FPI ਨੇ ਭਾਰਤੀ ਸ਼ੇਅਰ ਬਾਜ਼ਾਰ ’ਚੋਂ 34,843 ਕਰੋੜ ਰੁਪਏ ਕੱਢੇ
Monday, Nov 02, 2026 - 01:24 PM (IST)
ਬਿਜ਼ਨੈੱਸ ਡੈਸਕ - ਭਾਰਤੀ ਸ਼ੇਅਰ ਬਾਜ਼ਾਰ ’ਚੋਂ ਵਿਦੇਸ਼ੀ ਪੋਰਟਫੋਲੀਓ ਨਿਵੇਸ਼ਕਾਂ (ਐੱਫ. ਪੀ. ਆਈ.) ਦੀ ਨਿਕਾਸੀ ਦਾ ਸਿਲਸਿਲਾ ਅਕਤੂਬਰ ’ਚ ਵੀ ਜਾਰੀ ਰਿਹਾ। ਵਿਦੇਸ਼ੀ ਨਿਵੇਸ਼ਕਾਂ ਨੇ ਅਕਤੂਬਰ ’ਚ ਭਾਰਤੀ ਸ਼ੇਅਰਾਂ ਤੋਂ 34,843 ਕਰੋੜ ਰੁਪਏ ਦੀ ਨਿਕਾਸੀ ਕੀਤੀ ਹੈ। ਇਹ ਲਗਾਤਾਰ ਦੂਜਾ ਮਹੀਨਾ ਹੈ, ਜਦੋਂ ਵਿਦੇਸ਼ੀ ਨਿਵੇਸ਼ਕਾਂ ਨੇ ਵੱਡੇ ਪੱਧਰ ’ਤੇ ਭਾਰਤੀ ਬਾਜ਼ਾਰ ’ਚੋਂ ਪੈਸਾ ਕੱਢਿਆ ਹੈ। ਹਾਲਾਂਕਿ ਅਕਤੂਬਰ ਦੇ ਅੰਤਿਮ ਹਫਤੇ ’ਚ ਵਿਦੇਸ਼ੀ ਨਿਵੇਸ਼ਕ ਫਿਰ ਤੋਂ ਖਰੀਦਦਾਰ ਬਣੇ ਅਤੇ ਉਨ੍ਹਾਂ ਨੇ 26 ਤੋਂ 30 ਅਕਤੂਬਰ ਦੌਰਾਨ ਕਰੀਬ 6,300 ਕਰੋੜ ਰੁਪਏ ਦਾ ਨਿਵੇਸ਼ ਕੀਤਾ। ਸੈਂਟਰਲ ਡਿਪਾਜ਼ਟਰੀ ਸਰਵਿਸਿਜ਼ ਲਿਮਟਿਡ (ਸੀ. ਡੀ. ਐੱਸ. ਐੱਲ.) ਦੇ ਅੰਕੜਿਆਂ ਮੁਤਾਬਕ ਸਤੰਬਰ ’ਚ ਐੱਫ. ਪੀ. ਆਈ. ਨੇ ਭਾਰਤੀ ਸ਼ੇਅਰ ਬਾਜ਼ਾਰ ’ਚੋਂ 35,861 ਕਰੋੜ ਰੁਪਏ ਕੱਢੇ ਸਨ।
ਇਹ ਵੀ ਪੜ੍ਹੋ : ਪਲਾਸਟਿਕ ਨੋਟ ਬਾਜ਼ਾਰ 'ਚ ਲਿਆਉਣ ਦੀ ਤਿਆਰੀ ਜ਼ੋਰਾਂ 'ਤੇ, 10-20 ਰੁਪਏ ਦੀ ਕਰੰਸੀ ਤੇ ਟ੍ਰਾਇਲ ਕਰੇਗਾ RBI
ਇਹ ਵੀ ਪੜ੍ਹੋ : ਦਿੱਗਜ ਕੰਪਨੀ Sun Pharma ਦੀ ਕਾਰਜਪ੍ਰਣਾਲੀ ਸ਼ੱਕ ਦੇ ਘੇਰੇ 'ਚ, ਇਸ ਉਤਾਪਦ ਦੀ ਵਿਕਰੀ ਰੁਕੀ
