ਦੇਸ਼ ਦਾ ਵਿਦੇਸ਼ੀ ਕਰੰਸੀ ਭੰਡਾਰ 2.69 ਅਰਬ ਡਾਲਰ ਘਟ ਕੇ 717.06 ਅਰਬ ਡਾਲਰ ’ਤੇ

Saturday, Nov 07, 2026 - 06:01 PM (IST)

ਦੇਸ਼ ਦਾ ਵਿਦੇਸ਼ੀ ਕਰੰਸੀ ਭੰਡਾਰ 2.69 ਅਰਬ ਡਾਲਰ ਘਟ ਕੇ 717.06 ਅਰਬ ਡਾਲਰ ’ਤੇ

ਮੁੰਬਈ (ਏਜੰਸੀ) - ਦੇਸ਼ ਦਾ ਵਿਦੇਸ਼ੀ ਕਰੰਸੀ ਭੰਡਾਰ 30 ਅਕਤੂਬਰ ਨੂੰ ਖਤਮ ਹਫ਼ਤੇ ’ਚ 2.69 ਅਰਬ ਡਾਲਰ ਘਟ ਕੇ 717.06 ਅਰਬ ਡਾਲਰ ਰਿਹਾ। ਭਾਰਤੀ ਰਿਜ਼ਰਵ ਬੈਂਕ (ਆਰ. ਬੀ. ਆਈ.) ਨੇ ਸ਼ੁੱਕਰਵਾਰ ਨੂੰ ਇਹ ਜਾਣਕਾਰੀ ਦਿੱਤੀ। ਇਸ ਤੋਂ ਪਿਛਲੇ ਹਫ਼ਤੇ ਵਿਦੇਸ਼ੀ ਕਰੰਸੀ ਭੰਡਾਰ 1.27 ਅਰਬ ਡਾਲਰ ਘਟ ਕੇ 719.75 ਅਰਬ ਡਾਲਰ ਰਿਹਾ ਸੀ। ਪ੍ਰਵਾਸੀ ਭਾਰਤੀਆਂ ਦੀ ਜਮ੍ਹਾ ’ਤੇ ਵਿਸ਼ੇਸ਼ ਰਿਆਇਤੀ ਵਟਾਂਦਰਾ ਯੋਜਨਾ ਦੇ ਤਹਿਤ ਵੱਡੀ ਮਾਤਰਾ ’ਚ ਵਿਦੇਸ਼ੀ ਕਰੰਸੀ ਆਉਣ ਨਾਲ 4 ਸਤੰਬਰ ਨੂੰ ਖਤਮ ਹਫ਼ਤੇ ’ਚ ਵਿਦੇਸ਼ੀ ਕਰੰਸੀ ਭੰਡਾਰ ਹੁਣ ਤੱਕ ਦੇ ਸਭ ਤੋਂ ਉੱਚੇ ਪੱਧਰ 785.71 ਅਰਬ ਡਾਲਰ ’ਤੇ ਪਹੁੰਚ ਗਿਆ ਸੀ। ਇਸ ਯੋਜਨਾ ਰਾਹੀਂ ਬੈਂਕਾਂ ਨੇ ਲੱਗਭਗ 133 ਅਰਬ ਡਾਲਰ ਦੀ ਰਿਕਾਰਡ ਰਾਸ਼ੀ ਜੁਟਾਈ ਹੈ।

ਇਹ ਵੀ ਪੜ੍ਹੋ : Airtel ਨੇ ਫਿਰ ਸ਼ੁਰੂ ਕੀਤਾ 1GB ਰੋਜ਼ਾਨਾ ਡੇਟਾ ਵਾਲਾ ਸਭ ਤੋਂ ਸਸਤਾ ਰੀਚਾਰਜ, ਅਗਸਤ 'ਚ ਕੀਤਾ ਸੀ ਬੰਦ

ਇਹ ਵੀ ਪੜ੍ਹੋ : ਕਰਜੇ 'ਤੇ ਕਰਜ਼ਾ! Gold loan ਦੇ ਦਬਾਅ 'ਚ ਫਸੇ ਆਮ ਲੋਕ, 5 ਮਹੀਨਿਆਂ 'ਚ ਅੰਕੜਾ ਹੋਇਆ ਦੁੱਗਣਾ

