ਐਵਰੈਸਟ ਫਤਿਹ ਦੀ ਝੂਠੀ ਤਸਵੀਰ ਸ਼ੇਅਰ ਕਰ ਕੇ ਫਸਿਆ ਜੋੜਾ

06/30/2016 10:31:17 AM

ਕੋਲਕਾਤਾ— ਕੁਝ ਦਿਨ ਪਹਿਲਾਂ ਪੁਣੇ ਦੇ ਇਕ ਜੋੜੇ ਨੇ ਐਵਰੈਸਟ ਦੀ ਚੜ੍ਹਾਈ ''ਚ ਸਫਲਤਾ ਹਾਸਲ ਕਰਨ ਦਾ ਦਾਅਵਾ ਕੀਤਾ ਸੀ ਪਰ ਉਨ੍ਹਾਂ ਦਾ ਇਹ ਦਾਅਵਾ ਗਲਤ ਸਾਬਤ ਹੋਇਆ। ਪਰਬਰੋਹੀਆਂ ਦੇ ਗਰੁੱਪ ਨੇ ਪੁਣੇ ਪੁਲਸ ਨੂੰ ਸ਼ਿਕਾਇਤ ਕੀਤੀ ਕਿ ਜੋੜੇ ਨੇ ਤਸਵੀਰਾਂ ਨਾਲ ਛੇੜਛਾੜ ਕੀਤੀ ਹੈ। ਤਸਵੀਰਾਂ ਦੀ ਸੱਚਾਈ ਦੀ ਜਾਂਚ ਲਈ ਆਦੇਸ਼ ਦੇ ਦਿੱਤੇ ਗਏ ਹਨ। ਐਵਰੈਸ ਫਤਿਹ ਕਰਨ ਦੀ ਵਿਵਾਦਪੂਰਨ ਤਸਵੀਰਾਂ ਪੁਣੇ ਪੁਲਸ ''ਚ ਕਾਂਸਟੇਬਲ ਦਿਨੇਸ਼ ਅਤੇ ਉਨ੍ਹਾਂ ਦੀ ਪਤਨੀ ਤਾਰਕੇਸ਼ਵਰੀ ਰਾਠੌੜ ਨੇ ਸੋਸ਼ਲ ਨੈੱਟਵਰਕਿੰਗ ਸਾਈਟਸ ''ਤੇ ਅਪਲੋਡ ਕੀਤੀਆਂ ਸਨ। ਐਵਰੈਸਟ ਦੀ ਚੜ੍ਹਾਈ ਕਰਨ ਵਾਲੇ ਗਰੁੱਪ ਦੀ ਮੈਂਬਰ ਅੰਜਲੀ ਕੁਲਕਰਣੀ ਨੇ ਕਿਹਾ,''''ਦੋਸ਼ੀ ਜੋੜੇ ਨੇ ਜੋ ਤਸਵੀਰਾਂ ਪੋਸਟ ਕੀਤੀਆਂ ਹਨ, ਉਨ੍ਹਾਂ ''ਚ ਅਤੇ ਸਿਧਾਂਤ ਦੀਆਂ ਤਸਵੀਰਾਂ ਮਿਲਦੀਆਂ-ਜੁਲਦੀਆਂ ਹਨ।'''' ਪੁਲਸ ਸ਼ਿਕਾਇਤ ਅਨੁਸਾਰ,''''ਦੋਸ਼ੀ ਜੋੜੇ ਨੇ ਕੋਲਕਾਤਾ ਦੇ ਪਰਬਤਰੋਹੀ ਸੱਤਿਆਰੂਪ ਸਿਧਾਂਤ ਦੀਆਂ ਤਸਵੀਰਾਂ ਦੀ ਮਾਰਫਿੰਗ ਕਰ ਕੇ ਉਨ੍ਹਾਂ ਨੂੰ ਅਪਲੋਡ ਕੀਤਾ।
ਸਿਧਾਂਤ ਨੇ 21 ਮਈ ਨੂੰ ਐਵਰੈਸਟ ਫਤਿਹ ਕੀਤਾ, ਜਿਸ ਦੇ 2 ਦਿਨ ਬਾਅਦ ਜੋੜੇ ਨੇ ਐਵਰੈਸਟ ਫਤਿਹ ਦੇ ਕਮਾਲ ਦਾ ਦਾਅਵਾ ਕੀਤਾ। ਦੋਹਾਂ ਦੇ ਪਰਬਤਰੋਹਨ ਦਾ ਆਯੋਜਨ ਕਰਨ ਵਾਲੇ ਮਕਾਲੂ ਅਡਵੈਂਚਰ ਨੇ ਦੋਹਾਂ ਦੀ ਇਕ ਤਸਵੀਰ ਵੀ ਛਾਪੀ ਜੋ ਸਿਧਾਂਤ ਦੀਆਂ ਤਸਵੀਰਾਂ ਨਾਲ ਮਿਲਦੀ-ਜੁਲਦੀ ਸੀ। ਸਿਧਾਂਤ ਨੇ ਇਕ ਅਖਬਾਰ ਨੂੰ ਦੱਸਿਆ,''''ਮੈਂ ਇਸ ਗੱਲ ਨੂੰ ਲੈ ਕੇ ਕੋਈ ਬਹਿਸ ਨਹੀਂ ਕਰਨਾ ਚਾਹੁੰਦਾ ਪਰ ਜਿਸ ਗੱਲ ਤੋਂ ਮੈਨੂੰ ਦੁਖ ਪੁੱਜਿਆ ਉਹ ਇਹ ਹੈ ਕਿ ਮੇਰੀ ਤਸਵੀਰ ਨਾਲ ਛੇੜਛਾੜ ਕਰ ਕੇ ਉਸ ਨੂੰ ਆਪਣਾ ਕਿਉਂ ਦੱਸਿਆ ਗਿਆ।'''' ਸੰਪਰਕ ਕੀਤੇ ਜਾਣ ''ਤੇ ਤਾਰਕੇਸ਼ਵਰੀ ਨੇ ਕਿਹਾ,''''ਜਾਂਚ ਦੇ ਆਦੇਸ਼ ਦੇ ਦਿੱਤੇ ਗਏ ਹਨ। ਫਿਲਹਾਲ ਮੈਂ ਕੁਝ ਕਹਿਣ ਦਾ ਅਧਿਕਾਰ ਨਹੀਂ ਰੱਖਦੀ। ਜਾਂਚ ਦੌਰਾਨ ਮੈਨੂੰ ਜੋ ਸਵਾਲ ਪੁੱਛੇ ਜਾਣਗੇ ਮੈਂ ਉਨ੍ਹਾਂ ਦਾ ਜਵਾਬ ਦੇਵਾਂਗੀ।''''


Disha

News Editor

Related News