ਇਸ ਤੋਂ ਪਹਿਲਾਂ ਜੁਲਾਈ ’ਚ ਉਨ੍ਹਾਂ ਨੇ 20,200 ਕਰੋੜ ਰੁਪਏ ਅਤੇ ਅਗਸਤ ’ਚ 29,631 ਕਰੋੜ ਰੁਪਏ ਦਾ ਨਿਵੇਸ਼ ਕੀਤਾ ਸੀ। ਅਕਤੂਬਰ ਦੀ ਨਿਕਾਸੀ ਤੋਂ ਬਾਅਦ 2026 ’ਚ ਹੁਣ ਤੱਕ ਭਾਰਤੀ ਸ਼ੇਅਰ ਬਾਜ਼ਾਰ ’ਚੋਂ ਵਿਦੇਸ਼ੀ ਨਿਵੇਸ਼ਕਾਂ ਦੀ ਕੁੱਲ ਨਿਕਾਸੀ ਵਧ ਕੇ 2.95 ਲੱਖ ਕਰੋੜ ਰੁਪਏ ਹੋ ਗਈ ਹੈ। ਬਾਜ਼ਾਰ ਮਾਹਿਰਾਂ ਦਾ ਮੰਨਣਾ ਹੈ ਕਿ ਅਕਤੂਬਰ ਦੇ ਅੰਤਿਮ ਕਾਰੋਬਾਰੀ ਸੈਸ਼ਨਾਂ ’ਚ ਵਿਦੇਸ਼ੀ ਨਿਵੇਸ਼ਕਾਂ ਦੀ ਖਰੀਦਦਾਰੀ ਤੋਂ ਨੇੜਲੇ ਸਮੇਂ ’ਚ ਨਿਵੇਸ਼ ਧਾਰਨਾ ’ਚ ਸੁਧਾਰ ਦੇ ਸੰਕੇਤ ਮਿਲੇ ਹਨ ਪਰ ਸਿਰਫ ਇਕ ਹਫਤੇ ਦੀ ਖਰੀਦਦਾਰੀ ਨੂੰ ਵਿਦੇਸ਼ੀ ਪੂੰਜੀ ਦੀ ਵਾਪਸੀ ਦਾ ਸਥਾਈ ਸੰਕੇਤ ਨਹੀਂ ਮੰਨਿਆ ਜਾ ਸਕਦਾ। ਮੀਰਾ ਮਨੀ ਦੇ ਸਹਿ-ਸੰਸਥਾਪਕ ਆਨੰਦ ਕੇ. ਰਾਠੀ ਅਨੁਸਾਰ ਅਕਤੂਬਰ ਦੌਰਾਨ ਵਿਦੇਸ਼ੀ ਨਿਵੇਸ਼ਕਾਂ ਦੀ ਵਿਕਰੀ ਦਾ ਪ੍ਰਮੁੱਖ ਕਾਰਨ ਕੱਚੇ ਤੇਲ ਦੀਆਂ ਉੱਚੀਆਂ ਕੀਮਤਾਂ, ਗਲੋਬਲ ਵਿਆਜ ਦਰਾਂ ਨੂੰ ਲੈ ਕੇ ਚਿੰਤਾ ਅਤੇ ਕੰਪਨੀਆਂ ਦੇ ਤਿਮਾਹੀ ਨਤੀਜਿਆਂ ਦੀਆਂ ਸੰਭਾਵਨਾਵਾਂ ਰਹੀਆਂ।
ਇਹ ਵੀ ਪੜ੍ਹੋ : ਭਾਰੀ ਗਿਰਾਵਟ, 12 ਮਹੀਨਿਆਂ ਦੇ ਹੇਠਲੇ ਪੱਧਰ 'ਤੇ ਆ ਡਿੱਗੇ ਸੋਨੇ-ਚਾਂਦੀ ਦੇ ਭਾਅ, ਜਾਣੋ ਵਜ੍ਹਾ
ਇਹ ਵੀ ਪੜ੍ਹੋ : PNB ਦੇ ਖ਼ਾਤਾਧਾਰਕਾਂ ਲਈ ਅਹਿਮ ਖ਼ਬਰ, ਕੱਲ੍ਹ ਤੋਂ ਬਦਲ ਜਾਣਗੇ ਕ੍ਰੈਡਿਟ ਕਾਰਡ ਦੇ ਨਿਯਮ
