ਖੁੱਲ੍ਹਦੇ ਸਾਰ ਹੀ ਸ਼ੇਅਰ ਬਾਜ਼ਾਰ ਨੇ ਭਰੀ ਉਡਾਣ ! ਇਨ੍ਹਾਂ ਸ਼ੇਅਰਾਂ 'ਚ ਦਿਖੀ ਸਭ ਤੋਂ ਵੱਧ ਤੇਜ਼ੀ

Monday, Nov 02, 2026 - 10:07 AM (IST)

ਖੁੱਲ੍ਹਦੇ ਸਾਰ ਹੀ ਸ਼ੇਅਰ ਬਾਜ਼ਾਰ ਨੇ ਭਰੀ ਉਡਾਣ ! ਇਨ੍ਹਾਂ ਸ਼ੇਅਰਾਂ 'ਚ ਦਿਖੀ ਸਭ ਤੋਂ ਵੱਧ ਤੇਜ਼ੀ

ਨਵੀਂ ਦਿੱਲੀ- ਬੀਤੇ ਹਫ਼ਤੇ ਰਹੀ ਮੰਦੀ ਮਗਰੋਂ 2 ਨਵੰਬਰ ਨੂੰ ਹਫ਼ਤੇ ਦੇ ਪਹਿਲੇ ਹੀ ਦਿਨ ਭਾਰਤੀ ਸ਼ੇਅਰ ਬਾਜ਼ਾਰ ਨੇ ਜ਼ਬਰਦਸਤ ਛਲਾਂਗ ਮਾਰੀ ਹੈ, ਜਿਸ ਕਾਰਨ ਨਿਵੇਸ਼ਕਾਂ 'ਚ ਖੁਸ਼ੀ ਦੀ ਲਹਿਰ ਦੌੜ ਗਈ ਹੈ। ਸੋਮਵਾਰ ਨੂੰ ਸ਼ੁਰੂਆਤੀ ਕਾਰੋਬਾਰ ਦੌਰਾਨ ਬੰਬੇ ਸਟਾਕ ਐਕਸਚੇਂਜ (BSE) ਦਾ ਪ੍ਰਮੁੱਖ ਸੂਚਕਾਂਕ ਸੈਂਸੈਕਸ  972 ਅੰਕਾਂ ਦੇ ਉਛਾਲ ਨਾਲ 75,440 ਦੇ ਨੇੜੇ ਟ੍ਰੇਡ ਕਰ ਰਿਹਾ ਹੈ, ਜਦਕਿ ਨੈਸ਼ਨਲ ਸਟਾਕ ਐਕਸਚੇਂਜ (NSE) ਦਾ ਨਿਫ਼ਟੀ-50 ਵੀ 265 ਅੰਕਾਂ ਤੋਂ ਵੱਧ ਦੇ ਉਛਾਲ ਨਾਲ 23,314 'ਤੇ ਕਾਰੋਬਾਰ ਕਰਦਾ ਦੇਖਿਆ ਗਿਆ।

ਗਲੋਬਲ ਬਾਜ਼ਾਰਾਂ ਤੋਂ ਮਿਲੇ ਚੰਗੇ ਸੰਕੇਤਾਂ ਅਤੇ ਪ੍ਰਮੁੱਖ ਭਾਰਤੀ ਕੰਪਨੀਆਂ ਜਿਵੇਂ ਰਿਲਾਇੰਸ ਅਤੇ ਆਟੋ ਸੈਕਟਰ 'ਚ ਮਜ਼ਬੂਤੀ ਕਾਰਨ ਸ਼ੇਅਰ ਬਾਜ਼ਾਰ 'ਚ ਹਰੇ ਨਿਸ਼ਾਨ 'ਚ ਕਾਰੋਬਾਰ ਸ਼ੁਰੂ ਹੋਇਆ। ਨਿਫ਼ਟੀ ਦੁਆਰਾ 23,200 ਦਾ ਅਹਿਮ ਪੱਧਰ ਪਾਰ ਕਰਨ ਨਾਲ ਨਿਵੇਸ਼ਕਾਂ ਦਾ ਭਰੋਸਾ ਵਧਿਆ ਹੈ।

ਸ਼ੁਰੂਆਤੀ ਕਾਰੋਬਾਰ ਦੌਰਾਨ ਰਿਲਾਇੰਸ ਇੰਡਸਟਰੀਜ਼ (6.33 ਫ਼ੀਸਦੀ), ਟਾਟਾ ਸਟੀਲ (4.25 ਫ਼ੀਸਦੀ) ਮੈਕਸ ਹੈਲਥਕੇਅਰ (3.90 ਫ਼ੀਸਦੀ), ਬੈਂਕ ਆਫ਼ ਬੜੌਦਾ (3.61 ਫ਼ੀਸਦੀ) ਤੇ ਜਿਓ ਫਾਈਨਾਂਸ਼ਲ ਸਰਵਿਸਿਜ਼ (3.33 ਫ਼ੀਸਦੀ) ਦੇ ਸ਼ੇਅਰਾਂ 'ਚ ਸਭ ਤੋਂ ਵੱਧ ਤੇਜ਼ੀ ਦੇਖੀ ਗਈ, ਜਦਕਿ ਸਨ ਫਾਰਮਾ (1.22), ਅਪੋਲੋ ਹਾਸਪਿਟਲਜ਼ (0.88) ਤੇ ਗੋਦਰੇਜ ਕੰਜ਼ਿਊਮਰਜ਼ (0.77) ਦੇ ਸ਼ੇਅਰਾਂ 'ਚ ਮੰਦੀ ਆਈ। 

ਇਹ ਵੀ ਪੜ੍ਹੋ- ਸਕੂਲਾਂ 'ਚ ਦਸਤਾਰ ਤੇ ਬੁਰਕੇ 'ਤੇ ਬੈਨ ! ਕਿਊਬੈਕ ਪ੍ਰਸ਼ਾਸਨ ਨੇ ਕੀਤਾ ਐਲਾਨ

ਤਾਜ਼ਾ ਤੇ ਵੱਡੀਆਂ ਖ਼ਬਰਾਂ ਸਭ ਤੋਂ ਪਹਿਲਾਂ ਪੜ੍ਹਨ ਲਈ ਜੁਆਇਨ ਕਰੋ ‘ਜਗ ਬਾਣੀ’ ਦਾ ਵਟਸਐਪ ਚੈਨਲ

👇Join us on Whatsapp channel👇

https://whatsapp.com/channel/0029Va94hsaHAdNVur4L170e

 


author

Harpreet SIngh

Content Editor

Related News