ਅੰਡੇਮਾਨ ’ਚ ਕੋਸਟ ਗਾਰਡ ਨੇ ਬਰਾਮਦ ਕੀਤੀ 5500 ਕਿਲੋ ਡਰੱਗਜ਼, ਕੀਮਤ 25,000 ਕਰੋੜ ਤੋਂ ਵੱਧ
Tuesday, Nov 26, 2024 - 12:37 AM (IST)
ਨਵੀਂ ਦਿੱਲੀ- ਭਾਰਤੀ ਤੱਟ ਰੱਖਿਅਕਾਂ ਨੇ ਅੰਡੇਮਾਨ ਜਲ ਖੇਤਰ ਵਿਚ ਇਕ ਮੱਛੀ ਫੜਨ ਵਾਲੀ ਕਿਸ਼ਤੀ ਤੋਂ ਕਰੀਬ 5500 ਕਿਲੋਗ੍ਰਾਮ (ਲੱਗਭਗ ਸਾਢੇ 5 ਟਨ) ਨਸ਼ੀਲੇ ਪਦਾਰਥਾਂ ਦੀ ਵੱਡੀ ਖੇਪ ਜ਼ਬਤ ਕੀਤੀ ਹੈ। ਇਸ ਦੀ ਕੀਮਤ 25000 ਕਰੋੜ ਰੁਪਏ ਹੈ। ਕੋਸਟ ਗਾਰਡ ਦੇ ਡੋਰਨੀਅਰ ਏਅਕਕ੍ਰਾਫਟ ਦੀ ਰੁਟੀਨ ਗਸ਼ਤ ਦੌਰਾਨ ਪਾਇਲਟ ਨੇ ਇਸ ਕਿਸ਼ਤੀ ਨੂੰ ਦੇਖਿਆ ਸੀ।
ਰੱਖਿਆ ਅਧਿਕਾਰੀਆਂ ਨੇ ਕਿਹਾ ਕਿ ਇਹ ਹੁਣ ਤੱਕ ਦੀ ਸਭ ਤੋਂ ਵੱਡੀ ਖੇਪ ਸੀ, ਜੋ ਕੋਸਟ ਗਾਰਡ ਨੇ ਫੜੀ ਹੈ। ਇਹ ਖੇਪ ਕਿੱਥੋਂ ਆ ਰਹੀ ਸੀ ਅਤੇ ਕਿਸ ਨੂੰ ਅਤੇ ਕਿੱਥੇ ਸਪਲਾਈ ਕੀਤੀ ਜਾਣੀ ਸੀ, ਇਸ ਦੀ ਜਾਂਚ ਕੀਤੀ ਜਾ ਰਹੀ ਹੈ।