ਉਨ੍ਹਾਂ ਕਿਹਾ ਕਿ ਕੱਚੇ ਤੇਲ ਦੀਆਂ ਉੱਚੀਆਂ ਕੀਮਤਾਂ ਭਾਰਤ ’ਚ ਮਹਿੰਗਾਈ ਵਧਾਉਣ ਦੇ ਨਾਲ ਕੰਪਨੀਆਂ ਦੇ ਮੁਨਾਫੇ ’ਤੇ ਵੀ ਦਬਾਅ ਪਾ ਸਕਦੀਆਂ ਹਨ। ਉੱਥੇ ਹੀ ਅਮਰੀਕਾ ’ਚ ਆਕਰਸ਼ਕ ਬਾਂਡ ਯੀਲਡ ਗਲੋਬਲ ਨਿਵੇਸ਼ਕਾਂ ਨੂੰ ਉੱਥੇ ਨਿਵੇਸ਼ ਲਈ ਉਤਸ਼ਾਹਿਤ ਕਰ ਰਹੇ ਹਨ। ਰਾਠੀ ਮੁਤਾਬਕ ਵਿਦੇਸ਼ੀ ਨਿਵੇਸ਼ਕਾਂ ਦੀ ਖਰੀਦਦਾਰੀ ਅੱਗੇ ਵੀ ਜਾਰੀ ਰਹੇਗੀ ਜਾਂ ਨਹੀਂ, ਇਹ ਕਾਫੀ ਹੱਦ ਤੱਕ ਗਲੋਬਲ ਆਰਥਿਕ ਹਾਲਾਤ, ਕੱਚੇ ਤੇਲ ਦੀਆਂ ਕੀਮਤਾਂ ਅਤੇ ਕੰਪਨੀਆਂ ਦੇ ਨਤੀਜਿਆਂ ’ਤੇ ਨਿਰਭਰ ਕਰੇਗਾ। ਇਸ ਦੌਰਾਨ ਘਰੇਲੂ ਸੰਸਥਾਗਤ ਨਿਵੇਸ਼ਕਾਂ ਨੇ ਵਿਦੇਸ਼ੀ ਨਿਵੇਸ਼ਕਾਂ ਦੀ ਵਿਕਰੀ ਨੂੰ ਸੰਭਾਲਣ ਅਤੇ ਬਾਜ਼ਾਰ ਨੂੰ ਸਥਿਰਤਾ ਦੇਣ ’ਚ ਅਹਿਮ ਭੂਮਿਕਾ ਨਿਭਾਈ ਹੈ।
ਇਹ ਵੀ ਪੜ੍ਹੋ : ਜ਼ਮੀਨਾਂ ਖ਼ਰੀਦਣ ਦੀ ਲੱਗੀ ਦੌੜ , ਅਫ਼ਸਰ ਵੱਡੇ ਸ਼ਹਿਰਾਂ 'ਚ ਖ਼ਰੀਦ ਰਹੇ ਫਲੈਟ, Villa ਤੇ ਖੇਤੀਬਾੜੀ ਵਾਲੀ ਜ਼ਮੀਨ
ਇਹ ਵੀ ਪੜ੍ਹੋ : ਪਲਾਸਟਿਕ ਨੋਟ ਬਾਜ਼ਾਰ 'ਚ ਲਿਆਉਣ ਦੀ ਤਿਆਰੀ ਜ਼ੋਰਾਂ 'ਤੇ, 10-20 ਰੁਪਏ ਦੀ ਕਰੰਸੀ ਤੇ ਟ੍ਰਾਇਲ ਕਰੇਗਾ RBI
ਨੋਟ - ਇਸ ਖ਼ਬਰ ਬਾਰੇ ਕੁਮੈਂਟ ਬਾਕਸ ਵਿਚ ਦਿਓ ਆਪਣੀ ਰਾਏ।
ਜਗਬਾਣੀ ਈ-ਪੇਪਰ ਨੂੰ ਪੜ੍ਹਨ ਅਤੇ ਐਪ ਨੂੰ ਡਾਊਨਲੋਡ ਕਰਨ ਲਈ ਇੱਥੇ ਕਲਿੱਕ ਕਰੋ
For Android:- https://play.google.com/store/apps/details?id=com.jagbani&hl=en
For IOS:- https://itunes.apple.com/in/app/id538323711?mt
