ਭਾਰਤੀ ਫ਼ੌਜ ਦੀ ਹੋਰ ਵਧੇਗੀ ਤਾਕਤ ! ਅਮਰੀਕਾ-ਇਜ਼ਰਾਈਲ ਵਰਗੇ ਦੇਸ਼ਾਂ ਵਾਲਾ ਮਿਲਣ ਜਾ ਰਿਹਾ ਇਹ ''ਬ੍ਰਹਮਅਸਤਰ''
Thursday, Jul 03, 2025 - 10:12 AM (IST)

ਨਵੀਂ ਦਿੱਲੀ- ਪਾਕਿਸਤਾਨ ਨਾਲ ਤਣਾਅ ਵਿਚਾਲੇ ਭਾਰਤੀ ਫੌਜ ਦੀ ਤਾਕਤ ਹੋਰ ਵਧਣ ਵਾਲੀ ਹੈ। ਲੰਮੇ ਸਮੇਂ ਦੀ ਉਡੀਕ ਤੋਂ ਬਾਅਦ ਫੌਜ ਨੂੰ ਅਪਾਚੇ ਲੜਾਕੂ ਹੈਲੀਕਾਪਟਰਾਂ ਦਾ ਪਹਿਲਾ ਬੈਚ ਮਿਲਣ ਜਾ ਰਿਹਾ ਹੈ ਤੇ ਜਲਦੀ ਹੀ ਇਸ ਦੀ ਡਲਿਵਰੀ ਵੀ ਹੋ ਜਾਵੇਗੀ। ਇਸ ਨਾਲ ਫੌਜ ਦੀ ਤਾਕਤ ਵਿਚ ਪਹਿਲਾਂ ਦੇ ਮੁਕਾਬਲੇ ਕਾਫੀ ਵਾਧਾ ਹੋਵੇਗਾ ਅਤੇ ਪਾਕਿਸਤਾਨ ਵਰਗੇ ਦੁਸ਼ਮਣ ਦੇਸ਼ਾਂ ਲਈ ਖਤਰਾ ਹੋਰ ਵਧ ਜਾਵੇਗਾ। ਇਨ੍ਹਾਂ ਦੀ ਤਾਇਨਾਤੀ ਵੀ ਪਾਕਿਸਤਾਨ ਵਾਲੀ ਪੱਛਮੀ ਸਰਹੱਦ ’ਤੇ ਹੋਵੇਗੀ। ਅਜੇ ਇਨ੍ਹਾਂ ਹੈਲੀਕਾਪਟਰਾਂ ਦੀ ਵਰਤੋਂ ਅਮਰੀਕਾ ਤੇ ਇਜ਼ਰਾਈਲ ਵਰਗੇ ਦੇਸ਼ਾਂ ਦੀਆਂ ਫੌਜਾਂ ਕਰ ਰਹੀਆਂ ਹਨ।
ਇਹ ਵੀ ਪੜ੍ਹੋ- ਸਰਕਾਰੀ ਅਧਿਆਪਕਾਂ ਲਈ ਪ੍ਰਸ਼ਾਸਨ ਦਾ ਇਕ ਹੋਰ ਵੱਡਾ ਹੁਕਮ ; ਹੁਣ ਈ-ਅਟੈਂਡੈਂਸ ਦੇ ਨਾਲ-ਨਾਲ...
ਆਰਮੀ ਐਵੀਏਸ਼ਨ ਕੋਰ ਨੇ ਆਪਣਾ ਪਹਿਲਾ ਅਪਾਚੇ ਸਕਵਾਡ੍ਰਨ ਮਾਰਚ, 2024 ’ਚ ਜੋਧਪੁਰ ’ਚ ਸਥਾਪਤ ਕੀਤਾ ਸੀ। ਹਾਲਾਂਕਿ ਇਸ ਦੇ ਗਠਨ ਤੋਂ ਲੱਗਭਗ 15 ਮਹੀਨਿਆਂ ਬਾਅਦ ਵੀ ਇਹ ਸਕਵਾਡ੍ਰਨ ਲੜਾਕੂ ਅਪਾਚੇ ਹੈਲੀਕਾਪਟਰਾਂ ਤੋਂ ਬਿਨਾਂ ਹੀ ਹੈ। ਸਾਲ 2020 ’ਚ ਭਾਰਤ ਤੇ ਅਮਰੀਕਾ ਵਿਚਾਲੇ ਇਨ੍ਹਾਂ ਹੈਲੀਕਾਪਟਰਾਂ ਨੂੰ ਲੈ ਕੇ 600 ਮਿਲੀਅਨ ਡਾਲਰ ਦਾ ਸੌਦਾ ਹੋਇਆ ਸੀ।
ਪਿਛਲੇ ਸਾਲ ਮਈ-ਜੂਨ ਤਕ ਉਮੀਦ ਪ੍ਰਗਟ ਕੀਤੀ ਜਾ ਰਹੀ ਸੀ ਕਿ ਇਹ ਹੈਲੀਕਾਪਟਰ ਭਾਰਤੀ ਫੌਜ ਨੂੰ ਮਿਲ ਜਾਣਗੇ ਪਰ ਸਪਲਾਈ ਚੇਨ ਵਿਚ ਸਮੱਸਿਆ ਆਉਣ ਕਾਰਨ ਇਸ ਦੀ ਡੈੱਡਲਾਈਨ ਨੂੰ ਪਹਿਲਾਂ ਵਧਾ ਕੇ ਦਸੰਬਰ, 2024 ਕਰ ਦਿੱਤਾ ਗਿਆ ਸੀ। ਹੁਣ ਇਸੇ ਮਹੀਨੇ ਭਾਰਤੀ ਫੌਜ ਦੀ ਐਵੀਏਸ਼ਨ ਕੋਰ ਨੂੰ ਹੈਲੀਕਾਪਟਰਾਂ ਦਾ ਪਹਿਲਾ ਬੈਚ ਦਿੱਤਾ ਜਾ ਸਕਦਾ ਹੈ।
ਤਾਜ਼ਾ ਤੇ ਵੱਡੀਆਂ ਖ਼ਬਰਾਂ ਸਭ ਤੋਂ ਪਹਿਲਾਂ ਪੜ੍ਹਨ ਲਈ ਜੁਆਇਨ ਕਰੋ ‘ਜਗ ਬਾਣੀ’ ਦਾ ਵਟਸਐਪ ਚੈਨਲ
👇Join us on Whatsapp channel👇
https://whatsapp.com/channel/0029Va94hsaHAdNVur4L170e