ਮਹਿੰਗੀ ਹੋਈ ਖੰਡ, ਦੀਵਾਲੀ ਦੇ ਤਿਉਹਾਰ ਤੋਂ ਪਹਿਲਾਂ ਮਹਿੰਗਾਈ ਦੀ ਮਾਰ, ਜਾਣੋ ਪ੍ਰਚੂਨ ਰੇਟ

Thursday, Nov 05, 2026 - 07:49 AM (IST)

ਮਹਿੰਗੀ ਹੋਈ ਖੰਡ, ਦੀਵਾਲੀ ਦੇ ਤਿਉਹਾਰ ਤੋਂ ਪਹਿਲਾਂ ਮਹਿੰਗਾਈ ਦੀ ਮਾਰ, ਜਾਣੋ ਪ੍ਰਚੂਨ ਰੇਟ

ਨਵੀਂ ਦਿੱਲੀ (ਏਜੰਸੀ) - ਦੀਵਾਲੀ ਅਤੇ ਛੱਠ ਪੂਜਾ ਵਰਗੇ ਵੱਡੇ ਤਿਉਹਾਰਾਂ ਤੋਂ ਪਹਿਲਾਂ ਆਮ ਲੋਕਾਂ ਨੂੰ ਮਹਿੰਗਾਈ ਦਾ ਇੱਕ ਹੋਰ ਝਟਕਾ ਲੱਗਾ ਹੈ। ਤਿਉਹਾਰਾਂ ਦੇ ਸੀਜ਼ਨ ਦੌਰਾਨ ਸਪਲਾਈ ਦੀ ਕਮੀ ਦੂਰ ਕਰਨ ਲਈ ਸਰਕਾਰ ਦੇ ਯਤਨਾਂ ਦੇ ਬਾਵਜੂਦ ਪ੍ਰਚੂਨ ਅਤੇ ਥੋਕ ਬਾਜ਼ਾਰਾਂ ’ਚ ਖੰਡ ਦੀਆਂ ਕੀਮਤਾਂ ਪਿਛਲੇ ਇਕ ਮਹੀਨੇ ’ਚ 4 ਰੁਪਏ ਪ੍ਰਤੀ ਕਿਲੋਗ੍ਰਾਮ ਤੋਂ ਵੱਧ ਵਧ ਗਈਆਂ ਹਨ। ਖਪਤਕਾਰ ਮਾਮਲਿਆਂ ਦੇ ਮੰਤਰਾਲਾ ਦੇ ਅੰਕੜਿਆਂ ਅਨੁਸਾਰ ਖੰਡ ਦਾ ਔਸਤ ਰੋਜ਼ਾਨਾ ਪ੍ਰਚੂਨ ਅਤੇ ਥੋਕ ਮੁੱਲ ਕ੍ਰਮਵਾਰ 59.50 ਰੁਪਏ ਪ੍ਰਤੀ ਕਿਲੋਗ੍ਰਾਮ ਅਤੇ 55.40 ਰੁਪਏ ਪ੍ਰਤੀ ਕਿਲੋਗ੍ਰਾਮ ਰਿਹਾ। ਸਾਲਾਨਾ ਆਧਾਰ ’ਤੇ ਕੀਮਤਾਂ 12-13 ਰੁਪਏ ਪ੍ਰਤੀ ਕਿਲੋਗ੍ਰਾਮ ਵਧੀਆਂ ਹਨ।

ਇਹ ਵੀ ਪੜ੍ਹੋ: ਦੀਵਾਲੀ 'ਤੇ ਮਹਿੰਗੀ ਪਵੇਗੀ 'ਠਾਹ-ਠਾਹ' ! 50 ਫ਼ੀਸਦੀ ਤੱਕ ਵਧੀਆਂ ਪਟਾਕਿਆਂ ਦੀਆਂ ਕੀਮਤਾਂ

