ਭਾਰਤ ਨੇ ਹਮਲੇ ਦੀ ਵੀਡੀਓ ਕੀਤੀ ਜਾਰੀ, ਕਿਹਾ- 'ਸਾਰੇ ਨਾਪਾਕ ਮਨਸੂਬਿਆਂ ਦਾ ਇਸੇ ਤਰ੍ਹਾਂ ਦੇਵਾਂਗੇ ਜਵਾਬ...'
Friday, May 09, 2025 - 09:36 AM (IST)

ਨੈਸ਼ਨਲ ਡੈਸਕ- ਬੀਤੀ ਰਾਤ ਭਾਰਤ ਨੇ ਪਾਕਿਸਤਾਨੀ ਫ਼ੌਜ ਵੱਲੋਂ ਹਮਲੇ ਦੀਆਂ ਕੋਸ਼ਿਸ਼ਾਂ ਨੂੰ ਨਾਕਾਮ ਕਰਨ 'ਚ ਕੋਈ ਕਸਰ ਨਹੀਂ ਛੱਡੀ। ਪਾਕਿਸਤਾਨੀ ਡਰੋਨ ਹਮਲਿਆਂ ਨੂੰ ਭਾਰਤ ਦੇ ਸ਼ਾਨਦਾਰ ਏਅਰ ਡਿਫੈਂਸ ਸਿਸਟਮ ਐੱਸ-400 ਨੇ ਬੁਰੀ ਤਰ੍ਹਾਂ ਨਾਲ ਨਾਕਾਮ ਕਰ ਦਿੱਤਾ, ਜਿਸ ਮਗਰੋਂ ਭਾਰਤ ਨੇ ਵੀ ਜਵਾਬੀ ਕਾਰਵਾਈ ਸ਼ੁਰੂ ਕਰ ਦਿੱਤੀ ਤੇ ਪਾਕਿਸਤਾਨੀ ਹਮਲਿਆਂ ਦਾ ਮੂੰਹਤੋੜ ਜਵਾਬ ਦਿੱਤਾ।
ਇਸ ਮਗਰੋਂ ਹੁਣ ਭਾਰਤੀ ਫ਼ੌਜ ਨੇ ਇਕ ਵੀਡੀਓ ਜਾਰੀ ਕੀਤੀ ਹੈ, ਜਿਸ 'ਚ ਉਨ੍ਹਾਂ ਨੇ ਪਾਕਿਸਤਾਨ 'ਚ ਹਮਲੇ ਦੀ ਇਕ ਛੋਟੀ ਜਿਹੀ ਝਲਕ ਦਿਖਾਈ ਹੈ। ਇਸ ਵੀਡੀਓ ਦੇ ਨਾਲ ਉਨ੍ਹਾਂ ਲਿਖਿਆ, ''ਪਾਕਿਸਤਾਨੀ ਹਥਿਆਰਬੰਦ ਬਲਾਂ ਨੇ 8 ਅਤੇ 9 ਮਈ 2025 ਦੀ ਵਿਚਕਾਰਲੀ ਰਾਤ ਨੂੰ ਪੂਰੀ ਪੱਛਮੀ ਸਰਹੱਦ 'ਤੇ ਡਰੋਨ ਅਤੇ ਹੋਰ ਹਥਿਆਰਾਂ ਦੀ ਵਰਤੋਂ ਕਰਕੇ ਕਈ ਹਮਲੇ ਕੀਤੇ। ਪਾਕਿਸਤਾਨੀ ਫੌਜਾਂ ਨੇ ਜੰਮੂ ਅਤੇ ਕਸ਼ਮੀਰ ਵਿੱਚ ਕੰਟਰੋਲ ਰੇਖਾ ਦੇ ਨਾਲ-ਨਾਲ ਕਈ ਵਾਰ ਜੰਗਬੰਦੀ ਦੀ ਉਲੰਘਣਾ ਕੀਤੀ।
ਡਰੋਨ ਹਮਲਿਆਂ ਨੂੰ ਪ੍ਰਭਾਵਸ਼ਾਲੀ ਢੰਗ ਨਾਲ ਨਾਕਾਮ ਕੀਤਾ ਗਿਆ ਅਤੇ ਸੀਜ਼ਫਾਇਰ ਨੂੰ ਵੀ ਢੁਕਵਾਂ ਜਵਾਬ ਦਿੱਤਾ ਗਿਆ। ਭਾਰਤੀ ਫੌਜ ਰਾਸ਼ਟਰ ਦੀ ਪ੍ਰਭੂਸੱਤਾ ਅਤੇ ਖੇਤਰੀ ਅਖੰਡਤਾ ਦੀ ਰੱਖਿਆ ਲਈ ਵਚਨਬੱਧ ਹੈ। ਸਾਰੇ ਨਾਪਾਕ ਮਨਸੂਬਿਆਂ ਦਾ ਜ਼ੋਰਦਾਰ ਜਵਾਬ ਦਿੱਤਾ ਜਾਵੇਗਾ।''
ਇਹ ਵੀ ਪੜ੍ਹੋ- ਲਾਹੌਰ ਤੇ ਲਹਿੰਦਾ ਪੰਜਾਬ ਛੱਡ ਦਿਓ...', ਅਮਰੀਕਾ ਨੇ ਨਾਗਰਿਕਾਂ ਨੂੰ ਦੇ'ਤੀ ਸਲਾਹ
OPERATION SINDOOR
Pakistan Armed Forces launched multiple attacks using drones and other munitions along entire Western Border on the intervening night of 08 and 09 May 2025. Pak troops also resorted to numerous cease fire violations (CFVs) along the Line of Control in Jammu and… pic.twitter.com/WTdg1ahIZp
— ADG PI - INDIAN ARMY (@adgpi) May 9, 2025
ਇਹ ਵੀ ਪੜ੍ਹੋ- ਪਾਕਿ ਨੌਜਵਾਨ ਨੇ ਹੀ ਆਪਣੇ ਦੇਸ਼ ਦੀ ਖੋਲ੍ਹ'ਤੀ ਪੋਲ, 'ਸਾਡੇ ਆਲ਼ੇ ਇਕ ਵੀ ਮਿਜ਼ਾਈਲ ਨਹੀਂ ਰੋਕ ਸਕੇ, ਸਭ ਝੂਠ ਐ...'
ਤਾਜ਼ਾ ਤੇ ਵੱਡੀਆਂ ਖ਼ਬਰਾਂ ਸਭ ਤੋਂ ਪਹਿਲਾਂ ਪੜ੍ਹਨ ਲਈ ਜੁਆਇਨ ਕਰੋ ‘ਜਗ ਬਾਣੀ’ ਦਾ ਵਟਸਐਪ ਚੈਨਲ
👇Join us on Whatsapp channel👇
https://whatsapp.com/channel/0029Va94hsaHAdNVur4L170e