ਫ਼ੌਜ ਦਿਹਾੜੇ 'ਤੇ ਵਿਸ਼ੇਸ਼ : ਜਾਣੋ 15 ਜਨਵਰੀ ਨੂੰ ਕਿਉਂ ਮਨਾਇਆ ਜਾਂਦਾ ਹੈ ਆਰਮੀ ਡੇਅ

Friday, Jan 15, 2021 - 11:00 AM (IST)

ਫ਼ੌਜ ਦਿਹਾੜੇ 'ਤੇ ਵਿਸ਼ੇਸ਼ : ਜਾਣੋ 15 ਜਨਵਰੀ ਨੂੰ ਕਿਉਂ ਮਨਾਇਆ ਜਾਂਦਾ ਹੈ ਆਰਮੀ ਡੇਅ

ਨਵੀਂ ਦਿੱਲੀ- ਭਾਰਤੀ ਫ਼ੌਜ ਲਈ 15 ਜਨਵਰੀ ਦਾ ਦਿਨ ਬੇਹੱਦ ਖ਼ਾਸ ਹੈ। ਇਸ ਦਿਨ ਨੂੰ ਭਾਰਤੀ ਥਲ ਸੈਨਾ ਆਰਮੀ ਡੇਅ ਦੇ ਰੂਪ ’ਚ ਮਨਾਉਂਦੀ ਹੈ। ਭਾਰਤੀ ਫ਼ੌਜ ਅੱਜ ਯਾਨੀ ਸ਼ੁੱਕਰਵਾਰ ਨੂੰ ਆਪਣਾ 73ਵਾਂ ਸਥਾਪਨਾ ਦਿਵਸ ਮਨ੍ਹਾ ਰਹੀ ਹੈ। ਇਸ ਮੌਕੇ ਰਾਜਧਾਨੀ ਦਿੱਲੀ ’ਚ ਕੈਂਟ ਸਥਿਤ ਕਰਿਯੱਪਾ ਗਰਾਊਂਡ ’ਚ ਫ਼ੌਜ ਦਿਵਸ ਪਰੇਡ ਦਾ ਆਯੋਜਨ ਕੀਤਾ ਜਾਵੇਗਾ। ਥਲ ਸੈਨਾ ਮੁਖੀ ਜਨਰਲ ਐੱਮ.ਐੱਮ. ਨਰਵਣੇ ਪਰੇਡ ਦੀ ਸਲਾਮੀ ਲੈਣਗੇ ਅਤੇ ਫ਼ੌਜੀਆਂ ਨੂੰ ਸੰਬੋਧਨ ਕਰਨਗੇ।

ਕੇ.ਐੱਮ ਕਰਿਯੱਪਾ ਪਰੇਡ ਗਰਾਊਂਡ ’ਤੇ ਹੋਵੇਗਾ ਫ਼ੌਜ ਦਿਵਸ ਸਮਾਰੋਹ
ਇਸ ਮੌਕੇ ਪੂਰਾ ਦੇਸ਼ ਫ਼ੌਜ ਦੇ ਵੀਰ ਜਵਾਨਾਂ ਦੇ ਸਾਹਸ, ਸ਼ਹੀਦ ਜਵਾਨਾਂ ਦੀ ਸ਼ਹਾਦਤ ਨੂੰ ਯਾਦ ਕਰਦਾ ਹਾਂ। ਦੇਸ਼ ਭਰ ’ਚ ਫ਼ੌਜ ਦੀਆਂ ਵੱਖ-ਵੱਖ ਰੇਜੀਮੈਂਟ ’ਚ ਪਰੇਡ ਨਾਲ ਹੀ ਝਾਂਕੀਆਂ ਵੀ ਕੱਢੀਆਂ ਜਾਂਦੀਆਂ ਹਨ। ਉੱਥੇ ਹੀ ਇਸ ਖ਼ਾਸ ਮੌਕੇ ਫੀਲਡ ਮਾਰਸ਼ਲ ਕੇ.ਐੱਮ ਕਰਿਯੱਪਾ ਪਰੇਡ ਗਰਾਊਂਡ ’ਤੇ ਫ਼ੌਜ ਦਿਵਸ ਸਮਾਰੋਹ ਲਈ ਇਕ ਪ੍ਰੋਗਰਾਮ ਦਾ ਆਯੋਜਨ ਕੀਤਾ ਜਾ ਰਿਹਾ ਹੈ।

