ਇਕ ਮਿੰਟ ’ਚ 200 ਵਾਰ ਧੜਕਦਾ ਸੀ ਦਿਲ, ਇਰਾਕੀ ਮੁੰਡੇ ਦੀ ਭਾਰਤੀ ਡਾਕਟਰਾਂ ਨੇ ਬਚਾਈ ਜਾਨ
Wednesday, Oct 08, 2025 - 03:20 AM (IST)

ਨਵੀਂ ਦਿੱਲੀ (ਭਾਸ਼ਾ) - ਇਕ ਇਰਾਕੀ ਮੁੰਡੇ, ਜਿਸ ਦਾ ਦਿਲ ਪ੍ਰਤੀ ਮਿੰਟ 170 ਤੋਂ 200 ਵਾਰ ਧੜਕਦਾ ਸੀ, ਨੂੰ ਦਿੱਲੀ ਦੇ ਇਕ ਹਸਪਤਾਲ ਦੇ ਡਾਕਟਰਾਂ ਨੇ ਸਰਜਰੀ ਕਰ ਕੇ ਬਚਾ ਲਿਆ ਹੈ। ਫੋਰਟਿਸ ਐਸਕਾਰਟਸ ਹਾਰਟ ਇੰਸਟੀਚਿਊਟ ਦੇ ਡਾਕਟਰਾਂ ਨੇ ਪਿਛਲੇ ਮਹੀਨੇ ਇਲੈਕਟ੍ਰੋਫਿਜ਼ੀਓਲੋਜੀ ਅਧਿਐਨ ਅਤੇ ਰੇਡੀਓਫ੍ਰੀਕੁਐਂਸੀ ਐਬਲੇਸ਼ਨ ਨਾਂ ਦੀ ਇਕ ਦੁਰਲੱਭ ਦਿਲ ਦੀ ਸਰਜਰੀ ਕਰ ਕੇ ਮੁੰਡੇ ਦੀ ਜਾਨ ਬਚਾਈ। ਮੁੰਡਾ ਜਨਮ ਤੋਂ ਹੀ ਇਸ ਸਮੱਸਿਆ ਤੋਂ ਪੀੜਤ ਸੀ। ਹਸਪਤਾਲ ਦੇ ਅਨੁਸਾਰ ਇਰਾਕ ਵਿਚ ਇਲਾਜ ਉਪਲਬਧ ਨਹੀਂ ਸੀ ਕਿਉਂਕਿ ਉਸ ਦੀ ਛੋਟੀ ਉਮਰ ਅਤੇ ਘੱਟ ਭਾਰ ਕਾਰਨ ਉੱਚ ਜ਼ੋਖਮ ਸੀ।