ਭਾਰਤੀ ਸੰਵਿਧਾਨ ਦੇ 70 ਸਾਲ ਪੂਰੇ, ਜਾਣੋ ਇਸ ਨਾਲ ਜੁੜੀਆਂ ਖਾਸ ਗੱਲਾਂ
Tuesday, Nov 26, 2019 - 12:36 PM (IST)

ਨਵੀਂ ਦਿੱਲੀ— ਅੱਜ ਪੂਰਾ ਦੇਸ਼ ਸੰਵਿਧਾਨ ਦਿਵਸ ਮਨਾ ਰਿਹਾ ਹੈ। ਅੱਜ ਸੰਵਿਧਾਨ ਬਣੇ ਨੂੰ 70 ਸਾਲ ਹੋ ਗਏ ਹਨ। 26 ਨਵੰਬਰ ਨੂੰ ਸੰਵਿਧਾਨ ਦਿਵਸ ਦੇ ਰੂਪ ਵਿਚ ਐਲਾਨ ਕੀਤਾ ਸੀ, ਅਜਿਹਾ ਕੇਂਦਰ ਸਰਕਾਰ ਨੇ 19 ਨਵੰਬਰ 2015 ਨੂੰ ਰਾਜ ਪੱਤਰ ਨੋਟੀਫਿਕੇਸ਼ਨ ਦੀ ਮਦਦ ਨਾਲ ਕੀਤਾ ਸੀ। 26 ਜਨਵਰੀ 1950 ਨੂੰ ਭਾਰਤ ਦਾ ਸੰਵਿਧਾਨ ਲਾਗੂ ਹੋਣ ਤੋਂ ਪਹਿਲਾਂ 26 ਨਵੰਬਰ 1949 ਨੂੰ ਇਸ ਨੂੰ ਅਪਣਾਇਆ ਗਿਆ ਸੀ। ਸੰਵਿਧਾਨ ਬਣਾਉਣ ਲਈ ਸੰਵਿਧਾਨ ਸਭਾ ਬਣਾਈ ਗਈ। ਡਾ. ਰਾਜਿੰਦਰ ਪ੍ਰਸਾਦ ਇਸ ਦੇ ਸਥਾਈ ਪ੍ਰਧਾਨ ਸਨ। ਸੰਵਿਧਾਨ ਸਭਾ ਨੇ 2 ਸਾਲ, 11 ਮਹੀਨੇ ਅਤੇ 18 ਦਿਨਾਂ ਵਿਚ ਕੁੱਲ 114 ਦਿਨ ਬੈਠਕਾਂ ਕੀਤੀਆਂ। ਭਾਰਤ ਦਾ ਸੰਵਿਧਾਨ ਦੁਨੀਆ ਦਾ ਸਭ ਤੋਂ ਵੱਡਾ ਸੰਵਿਧਾਨ ਹੈ। 26 ਜਨਵਰੀ 1950 ਨੂੰ ਹੀ ਅਸ਼ੋਕ ਚੱਕਰ ਨੂੰ ਬਤੌਰ ਰਾਸ਼ਟਰੀ ਚਿੰਨ੍ਹ ਸਵੀਕਾਰ ਕੀਤਾ ਸੀ। ਪ੍ਰਧਾਨ ਮੰਤਰੀ ਨਰਿੰਦਰ ਮੋਦੀ ਨੇ ਨੋਟੀਫਿਕੇਸ਼ਨ ਜਾਰੀ ਕਰ ਕੇ 19 ਨਵੰਬਰ 2015 ਨੂੰ ਐਲਾਨ ਕੀਤਾ ਸੀ ਕਿ 26 ਨਵੰਬਰ ਨੂੰ ਦੇਸ਼ ਸੰਵਿਧਾਨ ਦਿਵਸ ਮਨਾਏਗਾ। ਅੱਜ 5ਵਾਂ ਸੰਵਿਧਾਨ ਦਿਵਸ ਹੈ।
ਆਓ ਜਾਣਦੇ ਹਾਂ ਭਾਰਤੀ ਸੰਵਿਧਾਨ ਦੀਆਂ ਖਾਸ ਗੱਲਾਂ—
— ਭਾਰਤ ਦਾ ਸੰਵਿਧਾਨ ਦੁਨੀਆ ਦਾ ਸਭ ਤੋਂ ਵੱਡਾ ਲਿਖਤੀ ਸੰਵਿਧਾਨ ਹੈ।
