ਭਾਰਤੀ ਫੌਜ ਨੇ ਬਣਾਇਆ ਕੋਵਿਡ ਮੈਨੇਜਮੈਂਟ ਸੈਲ, ਆਮ ਨਾਗਰਿਕਾਂ ਨੂੰ ਬਿਹਤਰ ਡਾਕਟਰੀ ਸਹੂਲਤ ਦੇਣਾ ਹੈ ਟੀਚਾ
Friday, May 07, 2021 - 02:59 AM (IST)
ਨਵੀਂ ਦਿੱਲੀ - ਕੋਰੋਨਾ ਸੰਕਟ ਤੋਂ ਨਜਿੱਠਣ ਲਈ ਭਾਰਤੀ ਫੌਜ ਵੀ ਜੰਗੀ ਪੱਧਰ 'ਤੇ ਕੰਮ ਕਰ ਰਹੀ ਹੈ। ਇਸ ਕੜੀ ਵਿੱਚ ਫੌਜ ਨੇ ਦੇਸ਼ ਦੇ ਕਈ ਹਿੱਸਿਆਂ ਵਿੱਚ ਕੋਵਿਡ ਮੈਨੇਜਮੈਂਟ ਸੈਲ ਦਾ ਗਠਨ ਕੀਤਾ ਹੈ। ਇਸ ਦੇ ਜ਼ਰੀਏ ਆਮ ਨਾਗਰਿਕਾਂ ਨੂੰ ਬਿਹਤਰ ਡਾਕਟਰੀ ਸਹੂਲਤ ਪ੍ਰਦਾਨ ਕਰਣ ਦਾ ਟੀਚਾ ਹੈ। ਇਸ ਸੈਲ ਦਾ ਪ੍ਰਮੁੱਖ ਡਾਇਰੈਕਟਰ ਜਨਰਲ ਪੱਧਰ ਦੇ ਇੱਕ ਅਧਿਕਾਰੀ ਨੂੰ ਬਣਾਇਆ ਗਿਆ ਹੈ, ਜੋ ਸਿੱਧੇ ਉਪ ਫੌਜ ਪ੍ਰਮੁੱਖ ਨੂੰ ਰਿਪੋਰਟ ਕਰੇਗਾ।
ਤੁਹਾਨੂੰ ਦੱਸ ਦਈਏ ਕਿ ਕੋਰੋਨਾ ਮਹਾਮਾਰੀ ਦੇ ਇਸ ਦੌਰ ਵਿੱਚ ਨਾਗਰਿਕਾਂ ਦੀ ਮਦਦ ਲਈ ਫੌਜ ਪੂਰੀ ਜੀ ਜਾਨ ਨਾਲ ਲੱਗੀ ਹੋਈ ਹੈ। ਫੌਜ ਦੇ ਤਿੰਨੇ ਅੰਗ ਕੋਰੋਨਾ ਸੰਕਟ ਤੋਂ ਨਜਿੱਠਣ ਲਈ ਆਪਣੇ-ਆਪਣੇ ਪੱਧਰ 'ਤੇ ਜੁਟੇ ਹਨ। ਇਸ ਕ੍ਰਮ ਵਿੱਚ ਫੌਜ ਨੇ ਕੋਵਿਡ ਮੈਨੇਜਮੈਂਟ ਸੈਲ ਦਾ ਗਠਨ ਕੀਤਾ ਹੈ, ਜੋ ਨਾਗਰਿਕ ਪ੍ਰਸ਼ਾਸਨ ਨੂੰ ਫੌਜ ਦੇ ਸਟਾਫ ਅਤੇ ਲਾਜਿਸਟਿਕਸ ਦੀ ਮਦਦ ਯਕੀਨੀ ਕਰੇਗੀ।
ਇਹ ਵੀ ਪੜ੍ਹੋ- ਰੇਲਵੇ ਨੇ ਸ਼ਤਾਬਦੀ ਅਤੇ ਜਨ ਸ਼ਤਾਬਦੀ ਸਮੇਤ 72 ਗੱਡੀਆਂ ਤੇ ਰੋਕ ਲਾਉਣ ਦਾ ਕੀਤਾ ਐਲਾਨ
