ਸੋਸ਼ਲ ਮੀਡੀਆ ਸਾਈਟਾਂ ’ਤੇ ਸਭ ਤੋਂ ਜ਼ਿਆਦਾ 29 ਫੀਸਦੀ ਭਾਰਤੀਆਂ ਨਾਲ ਫਰਾਡ

Wednesday, Dec 14, 2022 - 06:28 PM (IST)

ਨਵੀਂ ਦਿੱਲੀ– ਏਸ਼ੀਆ-ਪ੍ਰਸ਼ਾਂਤ ਖੇਤਰ ’ਚ ਭਾਰਤੀ ਕੰਜ਼ਿਊਮਰ ਸੋਸ਼ਲ ਮੀਡੀਆ ਸਾਈਟ ਜਾਂ ਐਪ ’ਤੇ ਹੋਣ ਵਾਲੇ ਫਰਾਡ ਦਾ ਜ਼ਿਆਦਾ ਸ਼ਿਕਾਰ ਹੁੰਦੇ ਹਨ। ਏਸ਼ੀਆ-ਪ੍ਰਸ਼ਾਂਤ ’ਚ ਸਭ ਤੋਂ ਜ਼ਿਆਦਾ 29 ਫੀਸਦੀ ਭਾਰਤ ਅਤੇ ਚੀਨ ਦੇ ਉਪਭੋਗਤਾ ਆਨਲਾਈਨ ਠੱਗੀ ਦੇ ਸ਼ਿਕਾਰ ਹੁੰਦੇ ਹਨ, ਜਦਕਿ ਗਲੋਬਲ ਅੰਕੜਾ 23 ਫੀਸਦੀ ਹੈ। 

‘ਐਕਸਪੇਰੀਅਨ ਗਲੋਬਲ ਆਈਡੈਂਟਿਟੀ ਐਂਡ ਫਰਾਡ ਰਿਪੋਰਟ 2022’ ’ਚੋਂ ਇਹ ਜਾਣਕਾਰੀ ਸਾਹਮਣੇ ਆਈ ਹੈ। ਇਹ ਰਿਪੋਰਟ ਭਾਰਤ ਤੋਂ ਇਲਾਵਾ ਆਸਟ੍ਰੇਲੀਆ, ਚੀਨ, ਇੰਡੋਨੇਸ਼ੀਆ, ਮਲੇਸ਼ੀਆ ਅਤੇ ਸਿੰਗਾਪੁਰ ਵਰਗੇ ਦੇਸ਼ਾਂ ਦੇ ਉਪਭੋਗਤਾਵਾਂ ਵਿਚਾਲੇ ਕਰਵਾਏ ਗਏ ਸਰਵੇ ’ਤੇ ਆਧਾਰਿਤ ਹੈ। ਸਰਵੇ ’ਚ ਸ਼ਾਮਲ ਅੱਧੇ ਤੋਂ ਜ਼ਿਆਦਾ ਭਾਰਤੀ ਉਪਭੋਗਤਾਵਾਂ ਨੇ ਧੋਖਾਧੜੀ ਅਤੇ ਪਛਾਣ ਦੀ ਚੋਰੀ ਨੂੰ ਲੈ ਕੇ ਚਿੰਤਾ ਜਤਾਈ ਹੈ। ਉਨ੍ਹਾਂਮੰਨਿਆ ਕਿ ਵਧਦੇ ਡਿਜੀਟਲੀਕਰਨ ਕਾਰਨ ਧੋਖਾਧੜੀ ਦਾ ਖਤਰਾ ਵੱਧ ਰਿਹਾ ਹੈ। 

ਸੁਰੱਖਿਅਤ ਪਛਾਣ ਲਈ ਫਿਜੀਕਲ ਬਾਇਓਮੈਟ੍ਰਿਕ ’ਤੇ ਭਰੋਸਾ
ਦੁਨੀਆ ਭਰ ਦੇ ਗਾਹਕਾਂ ਵਿਚ ਪਛਾਣ ਦੀ ਸੁਰੱਖਿਆ ਲਈ ਫਿੰਗਰਪ੍ਰਿੰਟ, ਫੇਸ ਰਿਕੋਗਨੀਸ਼ਨ ਅਤੇ ਰੇਟੀਨਾ ਸਕੈਨਵਰਗੇ ਫਿਜੀਕਲ ਬਾਇਓਮੈਟ੍ਰਿਕ ’ਤੇ ਭਰੋਸਾ ਵੱਧ ਰਿਹਾ ਹੈ। 2021 ਦੇ 74 ਫੀਸਦੀ ਦੇ ਮੁਕਾਬਲੇ 2022 ’ਚ 81 ਫੀਸਦੀ ਉੱਤਰਦਾਤਾਵਾਂ ਨੇ ਇਸ ’ਤੇ ਭਰੋਸਾ ਜਤਾਇਆ।


Rakesh

Content Editor

Related News