ਭਾਰਤੀ ਫੌਜ ਨੂੰ ਮਿਲਣਗੀਆਂ 73,000 ਹੋਰ ਸਿਗ-716 ਅਸਾਲਟ ਰਾਈਫਲਾਂ

Tuesday, Aug 27, 2024 - 11:46 PM (IST)

ਭਾਰਤੀ ਫੌਜ ਨੂੰ ਮਿਲਣਗੀਆਂ 73,000 ਹੋਰ ਸਿਗ-716 ਅਸਾਲਟ ਰਾਈਫਲਾਂ

ਨਵੀਂ ਦਿੱਲੀ- ਸਿਗ ਸਾਇਰ ਕੰਪਨੀ ਦੇ ਸੀ. ਈ. ਓ. ਰਾਨ ਕੋਹੇਨ ਨੇ ਕਿਹਾ ਹੈ ਕਿ ਦੁਨੀਆ ਦੀ ਦੂਜੀ ਸਭ ਤੋਂ ਵੱਡੀ ਆਰਮੀ ਨੇ ਸਾਨੂੰ ਦੁਬਾਰਾ ਇਹ ਰਾਈਫਲ ਭੇਜਣ ਦਾ ਆਰਡਰ ਦਿੱਤਾ ਹੈ। ਇਹ ਸਾਡੇ ਲਈ ਮਾਣ ਵਾਲੀ ਗੱਲ ਹੈ। ਫੌਜ ਨੂੰ 73 ਹਜ਼ਾਰ ਸਿਗ ਸਾਇਰ 716 ਅਸਾਲਟ ਰਾਈਫਲਾਂ ਦਿੱਤੀਆਂ ਜਾਣਗੀਆਂ। ਇਹ ਡਲਿਵਰੀ ਦੇਣ ਤੋਂ ਬਾਅਦ ਭਾਰਤੀ ਫੌਜ ਕੋਲ 1 ਲੱਖ 45 ਹਜ਼ਾਰ ਤੋਂ ਵੱਧ ਸਿਗ ਸਾਇਰ 716 ਅਸਾਲਟ ਰਾਈਫਲਾਂ ਹੋ ਜਾਣਗੀਆਂ।

ਇਹ ਰਾਈਫਲਾਂ ਚੀਨ ਤੇ ਪਾਕਿਸਤਾਨ ਸਰਹੱਦ ’ਤੇ ਫਾਰਵਰਡ ਪੋਸਟ ਉੱਪਰ ਤਾਇਨਾਤ ਫੌਜੀਆਂ ਨੂੰ ਦਿੱਤੀਆਂ ਜਾ ਰਹੀਆਂ ਹਨ। ਇਸ ਰਾਈਫਲ ਦੀਆਂ ਵਿਸ਼ੇਸ਼ਤਾਵਾਂ ਕਾਰਨ ਹੀ ਇਸ ਨੂੰ ਜੰਮੂ-ਕਸ਼ਮੀਰ ਵਿਚ ਅੱਤਵਾਦੀਆਂ ਦਾ ਸਾਹਮਣਾ ਕਰਨ ਲਈ ਸ਼ਾਮਲ ਕੀਤਾ ਗਿਆ ਸੀ।

ਸਿਗ-716 ਅਮਰੀਕਾ ਤੇ ਸਵਿਟਜ਼ਰਲੈਂਡ ’ਚ ਬਣਦੀ ਹੈ। ਇਹ ਆਟੋਮੈਟਿਕ ਅਸਾਲਟ ਰਾਈਫਲ ਹੈ, ਜਿਸ ਦੀ ਰੇਂਜ ਲੰਮੀ ਹੈ ਅਤੇ ਸਟੀਕਤਾ 100 ਫੀਸਦੀ ਹੈ। ਇਸ ਦੀ ਮਦਦ ਨਾਲ ਸਨਾਈਪਰ ਹਮਲਾ ਵੀ ਕੀਤਾ ਜਾ ਸਕਦਾ ਹੈ। ਰਾਈਫਲ ਦੀ ਕੁਲ ਲੰਬਾਈ 34.39 ਇੰਚ ਹੈ। ਇਸ ਦੀ ਬੈਰਲ ਅਰਥਾਤ ਨਲੀ ਦੀ ਲੰਬਾਈ 15.98 ਇੰਚ ਹੈ ਅਤੇ ਕੁਲ ਭਾਰ 3.58 ਕਿ. ਗ੍ਰਾ. ਹੁੰਦਾ ਹੈ।


author

Rakesh

Content Editor

Related News