ਭਾਰਤ ਦਾ ਮਾਣ; ISS ''ਤੇ ਜਾਣ ਵਾਲੇ ਪਹਿਲੇ ਪੁਲਾੜ ਯਾਤਰੀ ਭਾਰਤੀ ਸ਼ੁਭਾਂਸ਼ੂ ਸ਼ੁਕਲਾ ਨੂੰ ਮਿਲੇਗਾ ਅਸ਼ੋਕ ਚੱਕਰ !
Sunday, Jan 25, 2026 - 02:13 PM (IST)
ਨੈਸ਼ਨਲ ਡੈਸਕ : ਭਾਰਤ ਦੇ ਪੁਲਾੜ ਇਤਿਹਾਸ 'ਚ ਨਵਾਂ ਅਧਿਆਏ ਲਿਖਣ ਵਾਲੇ ਗਰੁੱਪ ਕੈਪਟਨ ਸ਼ੁਭਾਂਸ਼ੂ ਸ਼ੁਕਲਾ ਨੂੰ ਦੇਸ਼ ਦੇ ਸਰਵਉੱਚ ਸ਼ਾਂਤੀ ਕਾਲੀਨ ਵੀਰਤਾ ਪੁਰਸਕਾਰ 'ਅਸ਼ੋਕ ਚੱਕਰ' ਨਾਲ ਸਨਮਾਨਿਤ ਕੀਤਾ ਜਾ ਸਕਦਾ ਹੈ। ਉਨ੍ਹਾਂ ਦਾ ਨਾਂ ਇਸ ਵੱਕਾਰੀ ਪੁਰਸਕਾਰ ਲਈ ਉਨ੍ਹਾਂ ਦੇ ਇਤਿਹਾਸਕ ISS ਮਿਸ਼ਨ ਦੌਰਾਨ ਦਿਖਾਏ ਗਏ ਅਸਾਧਾਰਨ ਸਾਹਸ ਅਤੇ ਸੂਝ-ਬੂਝ ਲਈ ਭੇਜਿਆ ਗਿਆ ਹੈ।
ISS ਜਾਣ ਵਾਲੇ ਪਹਿਲੇ ਭਾਰਤੀ
ਸ਼ੁਭਾਂਸ਼ੂ ਸ਼ੁਕਲਾ ਨੇ 'ਐਕਸੀਓਮ-4' (Axiom-4) ਮਿਸ਼ਨ ਤਹਿਤ ਅੰਤਰਰਾਸ਼ਟਰੀ ਪੁਲਾੜ ਸਟੇਸ਼ਨ ਦੀ ਯਾਤਰਾ ਕੀਤੀ ਸੀ, ਜਿਸ ਕਾਰਨ ਉਹ ISS ਜਾਣ ਵਾਲੇ ਪਹਿਲੇ ਭਾਰਤੀ ਬਣ ਗਏ ਹਨ। ਵਿੰਗ ਕਮਾਂਡਰ ਰਾਕੇਸ਼ ਸ਼ਰਮਾ ਤੋਂ ਬਾਅਦ ਉਹ ਪੁਲਾੜ 'ਚ ਜਾਣ ਵਾਲੇ ਦੂਜੇ ਭਾਰਤੀ ਪੁਲਾੜ ਯਾਤਰੀ ਹਨ। ਉਨ੍ਹਾਂ ਨੇ 25 ਜੂਨ 2025 ਨੂੰ ਉਡਾਣ ਭਰੀ ਸੀ ਅਤੇ 14 ਜੁਲਾਈ ਨੂੰ ਵਾਪਸ ਪਰਤੇ ਸਨ।
60 ਤੋਂ ਵੱਧ ਮਹੱਤਵਪੂਰਨ ਪ੍ਰਯੋਗ
ਪੁਲਾੜ ਵਿੱਚ ਬਿਤਾਏ ਲਗਭਗ 20 ਦਿਨਾਂ ਦੇ ਦੌਰਾਨ ਸ਼ੁਭਾਂਸ਼ੂ ਨੇ 60 ਤੋਂ ਵੱਧ ਗੁੰਝਲਦਾਰ ਪ੍ਰਯੋਗ ਕੀਤੇ। ਇਨ੍ਹਾਂ ਵਿੱਚ ਜੈਵ-ਚਿਕਿਤਸਾ ਵਿਗਿਆਨ, ਖੇਤੀਬਾੜੀ, ਪੁਲਾੜ ਤਕਨਾਲੋਜੀ ਅਤੇ ਮਾਨਸਿਕ ਵਿਗਿਆਨ ਵਰਗੇ ਵਿਭਿੰਨ ਖੇਤਰ ਸ਼ਾਮਲ ਸਨ। ਉਨ੍ਹਾਂ ਨੇ ਮਾਈਕ੍ਰੋਗ੍ਰੈਵਿਟੀ, ਸਰੀਰਕ ਤਣਾਅ ਅਤੇ ਰੇਡੀਏਸ਼ਨ ਵਰਗੇ ਗੰਭੀਰ ਜੋਖਮਾਂ ਦੇ ਬਾਵਜੂਦ ਅਦੁੱਤੀ ਮਾਨਸਿਕ ਦ੍ਰਿੜਤਾ ਦਾ ਪ੍ਰਦਰਸ਼ਨ ਕੀਤਾ।
ਲਖਨਊ ਦੇ ਰਹਿਣ ਵਾਲੇ ਹਨ ਸ਼ੁਭਾਂਸ਼ੂ ਸ਼ੁਭਾਂਸ਼ੂ
ਮੂਲ ਰੂਪ ਵਿੱਚ ਉੱਤਰ ਪ੍ਰਦੇਸ਼ ਦੇ ਲਖਨਊ ਦੇ ਰਹਿਣ ਵਾਲੇ ਹਨ। ਉਹ ਸਾਲ 2006 ਵਿੱਚ ਭਾਰਤੀ ਹਵਾਈ ਸੈਨਾ ਵਿੱਚ ਸ਼ਾਮਲ ਹੋਏ ਸਨ। ਜ਼ਿਕਰਯੋਗ ਹੈ ਕਿ ਸਾਲ 2019 ਵਿੱਚ ਉਨ੍ਹਾਂ ਨੂੰ ਭਾਰਤ ਦੇ ਅਹਿਮ 'ਗਗਨਯਾਨ' ਮਿਸ਼ਨ ਲਈ ਪੁਲਾੜ ਯਾਤਰੀ ਵਜੋਂ ਚੁਣਿਆ ਗਿਆ ਸੀ। ਉਨ੍ਹਾਂ ਦੀ ਇਸ ਪ੍ਰਾਪਤੀ ਨੇ ਅੰਤਰਰਾਸ਼ਟਰੀ ਪੱਧਰ 'ਤੇ ਭਾਰਤ ਦਾ ਨਾਂ ਹੋਰ ਉੱਚਾ ਕੀਤਾ ਹੈ।
ਜਗ ਬਾਣੀ ਈ-ਪੇਪਰ ਨੂੰ ਪੜ੍ਹਨ ਅਤੇ ਐਪ ਨੂੰ ਡਾਊਨਲੋਡ ਕਰਨ ਲਈ ਇੱਥੇ ਕਲਿੱਕ ਕਰੋ
For Android:- https://play.google.com/store/apps/details?id=com.jagbani&hl=en
For IOS:- https://itunes.apple.com/in/app/id538323711?mt=8
For Whatsapp:- https://whatsapp.com/channel/0029Va94hsaHAdNVur4L170e