ਜ਼ਿਕਰਯੋਗ ਹੈ ਕਿ ਬੀਤੇ ਦਿਨੀਂ ਹੀ ਇਸ ਨੂੰ ਲੈ ਕੇ ਪੀ.ਐੱਮ. ਮੋਦੀ ਦੀ ਸੀ.ਡੀ.ਐੱਸ. ਜਨਰਲ ਬਿਪਿਨ ਰਾਵਤ ਸਮੇਤ ਕਈ ਚੋਟੀ ਦੇ ਫੌਜੀ ਅਧਿਕਾਰੀਆਂ ਨਾਲ ਚਰਚਾ ਹੋਈ ਸੀ। ਇਸ ਤੋਂ ਬਾਅਦ ਫੌਜ ਵਲੋਂ ਕੋਵਿਡ ਮੈਨੇਜਮੈਂਟ ਸੈਲ ਦੇ ਗਠਨ ਦਾ ਫੈਸਲਾ ਕੀਤਾ ਗਿਆ।
ਵੀਰਵਾਰ ਨੂੰ ਫੌਜ ਨੇ ਦੱਸਿਆ ਕਿ ਕੋਵਿਡ ਮੈਨੇਜਮੈਂਟ ਸੇਲ ਕੋਰੋਨਾ ਸੰਕਟ ਵਿੱਚ ਹੋਰ ਬਿਹਤਰ ਢੰਗ ਨਾਲ ਰਿਅਲ ਟਾਈਮ ਮਦਦ ਯਕੀਨੀ ਕਰਣ ਦੀ ਕੋਸ਼ਿਸ਼ ਕਰੇਗੀ। ਫੌਜ ਕੋਵਿਡ ਮਰੀਜ਼ਾਂ ਦੀ ਟੈਸਟਿੰਗ, ਉਨ੍ਹਾਂ ਨੂੰ ਆਰਮੀ ਹਸਪਤਾਲ ਵਿੱਚ ਦਾਖਲ ਕਰਾਉਣ, ਮੈਡੀਕਲ ਸਮੱਗਰੀਆਂ ਦੇ ਟਰਾਂਸਪੋਰਟੇਸ਼ਨ ਆਦਿ ਵਿੱਚ ਮਦਦ ਕਰੇਗੀ।
ਇਹ ਵੀ ਪੜ੍ਹੋ- ਇਸ ਸੂਬੇ 'ਚ ਲੱਗਾ ਮੁਕੰਮਲ ਲਾਕਡਾਊਨ, ਵਿਆਹ 'ਤੇ 31 ਮਈ ਤੱਕ ਲੱਗੀ ਰੋਕ
ਜ਼ਿਕਰਯੋਗ ਹਵਾਈ ਫੌਜ ਦੇ ਨਾਲ-ਨਾਲ ਨੋਵੀ ਫੌਜ ਵੀ ਦੇਸ਼ ਵਿੱਚ ਆਕਸੀਜਨ ਸਪਲਾਈ, ਡਾਕਟਰੀ ਸਮੱਗਰੀਆਂ ਆਦਿ ਦੇ ਟਰਾਂਸਪੋਰਟੇਸ਼ਨ ਵਿੱਚ ਜੁਟੀ ਹੋਈ ਹੈ। ਵਿਦੇਸ਼ਾਂ ਤੋਂ ਵੀ ਮੈਡੀਕਲ ਸਮੱਗਰੀ ਦਾ ਟਰਾਂਸਪੋਰਟੇਸ਼ਨ ਕੀਤਾ ਜਾ ਰਿਹਾ ਹੈ। ਉਥੇ ਹੀ ਹੁਣ ਫੌਜ ਦੇ ਹਸਪਤਾਲਾਂ ਦੇ ਦਰਵਾਜੇ ਵੀ ਆਮ ਲੋਕਾਂ ਲਈ ਖੋਲ੍ਹੇ ਜਾ ਰਹੇ ਹਨ।
ਨੋਟ- ਇਸ ਖ਼ਬਰ ਬਾਰੇ ਕੀ ਹੈ ਤੁਹਾਡੀ ਰਾਏ ਕੁਮੈਂਟ ਬਾਕਸ ਵਿੱਚ ਦਿਓ ਜਵਾਬ।