ਇਕ ਸਾਲ ਪਹਿਲਾਂ ਪ੍ਰਚੂਨ ਬਾਜ਼ਾਰ ’ਚ ਖੰਡ ਦਾ ਭਾਅ 46.50 ਰੁਪਏ ਪ੍ਰਤੀ ਕਿਲੋਗ੍ਰਾਮ ਅਤੇ ਥੋਕ ਬਾਜ਼ਾਰ ’ਚ 43.23 ਰੁਪਏ ਪ੍ਰਤੀ ਕਿਲੋਗ੍ਰਾਮ ਸੀ। ਮਹਾਨਗਰਾਂ ’ਚ 3 ਨਵੰਬਰ ਨੂੰ ਕੋਲਕਾਤਾ ’ਚ ਪ੍ਰਚੂਨ ਖੰਡ ਦਾ ਭਾਅ ਸਭ ਤੋਂ ਵੱਧ 65 ਰੁਪਏ ਪ੍ਰਤੀ ਕਿਲੋਗ੍ਰਾਮ ਰਿਹਾ, ਜਦੋਂਕਿ ਇਕ ਸਾਲ ਪਹਿਲਾਂ ਇਹ 50 ਰੁਪਏ ਸੀ। ਇਸ ਤੋਂ ਬਾਅਦ ਦਿੱਲੀ ’ਚ ਕੀਮਤ 64 ਰੁਪਏ ਪ੍ਰਤੀ ਕਿਲੋਗ੍ਰਾਮ (ਇਕ ਸਾਲ ਪਹਿਲਾਂ 46 ਰੁਪਏ) ਅਤੇ ਮੁੰਬਈ ’ਚ 61 ਰੁਪਏ ਪ੍ਰਤੀ ਕਿਲੋਗ੍ਰਾਮ (ਇਕ ਸਾਲ ਪਹਿਲਾਂ 45 ਰੁਪਏ) ਰਹੀ। ਕੀਮਤਾਂ ਉੱਚੀਆਂ ਰਹਿਣ ਦੀ ਮੁੱਖ ਵਜ੍ਹਾ 2025-26 ’ਚ ਖੰਡ ਦਾ ਉਤਪਾਦਨ ਪਹਿਲਾਂ ਦੇ ਅੰਦਾਜ਼ੇ ਤੋਂ ਘੱਟ ਰਹਿਣਾ ਹੈ। ਤਿਉਹਾਰੀ ਮੰਗ, ਫਸਲ ਨੂੰ ਨੁਕਸਾਨ, ਗਲੋਬਲ ਪੱਧਰ ’ਤੇ ਸਪਲਾਈ ’ਚ ਕਮੀ ਅਤੇ ਜਮ੍ਹਾਖੋਰੀ ਨੇ ਵੀ ਕੀਮਤਾਂ ’ਤੇ ਦਬਾਅ ਵਧਾਇਆ ਹੈ।

ਇਹ ਵੀ ਪੜ੍ਹੋ: ਇਨ੍ਹਾਂਂ ਬੇਰੁਜ਼ਗਾਰਾਂ ਦੇ ਖਾਤਿਆਂ 'ਚ ਆਉਣਗੇ 5-5 ਹਜ਼ਾਰ ਤੇ ਮਿਲੇਗਾ ਰਾਸ਼ਨ! ਦੀਵਾਲੀ 'ਤੇ CM ਸ਼ੁਭੇਂਦੂ ਦਾ ਤੋਹਫ਼ਾ

 

ਜਗ ਬਾਣੀ ਈ-ਪੇਪਰ ਨੂੰ ਪੜ੍ਹਨ ਅਤੇ ਐਪ ਨੂੰ ਡਾਊਨਲੋਡ ਕਰਨ ਲਈ ਇੱਥੇ ਕਲਿੱਕ ਕਰੋ

For Android:- https://play.google.com/store/apps/details?id=com.jagbani&hl=en

For IOS:- https://itunes.apple.com/in/app/id538323711?mt=8

For Whatsapp:- https://whatsapp.com/channel/0029Va94hsaHAdNVur4L170e


author

rajwinder kaur

Content Editor

Related News