ਭਾਰਤੀ ਫ਼ੌਜ ਨੇ ਜੰਮੂ ਕਸ਼ਮੀਰ ਦੇ ਬਾਰਾਮੂਲਾ ''ਚ ਕੋਰੋਨਾ ਜਾਗਰੂਕਤਾ ਪ੍ਰੋਗਰਾਮ ਕੀਤਾ ਆਯੋਜਿਤ

05/13/2021 11:05:54 AM

ਬਾਰਾਮੂਲਾ- ਕੋਰੋਨਾ ਦੇ ਮਾਮਲਿਆਂ 'ਚ ਵਾਧੇ ਦਰਮਿਆਨ ਭਾਰਤੀ ਫ਼ੌਜ ਨੇ ਜੰਮੂ ਕਸ਼ਮੀਰ ਦੇ ਬਾਰਾਮੂਲਾ ਜ਼ਿਲ੍ਹੇ ਦੇ ਸੁਲਤਾਨਪੁਰ ਕੰਡੀ ਪਿੰਡ 'ਚ ਇਕ ਕੋਵਿਡ-19 ਜਾਗਰੂਕਤਾ ਪ੍ਰੋਗਰਾਮ ਦਾ ਆਯੋਜਨ ਕੀਤਾ ਹੈ। ਇਸ ਪਹਿਲ ਦਾ ਮਕਸਦ ਦੂਰ ਦੇ ਖੇਤਰਾਂ 'ਚ ਲੋਕਾਂ 'ਚ ਕੋਰੋਨਾ ਦੇ ਲੱਛਣਾਂ ਅਤੇ ਮਹਾਮਾਰੀ ਨੂੰ ਰੋਕਣ ਲਈ ਸੁਰੱਖਿਅਕ ਉਪਾਵਾਂ ਬਾਰੇ ਜਾਗਰੂਕਤਾ ਪੈਦਾ ਕਰਨਾ ਹੈ। ਪ੍ਰੋਗਰਾਮ ਦੌਰਾਨ ਕੋਰੋਨਾ ਪੀੜਤ ਰੋਗੀ ਦੇ ਆਮ ਲੱਛਣਾਂ, ਉਪਾਵਾਂ ਅਤੇ ਪ੍ਰਬੰਧਨ 'ਤੇ ਫ਼ੌਜ ਦੇ ਮੈਡੀਕਲ ਅਤੇ ਸਥਾਨਕ ਮੈਡੀਕਲ ਕਰਮੀਆਂ ਵਲੋਂ ਜਾਣਕਾਰੀ ਦਿੱਤੀ ਗਈ ਸੀ।

ਫ਼ੌਜ ਦੇ ਡਾਕਟਰ ਸਿਮਰਤ ਰਾਜਦੀਪ ਸਿੰਘ ਨੇ ਕਿਹਾ,''ਕੋਰੋਨਾ ਟੀਕਾਕਰਨ ਮੁਹਿੰਮ 'ਚ ਹਿੱਸਾ ਲੈਣਾ ਚਾਹੀਦਾ। ਟੀਕੇ ਗੰਭੀਰ ਸੰਕਰਮਣ ਦੀ ਸੰਭਾਵਨਾ ਨੂੰ ਘੱਟ ਕਰਦੇ ਹਨ। ਜਾਗਰੂਕਤਾ ਪ੍ਰੋਗਰਾਮ 'ਚ ਹਿੱਸਾ ਲੈਣ ਵਾਲੇ ਲੋਕਾਂ ਨੇ ਆਪਣੀ ਪਹਿਲ ਲਈ ਭਾਰਤੀ ਫ਼ੌਜ ਦੀ ਸ਼ਲਾਘਾ ਕੀਤੀ। ਕੰਡੀ ਪਿੰਡ ਦੇ ਪ੍ਰਤੀਨਿਧੀ ਗੁਲਾਮ ਮੁਹੰਮਦ ਨੇ ਇਕ ਨਿਊਜ਼ ਚੈਨਲ ਨਾਲ ਗੱਲਬਾਤ ਕਰਦੇ ਹੋਏ ਦੱਸਿਆ ਕਿ ਉਹ ਇਸ ਤਰ੍ਹਾਂ ਦੇ ਪ੍ਰੋਗਰਾਮ ਦੇ ਸੰਚਾਲਨ ਲਈ ਫ਼ੌਜ ਦੇ ਸ਼ੁਕਰਗੁਜ਼ਾਰ ਹਨ ਅਤੇ ਉਨ੍ਹਾਂ ਨੂੰ ਉਮੀਦ ਹੈ ਕਿ ਭਵਿੱਖ 'ਚ ਵੀ ਇਸ ਤਰ੍ਹਾਂ ਦੇ ਪ੍ਰੋਗਰਾਮ ਕੀਤੇ ਜਾਣਗੇ। 

ਜਾਗਰੂਕਤਾ ਪ੍ਰੋਗਰਾਮ 'ਚ ਇਕ ਵਿਦਿਆਰਥੀ ਰੋਸ਼ਨ ਆਰਾ ਨੇ ਕਿਹਾ,''19 ਤੋਂ ਵੱਧ ਪਿੰਡਾਂ ਦੇ ਲੋਕ ਕੋਰੋਨਾ ਜਾਗਰੂਕਤਾ ਪ੍ਰੋਗਰਾਮ ਲਈ ਇੱਥੇ ਇਕੱਠੇ ਹੋਏ। ਲੋਕਾਂ ਨੂੰ ਖ਼ੁਦ ਨੂੰ ਅਤੇ ਦੂਜਿਆਂ ਨੂੰ ਪੀੜਤ ਹੋਣ ਤੋਂ ਬਚਾਉਣ ਲਈ ਜਾਗਰੂਕਤ ਕੀਤਾ ਗਿਆ।'' ਇਕ ਹੋਰ ਵਿਦਿਆਰਥੀ ਰੂਬੀ ਜਾਨ ਨੇ ਦੱਸਿਆ ਕਿ ਇਸ ਪ੍ਰੋਗਰਾਮ ਨੇ ਸੰਕਰਮਣ ਨੂੰ ਰੋਕਣ ਲਈ ਸਮਾਜਿਕ ਦੂਰੀ ਅਤੇ ਹੋਰ ਸਾਬਣਾਂ ਬਾਰੇ ਜਾਗਰੂਕਤਾ ਪੈਦਾ ਕੀਤੀ ਹੈ। ਅਧਿਕਾਰਤ ਅੰਕੜਿਆਂ ਅਨੁਸਾਰ, ਜੰਮੂ ਸ਼ਮੀਰ 'ਚ ਕੋਰੋਨਾ ਦੇ 50,701 ਸਰਗਰਮ ਮਾਮਲੇ ਹਨ। 


DIsha

Content Editor

Related News