ਅੱਤਵਾਦ-ਰੋਕੂ ਮੁਹਿੰਮ ਜਾਰੀ ਰੱਖਣਗੀਆਂ ਹਥਿਆਰਬੰਦ ਫੋਰਸਾਂ : ਆਸਿਮ ਮੁਨੀਰ
Saturday, Oct 24, 2026 - 08:58 AM (IST)
ਇਸਲਾਮਾਬਾਦ (ਏਜੰਸੀ) : ਪਾਕਿਸਤਾਨ ਦੇ ਫੌਜ ਮੁਖੀ ਫੀਲਡ ਮਾਰਸ਼ਲ ਆਸਿਮ ਮੁਨੀਰ ਨੇ ਸ਼ੁੱਕਰਵਾਰ ਨੂੰ ਕਿਹਾ ਕਿ ਹਥਿਆਰਬੰਦ ਫੋਰਸਾਂ ਅੱਤਵਾਦੀ ਸੰਗਠਨਾਂ ਖਿਲਾਫ ਅੱਤਵਾਦ-ਰੋਕੂ ਮੁਹਿੰਮ ਜਾਰੀ ਰੱਖਣਗੀਆਂ। ਮੁਨੀਰ ਨੇ ਅੱਤਵਾਦੀਆਂ ਨੂੰ ‘ਕਰਾਰਾ ਜਵਾਬ’ ਦੇਣ ਦੀ ਵਚਨਬੱਧਤਾ ਪ੍ਰਗਟਾਈ। ਪਾਕਿਸਤਾਨੀ ਫੌਜ ਦੇ ਇਕ ਬਿਆਨ ਅਨੁਸਾਰ, ਮੁਨੀਰ ਨੇ ਇਹ ਟਿੱਪਣੀ ਪੇਸ਼ਾਵਰ ਸਥਿਤ ਕੋਰ ਹੈੱਡਕੁਆਰਟਰ ਦੇ ਦੌਰੇ ਦੌਰਾਨ ਕੀਤੀ। ਇਸ ਦੌਰਾਨ ਉਨ੍ਹਾਂ ਨੂੰ ਸੁਰੱਖਿਆ ਸਥਿਤੀ, ਅੱਤਵਾਦ-ਰੋਕੂ ਮੁਹਿੰਮਾਂ, ਸਰਹੱਦੀ ਪ੍ਰਬੰਧਨ ਉਪਾਵਾਂ ਅਤੇ ਖੈਬਰ ਪਖਤੂਨਖਵਾ ’ਚ ਤਾਇਨਾਤ ਫੌਜ ਦੀ ਆਪ੍ਰੇਸ਼ਨਲ ਤਿਆਰੀ ਬਾਰੇ ਜਾਣਕਾਰੀ ਦਿੱਤੀ ਗਈ।
ਇਹ ਵੀ ਪੜ੍ਹੋ : ਅੰਤਿਮ ਰਸਮਾਂ ਦੌਰਾਨ ਚਰਚ 'ਚ ਚੱਲੀਆਂ ਤਾਬੜਤੋੜ ਗੋਲੀਆਂ ! 7 ਲੋਕਾਂ ਦੀ ਗਈ ਜਾਨ
ਬਿਆਨ ’ਚ ਕਿਹਾ ਗਿਆ ਕਿ ਫੀਲਡ ਮਾਰਸ਼ਲ ਮੁਨੀਰ ਨੇ ਅਧਿਕਾਰੀਆਂ ਅਤੇ ਜਵਾਨਾਂ ਦੇ ਉੱਚ ਮਨੋਬਲ ਤੇ ਪੇਸ਼ੇਵਰ ਮੁਹਾਰਤ ਦੀ ਸ਼ਲਾਘਾ ਕੀਤੀ। ਉਨ੍ਹਾਂ ਨੇ ਉਨ੍ਹਾਂ ਨੂੰ ਖਤਰਿਆਂ ਨਾਲ ਪ੍ਰਭਾਵਸ਼ਾਲੀ ਢੰਗ ਨਾਲ ਨਜਿੱਠਣ ਲਈ ਚੌਕਸ ਰਹਿਣ ਤੇ ਆਪ੍ਰੇਸ਼ਨਲ ਤਿਆਰੀ ਦਾ ਉੱਚਤਮ ਪੱਧਰ ਬਣਾਈ ਰੱਖਣ ਦਾ ਹੁਕਮ ਦਿੱਤਾ।
ਜਗ ਬਾਣੀ ਈ-ਪੇਪਰ ਨੂੰ ਪੜ੍ਹਨ ਅਤੇ ਐਪ ਨੂੰ ਡਾਊਨਲੋਡ ਕਰਨ ਲਈ ਇੱਥੇ ਕਲਿੱਕ ਕਰੋ
For Android:- https://play.google.com/store/apps/details?id=com.jagbani&hl=en
For IOS:- https://itunes.apple.com/in/app/id538323711?mt=8
For Whatsapp:- https://whatsapp.com/channel/0029Va94hsaHAdNVur4L170e
