦੇ ਉਸ ਦੇ ਨਾਮ ਨੂੰ ਦੁਬਾਰਾ ਅਗਲੇ ਸਾਲ ਸਤੰਬਰ ਵਿਚ ਇਕ ਵਾਰ ਫਿਰ ਦਰਜ ਕੀਤਾ, ਜਦੋਂ ਉਸ ਦੇ ਵਾਲ 6 ਫੁੱਟ 3 ਇੰਚ ਲੰਬੇ ਹੋ ਗਏ ਸਨ।

ਇਹ ਵੀ ਪੜ੍ਹੋ : ‘ਗ੍ਰਹਿ ਯੁੱਧ’ ਰੋਕਣ ’ਚ ਨਾਕਾਮ ਇਮਰਾਨ ਨੇ ਸੋਸ਼ਲ ਮੀਡੀਆ 'ਤੇ ਕੱਢਿਆ ਗੁੱਸਾ, ਕਈ ਐਪਸ ’ਤੇ ਲਾਈ ਪਾਬੰਦੀ

PunjabKesari

ਬੇਹੱਦ ਲੰਬੇ ਅਤੇ ਖ਼ੂਬਸੂਰਤ ਵਾਲਾਂ ਲਈ ਉਸ ਨੂੰ ਇਟਲੀ ਦੇ ਮਸ਼ਹੂਰ ਟੀਵੀ 8 ਚੈਨਲ ਨੇ ਆਪਣੇ ਵੱਕਾਰੀ ਮਸ਼ਹੂਰ ਪ੍ਰੋਗਰਾਮ ਨਾਈਟ ਆਫ ਰਿਕਾਰਡਸ ਵਿਚ ਵੀ ਸ਼ਾਮਲ ਕੀਤਾ ਸੀ। ਪਿਛਲੇ ਸਾਲ ਅਗਸਤ ਵਿਚ 19 ਸਾਲ ਦੀ ਉਮਰ ਪੂਰੀ ਹੋਣ ਜਾਣ ਦੇ ਬਾਅਦ ਉਹ ਆਪਣੇ ਵਾਲ ਹੋਰ ਲੰਬੇ ਕਰਕੇ ਤਕਨੀਕੀ ਤੌਰ ’ਤੇ ਇਸ ਰਿਕਾਰਡ ਨੂੰ ਸੁਧਾਰ ਨਹੀਂ ਸਕਦੀ ਸੀ, ਕਿਉਂਕਿ ਇਸ ਲਈ ਵੱਧ ਤੋਂ ਵੱਧ ਉਮਰ 18 ਸਾਲ ਹੀ ਸੀ। ਉਸ ਦੇ ਪਰਿਵਾਰ ਵਾਲਿਆਂ ਨੇ ਅੱਜ ਦੱਸਿਆ ਕਿ ਉਸ ਨੇ ਆਪਣੇ 6 ਫੁੱਟ 7 ਇੰਚ ਲੰਬੇ ਵਾਲ ਹਾਲ ਹੀ ਵਿਚ ਕਟਵਾ ਦਿੱਤੇ। ਕਰੀਬ 266 ਗ੍ਰਾਮ ਭਾਰ ਵਾਲੇ ਇਹ ਵਾਲ ਅਮਰੀਕਾ ਦੇ ਉਕਤ  ਮਿਊਜ਼ੀਅਮ  ਵਿਚ ਪ੍ਰਦਰਸ਼ਿਤ ਕੀਤੇ ਜਾਣਗੇ। ਨੀਲਾਂਸ਼ੀ ਅੱਗੇ ਚੱਲ ਕੇ ਕੰਪਿਊਟਰ ਇੰਜੀਨੀਅਰ ਬਣਨਾ ਚਾਹੁੰਦੀ ਹੈ।

PunjabKesari

ਇਹ ਵੀ ਪੜ੍ਹੋ : ਹੈਰਾਨੀਜਨਕ: ਚੋਰੀ ਕੀਤੀਆਂ ਸਨ 2 ਸ਼ਰਟਾਂ, ਹੁਣ 20 ਸਾਲ ਮਗਰੋਂ ਜੇਲ੍ਹ ’ਚੋਂ ਰਿਹਾਅ ਹੋਇਆ ਇਹ ਸ਼ਖ਼ਸ

ਨੋਟ: ਇਸ ਖ਼ਬਰ ਬਾਰੇ ਕੀ ਹੈ ਤੁਹਾਡੀ ਰਾਏ, ਕੁਮੈਂਟ ਕਰਕੇ ਦਿਓ ਜਵਾਬ।


author

cherry

Content Editor

Related News