ਜਾਣੋ ਕਿਉਂ ਮਨਾਇਆ ਜਾਂਦਾ ਹੈ ‘ਆਰਮੀ ਡੇਅ’
15 ਜਨਵਰੀ ਨੂੰ ਆਰਮੀ ਡੇਅ ਮਨਾਉਣ ਦੇ ਪਿੱਛੇ 2 ਵੱਡੇ ਕਾਰਣ ਹਨ। ਪਹਿਲਾ ਇਹ ਹੈ ਕਿ 15 ਜਨਵਰੀ 1949 ਦੇ ਦਿਨ ਤੋਂ ਹੀ ਭਾਰਤੀ ਫ਼ੌਜ ਪੂਰੀ ਤਰ੍ਹਾਂ ਬ੍ਰਿਟਿਸ਼ ਥਲ ਫ਼ੌਜ ਤੋਂ ਮੁਕਤ ਹੋਈ ਸੀ। ਦੂਜੀ ਗੱਲ ਇਸੇ ਦਿਨ ਜਨਰਲ ਕੇ.ਐੱਮ. ਕਰਿਯੱਪਾ ਨੂੰ ਭਾਰਤੀ ਥਲ ਸੈਨਾ ਦਾ ਕਮਾਂਡਰ ਇਨ ਚੀਫ਼ ਬਣਾਇਆ ਗਿਆ ਸੀ। ਇਸ ਤਰ੍ਹਾਂ ਲੈਫਟੀਨੈਂਟ ਕਰਿਯੱਪਾ ਲੋਕਤੰਤਰੀ ਭਾਰਤ ਦੇ ਪਹਿਲੇ ਫ਼ੌਜ ਮੁਖੀ ਬਣੇ ਸਨ। ਕੇ.ਐੱਮ. ਕਰਿਯੱਪਾ ‘ਕਿੱਪਰ’ ਨਾਂ ਤੋਂ ਕਾਫ਼ੀ ਮਸ਼ਹੂਰ ਰਹੇ।

ਇਸ ਤਰ੍ਹਾਂ ਮਨਾਇਆ ਜਾਂਦਾ ਹੈ ਆਰਮੀ ਡੇਅ
ਇਸ ਦਿਨ ਦਿੱਲੀ ਦੇ ਇੰਡੀਆ ਗੇਟ ’ਤੇ ਬਣੀ ਅਮਰ ਜਵਾਨ ਜੋਤੀ ’ਤੇ ਸ਼ਹੀਦਾਂ ਨੂੰ ਸ਼ਰਧਾਂਜਲੀ ਦਿੱਤੀ ਜਾਂਦੀ ਹੈ। ਨਾਲ ਹੀ ਸ਼ਹੀਦਾਂ ਦੀਆਂ ਵਿਧਵਾਵਾਂ ਨੂੰ ਜਾਂ ਪਰਿਵਾਰ ਵਾਲਿਆਂ ਨੂੰ ਫ਼ੌਜ ਮੈਡਲ ਅਤੇ ਹੋਰ ਪੁਰਸਕਾਰਾਂ ਨਾਲ ਸਨਮਾਨਤ ਕੀਤਾ ਜਾਂਦਾ ਹੈ। ਭਾਰਤੀ ਆਰਮੀ ਦਾ ਗਠਨ 1776 ’ਚ ਈਸਟ ਇੰਡੀਆ ਕੰਪਨੀ ਨੇ ਕੋਲਕਾਤਾ ’ਚ ਕੀਤਾ ਸੀ। ਅੱਜ ਭਾਰਤੀ ਫ਼ੌਜ ਦੇ 53 ਕੈਂਟੋਨਮੈਂਟ ਅਤੇ 9 ਆਰਮੀ ਬੇਸ ਹਨ।

ਨੋਟ : ਇਸ ਖ਼ਬਰ ਬਾਰੇ ਕੁਮੈਂਟ ਬਾਕਸ ’ਚ ਦਿਓ ਆਪਣੀ ਰਾਏ


author

DIsha

Content Editor

Related News