ਗਲੋਬਲ ਪੱਧਰ ''ਤੇ ਛਾਈ ਮੰਦੀ ਦੇ ਬਾਵਜੂਦ ਤੇਜ਼ੀ ਨਾਲ ਅੱਗੇ ਵਧ ਰਹੀ ਭਾਰਤੀ ਅਰਥਵਿਵਸਥਾ
Monday, Nov 09, 2026 - 12:28 PM (IST)
ਨਵੀਂ ਦਿੱਲੀ- ਗਲੋਬਲ ਪੱਧਰ 'ਤੇ ਛਾਈ ਮੰਦੀ ਅਤੇ ਭੂ-ਰਾਜਨੀਤਕ ਤਣਾਅ ਦੇ ਬਾਵਜੂਦ ਭਾਰਤੀ ਅਰਥਵਿਵਸਥਾ ਲਗਾਤਾਰ ਮਜ਼ਬੂਤ ਪ੍ਰਦਰਸ਼ਨ ਕਰਦੀ ਜਾ ਰਹੀ ਹੈ। ਵੱਖ-ਵੱਖ ਇੰਡੈਕਸਾਂ ਤੋਂ ਸਪੱਸ਼ਟ ਹੁੰਦਾ ਹੈ ਕਿ ਦੇਸ਼ ਦੀ ਵਿਕਾਸ ਦਰ ਸਹੀ ਦਿਸ਼ਾ ਵੱਲ ਵਧ ਰਹੀ ਹੈ ਅਤੇ ਆਰਥਿਕ ਮੋਰਚੇ 'ਤੇ ਦੇਸ਼ ਤੇਜ਼ੀ ਨਾਲ ਉਪਰ ਉੱਠ ਰਿਹਾ ਹੈ।
ਦੇਸ਼ 'ਚ ਘਰੇਲੂ ਬਾਜ਼ਾਰ 'ਚ ਖਪਤਕਾਰਾਂ ਦੀ ਮਜ਼ਬੂਤ ਮੰਗ ਅਤੇ ਤਿਉਹਾਰੀ ਸੀਜ਼ਨ ਦੌਰਾਨ ਹੋਈ ਰਿਕਾਰਡ ਖਰੀਦਦਾਰੀ ਨੇ ਆਰਥਿਕਤਾ ਨੂੰ ਵੱਡਾ ਹੁਲਾਰਾ ਦਿੱਤਾ ਹੈ। ਭਾਰਤ ਦਾ ਸਰਵਿਸ ਸੈਕਟਰ ਅਤੇ ਮੈਨੂਫੈਕਚਰਿੰਗ PMI ਅੰਕੜੇ ਦਰਸਾਉਂਦੇ ਹਨ ਕਿ ਵਪਾਰਕ ਗਤੀਵਿਧੀਆਂ ਲਗਾਤਾਰ ਵਾਧੇ ਦੇ ਰਸਤੇ 'ਤੇ ਹਨ। ਇਸ ਤੋਂ ਇਲਾਵਾ RBI ਦੀਆਂ ਨੀਤੀਆਂ ਅਤੇ ਸੁਚੱਜੇ ਵਿੱਤੀ ਪ੍ਰਬੰਧਨ ਕਾਰਨ ਮਹਿੰਗਾਈ ਦਰ ਕੰਟਰੋਲ ਹੇਠ ਹੈ, ਜਿਸ ਨਾਲ ਦੇਸ਼ ਵਿੱਚ ਵਿਦੇਸ਼ੀ ਅਤੇ ਘਰੇਲੂ ਨਿਵੇਸ਼ਕਾਂ ਦਾ ਵਿਸ਼ਵਾਸ ਵਧਿਆ ਹੈ ਤੇ ਦੇਸ਼ ਲਗਾਤਾਰ ਵਿਕਾਸ ਕਰ ਰਿਹਾ ਹੈ।
