ਕਠੁਆ ਦੇ ਸਰਹੱਦੀ ਪਿੰਡ ਦੀ ਕੋਵਿਡ-19 ਮਹਾਮਾਰੀ ’ਚ ਮਦਦ ਲਈ ਫੌਜ ਨੇ ਭੇਜੀਆਂ ਦਵਾਈਆਂ ਤੇ ਜ਼ਰੂਰੀ ਉਪਕਰਨ

Saturday, Jun 26, 2021 - 12:39 PM (IST)

ਕਠੁਆ (ਬਿਊਰੋ)– ਇਥੋਂ ਦੇ ਪਿੰਡਾਂ ’ਚ ਰਹਿਣ ਵਾਲੇ ਲੋਕਾਂ ਨੂੰ ਅੰਤਰਰਾਸ਼ਟਰੀ ਸਰਹੱਦ ਦੇ ਨਾਲ, ਕੋਵਿਡ-19 ਮਹਾਮਾਰੀ ਦੇ ਖ਼ਿਲਾਫ਼ ਉਨ੍ਹਾਂ ਨੂੰ ਲੜਾਈ ’ਚ ਲੈਸ ਕਰਨ ’ਚ ਮਦਦ ਕਰਨ ਲਈ ਭਾਰਤੀ ਫੌਜ ਦੇ ਗੁਰਜ ਡਿਵੀਜ਼ਨ ਦੇ ਤਹਿਤ ਆਪ੍ਰੇਸ਼ਨ ਸਦਭਾਵਨਾ ਨੇ ਕੋਵਿਡ ਨਾਲ ਸਬੰਧਤ ਮੈਡੀਕਲ ਉਪਕਰਨ ਤੇ ਦਵਾਈਆਂ ਦਾਨ ਕੀਤੀਆਂ ਹਨ।

ਕਠੁਆ ਦੇ ਹੀਰਾਨਗਰ ਸੈਕਟਰ ਦੇ ਸਰਹੱਦੀ ਪਿੰਡ ਬੋਬੀਆ ’ਚ ਲੋੜਵੰਦਾਂ ਨੂੰ ਅੱਗੇ ਵੰਡਣ ਲਈ ਆਕਸੀਜਨ ਸਿਲੰਡਰ ਦੇ ਨਾਲ ਸੈਨੇਟਾਈਜ਼ਰ, ਫੇਸ ਮਾਸਕ, ਪੀ. ਪੀ. ਈ. ਕਿੱਟ, ਕਫ ਸਿਰਪ ਤੇ ਸਾਧਾਰਨ ਦਵਾਈਆਂ ਸਮੇਤ ਮੈਡੀਕਲ ਕਿੱਟ ਅਧਿਕਾਰੀਆਂ ਨੂੰ ਸੌਂਪੀਆਂ ਗਈਆਂ ਹਨ।

ਸਰਪੰਚ ਭਾਰਤ ਭੂਸ਼ਣ ਤੇ ਮੈਡੀਕਲ ਨੋਡਲ ਅਧਿਕਾਰੀ ਡਾ. ਸੁਪ੍ਰੀਆ ਸ਼ਰਮਾ ਨੇ ਜ਼ੀਰੋ ਲਾਈਨ ’ਤੇ ਰਹਿਣ ਵਾਲੇ ਸਰਹੱਦੀ ਪਿੰਡ ਵਾਸੀਆਂ ਦੀ ਮਦਦ ਕਰਨ ਤੇ ਕੋਵਿਡ-19 ਮਹਾਮਾਰੀ ਨਾਲ ਲੜਨ ਲਈ ਜ਼ਰੂਰੀ ਮੈਡੀਕਲ ਸਹਾਇਤਾ ਮੁਹੱਈਆ ਕਰਵਾਉਣ ਲਈ ਭਾਰਤੀ ਫੌਜ ਦੀਆਂ ਕੋਸ਼ਿਸ਼ਾਂ ਦੀ ਤਾਰੀਫ਼ ਕੀਤੀ ਹੈ।

ਬੋਬੀਆ ਦੇ ਹੈਲਥ ਵੈੱਲਨੈੱਸ ਸੈਂਟਰ ’ਚ ਤਾਇਨਾਤ ਡਾ. ਸ਼ਰਮਾ ਨੇ ਕਿਹਾ, ‘ਫੌਜ ਵਲੋਂ ਇਕ ਸਰਹੱਦੀ ਪਿੰਡ ਲਈ ਇਹ ਇਕ ਬਹੁਤ ਚੰਗੀ ਪਹਿਲ ਹੈ, ਜਿਥੇ ਕੋਈ ਵੀ ਨਹੀਂ ਪਹੁੰਚ ਸਕਦਾ ਹੈ ਤੇ ਲੋਕਾਂ ਨੇ ਮੈਡੀਕਲ ਟੀਮ ਵੱਲ ਦੇਖਿਆ। ਫੌਜ ਨੇ ਸਾਨੂੰ ਪੀ. ਪੀ. ਈ. ਕਿੱਟ, ਸੈਨੇਟਾਈਜ਼ਰ, ਕੋਵਿਡ-19 ਦਵਾਈਆਂ, ਦਸਤਾਨੇ ਤੇ ਮਾਸਕ ਮੁਹੱਈਆ ਕਰਵਾਏ ਹਨ। ਸਭ ਤੋਂ ਜ਼ਰੂਰੀ ਗੱਲ ਇਹ ਹੈ ਕਿ ਉਨ੍ਹਾਂ ਨੇ ਸਾਨੂੰ ਆਕਸੀਜਨ ਸਿਲੰਡਰ ਮੁਹੱਈਆ ਕਰਵਾਏ।’

ਨੋਟ– ਇਸ ਖ਼ਬਰ ’ਤੇ ਆਪਣੀ ਪ੍ਰਤੀਕਿਰਿਆ ਕੁਮੈਂਟ ਕਰਕੇ ਸਾਂਝੀ ਕਰੋ।


Rahul Singh

Content Editor

Related News