ਭਾਰਤੀ ਫੌਜ ਦਾ ਪਾਕਿ ਨੂੰ ਕਰਾਰਾ ਜਵਾਬ, ਕੁਪਵਾੜਾ 'ਚ ਕਈ ਅੱਤਵਾਦੀ ਲਾਂਚ ਪੈਡ ਤਬਾਹ

04/10/2020 9:01:32 PM

ਸ਼੍ਰੀਨਗਰ — ਜੰਮੂ ਕਸ਼ਮੀਰ ਦੇ ਕੁਪਵਾੜਾ ਜ਼ਿਲੇ 'ਚ ਸ਼ੁੱਕਰਵਾਰ ਨੂੰ ਪਾਕਿਸਤਾਨ ਨੇ ਜੰਗਬੰਦੀ ਦੀ ਉਲੰਘਣਾ ਕੀਤੀ ਹੈ। ਇਸ ਦੌਰਾਨ ਜੰਮੂ ਕਸ਼ਮੀਰ ਦੇ ਕੇਰਨ ਸੈਕਟਰ 'ਚ ਪਾਕਿਸਤਾਨ ਨੇ ਭਾਰੀ ਗੋਲਾਬਾਰੀ ਕੀਤੀ। ਭਾਰਤੀ ਫੌਜ ਦਾ ਇਸ ਦਾ ਮੂੰਹ ਤੋੜ ਜਵਾਬ ਦੇ ਰਹੀ ਹੈ। ਫੌਜ ਨੇ ਦੱਸਿਆ ਕਿ ਦੁਸ਼ਮਣ ਦਾ ਇਸ 'ਚ ਭਾਰੀ ਨੁਕਸਾਨ ਹੋਇਆ ਹੈ। ਸਾਡੀ ਜਵਾਬੀ ਕਾਰਵਾਈ 'ਚ ਅੱਤਵਾਦੀਆਂ ਦੇ ਕਈ ਲਾਂਚ ਪੈਡ ਨੂੰ ਤਬਾਹ ਕਰ ਦਿੱਤਾ ਗਿਆ ਹੈ। ਉਥੇ ਹੀ ਸੁਰੱਖਿਆ ਦੇ ਮੱਦੇਨਜ਼ਰ ਪਹਿਲਾਂ ਉਕਤ ਇਲਾਕੇ 'ਚ ਇੰਟਰਨੈੱਟ ਸੇਵਾ ਨੂੰ ਤਤਕਾਲ ਪ੍ਰਭਾਵ ਨਾਲ ਬੰਦ ਕਰ ਦਿੱਤਾ ਗਿਆ ਸੀ, ਹਾਲਾਂਕਿ ਉਸ ਨੂੰ ਫਿਰ ਤੋਂ ਚਾਲੂ ਕਰ ਦਿੱਤਾ ਗਿਆ ਹੈ।

ਪਾਕਿਸਤਾਨੀ ਫੌਜੀਆਂ ਨੇ ਕਸ਼ਮੀਰ 'ਚ ਉੜੀ ਅਤੇ ਕੇਰਨ ਸੈਕਟਰ 'ਚ ਕੰਟਰੋਲ ਲਾਈਨ ਨੇੜੇ ਭਾਰਤੀ ਚੌਂਕੀਆਂ 'ਤੇ ਬਿਨਾਂ ਕਿਸੇ ਉਕਸਾਵੇ ਦੇ ਗੋਲੀਬਾਰੀ ਕਰ ਜੰਗਬੰਦੀ ਦੀ ਉਲੰਘਣਾ ਕੀਤੀ ਪੁਲਸ ਅਧਿਕਾਰੀਆਂ ਨੇ ਦੱਸਿਆ ਕਿ ਪਾਕਿਸਤਾਨੀ ਫੌਜੀਆਂ ਨੇ ਦੇਰ ਰਾਤ ਕਰੀਬ ਇਕ ਵਜੇ ਉੜੀ ਅਤੇ ਕੇਰਨ ਸੈਕਟਰ 'ਚ ਭਾਰਤੀ ਫੌਜ ਦੇ ਟਿਕਾਣਿਆਂ 'ਤੇ ਗੋਲੀਬਾਰੀ ਕੀਤੀ। ਉਨ੍ਹਾਂ ਦੱਸਿਆ ਕਿ ਭਾਰਤੀ ਫੌਜ ਨੇ ਵੀ ਇਸ ਦਾ ਮੂੰਹ ਤੋੜ ਜਵਾਬ ਦਿੱਤਾ। ਹਾਲੇ ਕਿਸੇ ਦੇ ਜਾਨੀ ਨੁਕਸਾਨ ਦੀ ਕੋਈ ਖਬਰ ਨਹੀਂ ਹੈ।


Inder Prajapati

Content Editor

Related News