ਮਾਹਰਾਂ ਅਨੁਸਾਰ, ਐੱਫ. ਸੀ. ਐੱਨ. ਆਰ. (ਬੀ) ਸਰੋਤਾਂ ਦੀ ਵਰਤੋਂ ਅਤੇ ਡਾਲਰ ਦੀ ਵਿਕਰੀ ਰਾਹੀਂ ਆਰ. ਬੀ. ਆਈ. ਵਲੋਂ ਰੁਪਏ ਨੂੰ ਸੰਭਾਲਣ ਲਈ ਕੀਤੇ ਗਏ ਯਤਨਾਂ ਕਾਰਨ ਵਿਦੇਸ਼ੀ ਕਰੰਸੀ ਭੰਡਾਰ ’ਚ ਤੇਜ਼ ਗਿਰਾਵਟ ਆਈ ਹੈ। ਆਰ. ਬੀ. ਆਈ. ਦੇ ਅੰਕੜਿਆਂ ਅਨੁਸਾਰ, 30 ਅਕਤੂਬਰ ਨੂੰ ਖਤਮ ਹਫ਼ਤੇ ’ਚ ਵਿਦੇਸ਼ੀ ਕਰੰਸੀ ਭੰਡਾਰ ਦਾ ਮੁੱਖ ਹਿੱਸਾ ਵਿਦੇਸ਼ੀ ਕਰੰਸੀ ਜਾਇਦਾਦ 2.09 ਅਰਬ ਡਾਲਰ ਘਟ ਕੇ 591.12 ਅਰਬ ਡਾਲਰ ਰਹੀ।

ਇਹ ਵੀ ਪੜ੍ਹੋ : ਦੀਵਾਲੀ ਦੇ ਦਿਨ ਸਵੇਰੇ-ਸਵੇਰੇ ਕਰੋ ਇਹ ਕੰਮ ਕਰੋ, ਵਧਣੀ ਸ਼ੁਰੂ ਹੋ ਜਾਵੇਗੀ ਦੌਲਤ !

ਇਹ ਵੀ ਪੜ੍ਹੋ :  ਵਿਦੇਸ਼ ਤੋਂ ਭਾਰਤ ਆਉਣ ਵਾਲੇ ਯਾਤਰੀਆਂ ਲਈ Advisory ਜਾਰੀ, ਭਰਨਾ ਹੋਵੇਗਾ ਏਅਰ ਸੁਵਿਧਾ ਫਾਰਮ

ਇਹ ਵੀ ਪੜ੍ਹੋ : 43,000 ਰੁਪਏ ਡਿੱਗੀ ਸੋਨੇ ਦੀ ਕੀਮਤ, ਧਨਤੇਰਸ ਤੋਂ ਪਹਿਲਾਂ ਜਿਊਲਰੀ ਬਾਜ਼ਾਰ 'ਚ ਪਰਤੀ ਰੌਣਕ

ਇਹ ਵੀ ਪੜ੍ਹੋ :  ਪੰਜਾਬ ਸਰਕਾਰ ਦਾ ਵੱਡਾ ਪ੍ਰਸ਼ਾਸਨਿਕ ਫੇਰਬਦਲ, 2 ਸੀਨੀਅਰ ਅਧਿਕਾਰੀਆਂ ਨੂੰ ਸੌਂਪੀਆਂ ਅਹਿਮ ਜ਼ਿੰਮੇਵਾਰੀਆਂ

ਨੋਟ - ਇਸ ਖ਼ਬਰ ਬਾਰੇ ਕੁਮੈਂਟ ਬਾਕਸ ਵਿਚ ਦਿਓ ਆਪਣੀ ਰਾਏ।ਜਗਬਾਣੀ ਈ-ਪੇਪਰ ਨੂੰ ਪੜ੍ਹਨ ਅਤੇ ਐਪ ਨੂੰ ਡਾਊ

ਨਲੋਡ ਕਰਨ ਲਈ ਇੱਥੇ ਕਲਿੱਕ ਕਰੋ 

For Android:-  https://play.google.com/store/apps/details?id=com.jagbani&hl=en 

For IOS:-  https://itunes.apple.com/in/app/id538323711?mt


author

Harinder Kaur

Content Editor

Related News