ਭਾਰਤੀ ਫ਼ੌਜ ਨੇ ਤਬਾਹ ਕੀਤੇ ਪਾਕਿਸਾਤਨ ਦੇ ਲਾਂਚਿੰਗ ਪੈਡ, ਕਾਰਵਾਈ ਦੀ ਵੀਡੀਓ ਵੀ ਕੀਤੀ ਜਾਰੀ
Saturday, May 10, 2025 - 02:15 PM (IST)

ਨੈਸ਼ਨਲ ਡੈਸਕ- 7 ਮਈ ਤੋਂ ਸ਼ੁਰੂ ਹੋਏ ਆਪਰੇਸ਼ਨ ਸਿੰਦੂਰ ਤਹਿਤ ਭਾਰਤ ਨੇ ਪਾਕਿਸਤਾਨ ਤੋਂ ਪਹਿਲਗਾਮ ਹਮਲੇ ਦਾ ਬਦਲਾ ਲੈਣ ਤੇ ਅੱਤਵਾਦੀ ਟਿਕਾਣਿਆਂ ਨੂੰ ਤਬਾਹ ਕਰਨ ਲਈ ਫ਼ੌਜੀ ਕਾਰਵਾਈ ਸ਼ੁਰੂ ਕੀਤੀ ਹੋਈ ਹੈ। ਇਸ ਦੌਰਾਨ ਫ਼ੌਜ ਨੇ ਪਾਕਿਸਤਾਨ ਦੇ ਸਾਰੇ ਹਮਲੇ ਨਾਕਾਮ ਕੀਤੇ ਹਨ ਤੇ ਜਵਾਬੀ ਕਾਰਵਾਈ ਕਰਦੇ ਹੋਏ ਪਾਕਿਸਤਾਨ ਦੇ ਡਰੋਨ ਲਾਂਚਪੈਡ ਤੇ ਏਅਰਬੇਸ ਤਬਾਹ ਕੀਤੇ ਹਨ।
ਪਾਕਿਸਤਾਨੀ ਫੋਰਸਾਂ ਖ਼ਿਲਾਫ਼ ਭਾਰਤ ਦੀ ਇਸ ਕਾਰਵਾਈ ਦੀ ਇਕ ਵੀਡੀਓ ਭਾਰਤੀ ਫ਼ੌਜ ਨੇ ਜਾਰੀ ਕੀਤੀ ਹੈ, ਜਿਸ 'ਚ ਭਾਰਤ ਵੱਲੋਂ ਪਾਕਿਸਤਾਨੀ ਟਿਕਾਣਿਆਂ ਨੂੰ ਨਿਸ਼ਾਨਾ ਬਣਾਉਂਦੇ ਹੋਏ ਦੇਖਿਆ ਜਾ ਸਕਦਾ ਹੈ।
ਐਕਸ 'ਤੇ ਸਾਂਝੀ ਕੀਤੀ ਗਈ ਇਸ ਵੀਡੀਓ ਨਾਲ ਲਿਖਿਆ ਗਿਆ ਹੈ, ''8 ਤੇ 9 ਮਈ ਦਰਮਿਆਨੀ ਰਾਤ ਨੂੰ ਪਾਕਿਸਤਾਨ ਵੱਲੋਂ ਜੰਮੂ-ਕਸ਼ਮੀਰ ਤੇ ਪੰਜਾਬ 'ਚ ਕੀਤੇ ਗਏ ਡਰੋਨ ਹਮਲਿਆਂ ਮਗਰੋਂ ਭਾਰਤੀ ਫ਼ੌਜ ਨੇ ਅੱਤਵਾਦੀ ਲਾਂਚਪੈਡ 'ਤੇ ਹਮਲਾ ਕਰ ਕੇ ਤਬਾਹ ਕਰ ਦਿੱਤਾ ਹੈ।
ਇਹ ਵੀ ਪੜ੍ਹੋ- ਹੁਣ ਮਾਤਾ ਚਿੰਤਪੁਰਨੀ ਮੰਦਰ 'ਤੇ ਹਮਲੇ ਦੀ ਕੋਸ਼ਿਸ਼ ! ਜ਼ਬਦਰਸਤ ਧਮਾਕੇ ਨਾਲ ਕੰਬ ਗਿਆ ਇਲਾਕਾ
ਅੱਗੇ ਲਿਖਿਆ ਗਿਆ ਹੈ ਕਿ ਇਹ ਲਾਂਚਪੈਡ ਲਾਈਨ ਆਫ਼ ਕੰਟਰੋਲ 'ਤੇ ਸਥਿਤ ਸੀ, ਜਿਸ ਤੋਂ ਹਮਲਾ ਕਰ ਕੇ ਭਾਰਤੀ ਨਾਗਰਿਕਾਂ ਤੇ ਫ਼ੌਜੀ ਜਵਾਨਾਂ ਨੂੰ ਨਿਸ਼ਾਨਾ ਬਣਾਇਆ ਜਾ ਰਿਹਾ ਸੀ।
OPERATION SINDOOR
Indian Army Pulverizes Terrorist Launchpads
As a response to Pakistan's misadventures of attempted drone strikes on the night of 08 and 09 May 2025 in multiple cities of Jammu & Kashmir and Punjab, the #Indian Army conducted a coordinated fire assault on… pic.twitter.com/2i5xa3K7uk
— ADG PI - INDIAN ARMY (@adgpi) May 10, 2025
ਇਹ ਵੀ ਪੜ੍ਹੋ- ਪਾਕਿਸਤਾਨ ਦੀ 'ਫ਼ਤਿਹ' ਮਿਜ਼ਾਈਲ ਨੂੰ ਭਾਰਤ ਨੇ ਚਟਾਈ ਧੂਲ, ਹਵਾ 'ਚ ਹੀ ਕਰ'ਤੀ ਖ਼ਾਕ
ਤਾਜ਼ਾ ਤੇ ਵੱਡੀਆਂ ਖ਼ਬਰਾਂ ਸਭ ਤੋਂ ਪਹਿਲਾਂ ਪੜ੍ਹਨ ਲਈ ਜੁਆਇਨ ਕਰੋ ‘ਜਗ ਬਾਣੀ’ ਦਾ ਵਟਸਐਪ ਚੈਨਲ
👇Join us on Whatsapp channel👇
https://whatsapp.com/channel/0029Va94hsaHAdNVur4L170e