— ਸੰਵਿਧਾਨ ਨੂੰ 26 ਨਵੰਬਰ 1949 ਨੂੰ ਸਵੀਕਾਰ ਕੀਤਾ ਗਿਆ ਸੀ ਪਰ 26 ਜਨਵਰੀ 1950 ਤੋਂ ਲਾਗੂ ਹੋਇਆ।
— 11 ਦਸੰਬਰ 1946 ਨੂੰ ਸੰਵਿਧਨ ਸਭਾ ਦੀ ਬੈਠਕ 'ਚ ਡਾ. ਰਾਜਿੰਦਰ ਪ੍ਰਸਾਦ ਨੂੰ ਸਥਾਈ ਪ੍ਰਧਾਨ ਚੁਣਿਆ ਗਿਆ, ਜੋ ਅਖੀਰ ਤਕ ਇਸ ਅਹੁਦੇ 'ਤੇ ਬਣੇ ਰਹੇ।
— ਭਾਰਤ ਦੇ ਨਾਗਰਿਕਾਂ ਨੂੰ ਸਮਾਜਿਕ, ਆਰਥਿਕ ਅਤੇ ਰਾਜਨੀਤਕ ਨਿਆਂ, ਅਹੁਦੇ, ਮੌਕੇ ਅਤੇ ਕਾਨੂੰਨ ਦੀ ਸਮਾਨਤਾ, ਵਿਚਾਰ, ਭਾਸ਼ਣ, ਵਿਸ਼ਵਾਸ, ਸੰਘ ਨਿਰਮਾਣ, ਕੰਮ ਦੀ ਆਜ਼ਾਦੀ ਅਤੇ ਜਨਤਕ ਨੈਤਿਕਤਾ ਦੇ ਅਧੀਨ ਪ੍ਰਾਪਤ ਹੋਵੇਗੀ।
— ਸੰਵਿਧਾਨ 'ਚ ਹੁਣ 465 ਧਾਰਾਵਾਂ ਅਤੇ 12 ਅਨੁਸੂਚੀਆਂ ਹਨ ਅਤੇ ਇਹ 22 ਹਿੱਸਿਆਂ 'ਚ ਵੰਡਿਆ ਹੈ ਪਰ ਇਸ ਦੇ ਨਿਰਮਾਣ ਦੇ ਸਮੇਂ ਸੰਵਿਧਾਨ 'ਚ 395 ਧਾਰਾਵਾਂ, ਜੋ 22 ਹਿੱਸਿਆਂ 'ਚ ਵੰਡਿਆ ਸੀ, ਇਸ 'ਚ ਸਿਰਫ 9 ਅਨੁਸੂਚੀਆਂ ਸਨ।
— ਭਾਰਤੀ ਸੰਵਿਧਾਨ 'ਚ ਹੁਣ ਤਕ 124 ਵਾਰ ਸੋਧ ਕੀਤੀ ਗਈ ਹੈ।
— ਸੰਵਿਧਾਨ ਦੀ ਧਾਰਾ 74 (1) 'ਚ ਇਹ ਵਿਵਸਥਾ ਕੀਤੀ ਗਈ ਹੈ ਕਿ ਰਾਸ਼ਟਰਪਤੀ ਦੀ ਮਦਦ ਨੂੰ ਮੰਤਰੀ ਪਰੀਸ਼ਦ ਹੋਵੇਗੀ, ਜਿਸ ਦਾ ਮੁਖੀ ਪੀ. ਐੱਮ. ਹੋਵੇਗਾ।
— ਭਾਰਤ ਇਕ ਆਜ਼ਾਦ ਦੇਸ਼ ਹੈ, ਕਿਸੇ ਵੀ ਥਾਂ ਤੋਂ ਵੋਟ ਦੇਣ ਦੀ ਆਜ਼ਾਦੀ, ਸੰਸਦ ਵਿਚ ਅਨੁਸੂਚਿਤ ਸਮਾਜਿਕ ਸਮੂਹਾਂ ਅਤੇ ਅਨੂਸੂਚਿਤ ਜਨਜਾਤੀਆਂ ਨੂੰ ਸੀਟਾਂ ਰਾਖਵੀਆਂ ਕੀਤੀਆਂ ਗਈਆਂ ਹਨ।
— ਸੰਵਿਧਾਨ ਵਿਚ ਸਾਫ ਲਿਖਿਆ ਹੈ ਕਿ ਇਹ ਕਿਸੇ ਧਰਮ ਨੂੰ ਹੱਲਾ-ਸ਼ੇਰੀ ਨਹੀਂ ਦਿੰਦਾ ਅਤੇ ਨਾ ਕਿਸੇ ਨਾਲ ਭੇਦਭਾਵ ਕਰਦਾ ਹੈ।