ਚਿੱਤ ਹੋਇਆ ਚੀਨ, ਫਿੰਗਰ 4 ਦੀਆਂ ਕਈ ਚੋਟੀਆਂ 'ਤੇ ਭਾਰਤੀ ਫ਼ੌਜ ਦਾ ਕਬਜ਼ਾ

09/11/2020 4:27:52 AM

ਲੱਦਾਖ - ਲੱਦਾਖ 'ਚ ਜਾਰੀ ਤਣਾਅ ਵਿਚਾਲੇ ਭਾਰਤ ਚੀਨ 'ਤੇ ਦਬਾਅ ਬਣਾਉਣ 'ਚ ਕਾਮਯਾਬ ਹੋ ਰਿਹਾ ਹੈ। ਭਾਰਤੀ ਫ਼ੌਜ ਨੇ ਹੁਣ ਪੈਂਗੋਂਗ ਸੋ ਝੀਲ ਦੇ ਕੰਢੇ ਫਿੰਗਰ 4 ਦੇ ਕੋਲ ਕਈ ਚੋਟੀਆਂ 'ਤੇ ਕਬਜ਼ਾ ਕਰ ਲਿਆ ਹੈ। ਸੂਤਰਾਂ ਨੇ ਦੱਸਿਆ ਕਿ ਭਾਰਤੀ ਫੌਜ ਨੇ ਅਗਸਤ ਦੇ ਅਖੀਰ 'ਚ ਹੀ ਉਚਾਈ ਵਾਲੇ ਇਲਾਕਿਆਂ 'ਤੇ ਕਬਜ਼ਾ ਕਰਨ ਲਈ ਝੀਲ ਦੇ ਦੱਖਣ ਤੋਂ ਆਪਰੇਸ਼ਨ ਸ਼ੁਰੂ ਕਰ ਦਿੱਤਾ ਸੀ।

ਭਾਰਤੀ ਫੌਜੀਆਂ ਦੀ ਸਫਲਤਾ ਦੀ ਇਹ ਜਾਣਕਾਰੀ ਅਜਿਹੇ ਸਮੇਂ 'ਚ ਆਈ ਹੈ ਜਦੋਂ ਰੂਸ ਦੀ ਰਾਜਧਾਨੀ ਮਾਸਕੋ 'ਚ ਵਿਦੇਸ਼ ਮੰਤਰੀ ਐੱਸ ਜੈਸ਼ੰਕਰ ਆਪਣੇ ਚੀਨੀ ਹਮਰੂਤਬਾ ਵਾਂਗ ਯੀ ਨਾਲ ਮੁਲਾਕਾਤ ਕਰ ਰਹੇ ਹਨ। ਪੂਰਬੀ ਲੱਦਾਖ 'ਚ ਸਰਹੱਦ 'ਤੇ ਤਣਾਅ ਦੇ ਮੱਦੇਨਜ਼ਰ ਦੋਨਾਂ ਵਿਦੇਸ਼ ਮੰਤਰੀਆਂ ਵਿਚਾਲੇ ਗੱਲਬਾਤ ਹੋ ਰਹੀ ਹੈ।

ਭਾਰਤੀ ਖੇਤਰ 'ਚ ਘੁਸਪੈਠ ਦੀ ਕੋਸ਼ਿਸ਼ ਕਰ ਰਿਹੈ ਚੀਨ
ਭਾਰਤੀ ਜਵਾਨਾਂ ਦੇ ਕਾਰਨਾਮੇ ਤੋਂ ਚੀਨ ਬੌਖਲਾਇਆ ਹੋਇਆ ਹੈ। ਉਹ ਲਗਾਤਾਰ ਭਾਰਤੀ ਖੇਤਰ 'ਚ ਘੁਸਪੈਠ ਦੀ ਕੋਸ਼ਿਸ਼ ਕਰ ਰਿਹਾ ਹੈ। ਇਸ ਤੋਂ ਪਹਿਲਾਂ 29-30 ਅਗਸਤ ਦੀ ਰਾਤ ਚੀਨੀ ਫੌਜੀਆਂ ਨੇ ਪੈਂਗੋਂਗ ਝੀਲ ਦੇ ਦੱਖਣੀ ਨੋਕ ਦੀ ਪਹਾੜੀ 'ਤੇ ਕਬਜ਼ਾ ਕਰਨ ਦੀ ਕੋਸ਼ਿਸ਼ ਕੀਤੀ ਸੀ ਪਰ ਭਾਰਤੀ ਜਵਾਨਾਂ ਨੇ ਨਾਕਾਮ ਕਰ ਦਿੱਤੀ। ਇਸ ਤੋਂ ਬਾਅਦ ਚੀਨ ਨੇ ਲਗਾਤਾਰ ਤਿੰਨ ਵਾਰ ਘੁਸਪੈਠ ਦੀ ਕੋਸ਼ਿਸ਼ ਕੀਤੀ ਪਰ ਹਰ ਵਾਰ ਉਸ ਦੀ ਸਾਜ਼ਿਸ਼ ਨੂੰ ਭਾਰਤੀ ਫੌਜੀਆਂ ਨੇ ਨਾਕਾਮ ਕਰ ਦਿੱਤਾ।


Inder Prajapati

Content Editor

Related News