ਭਾਰਤੀ ਫ਼ੌਜ ਨੇ LAC ’ਤੇ ਕੀਤੀ ਟੈਕਾਂ ਦੀ ਤਾਇਨਾਤੀ, ਚੀਨ ਦੀ ਉੱਡੀ ਨੀਂਦ

09/27/2020 6:44:05 PM

ਲੱਦਾਖ— ਪੂਰਬੀ ਲੱਦਾਖ ’ਚ ਚੀਨ ਨਾਲ ਆਰ-ਪਾਰ ਦੀ ਲੜਾਈ ਲਈ ਭਾਰਤੀ ਫ਼ੌਜ ਪੂਰੀ ਤਰ੍ਹਾਂ ਤਿਆਰ ਹੈ। ਟੀ-90 ਅਤੇ ਟੀ-72 ਟੈਕਾਂ ਨੂੰ ਪੂਰਬੀ ਲੱਦਾਖ ਦੇ ਇਲਾਕਿਆਂ ’ਚ ਪਹੁੰਚਾ ਦਿੱਤਾ ਗਿਆ ਹੈ। ਭਾਰਤੀ ਫ਼ੌਜ ਨੇ ਬੀ. ਐੱਮ. ਪੀ-2 ਇਨਫੈਂਟਰੀ ਕਾਮਬੈਟ ਵ੍ਹੀਕਲਸ ਨਾਲ ਇਨ੍ਹਾਂ ਟੈਂਕਾਂ ਦੀ ਤਾਇਨਾਤੀ ਕੀਤੀ ਹੈ। ਇਹ ਟੈਂਕ ਪੂਰਬੀ ਲੱਦਾਖ ਦੇ ਚੁਮਾਰ-ਡੈਮਚੋਕ ਖੇਤਰ ਵਿਚ ਅਸਲ ਕੰਟਰੋਲ ਰੇਖਾ (ਐੱਲ. ਏ. ਸੀ.) ਕੋਲ ਮਾਈਨਸ 40 ਡਿਗਰੀ ਸੈਲਸੀਅਸ ਤੱਕ ਤਾਪਮਾਨ ’ਤੇ ਕੰਮ ਕਰ ਸਕਦੇ ਹਨ। ਯਾਨੀ ਕਿ ਲੱਦਾਖ ਦੀਆਂ ਬਰਫ਼ੀਲੀਆਂ ਵਾਦੀਆਂ ਵਿਚ ਜੇਕਰ ਚੀਨ ਨੇ ਕੋਈ ਗਲਤੀ ਕੀਤੀ ਤਾਂ ਟੈਂਕ ਅੱਗ ਉਗਲਣਾ ਸ਼ੁਰੂ ਕਰ ਦੇਣਗੇ। ਇਨ੍ਹਾਂ ਟੈਕਾਂ ਦੀ ਤਾਇਨਾਤੀ ਨਾਲ ਚੀਨ ਦੀ ਟੈਂਸ਼ਨ ਵਧਣਾ ਅਤੇ ਨੀਂਦ ਉੱਡਣਾ ਤੈਅ ਹੈ। ਇਸ ਤਾਇਨਾਤੀ ਨਾਲ ਭਾਰਤ ਨੇ ਚੀਨ ਨੂੰ ਸਪੱਸ਼ਟ ਸੰਦੇਸ਼ ਦਿੱਤਾ ਹੈ ਕਿ ਜੰਗ ਦੀ ਸਥਿਤੀ ਵਿਚ ਉਹ ਉਸ ਦੇ ਕਬਜ਼ੇ ਵਾਲੇ ਇਲਾਕੇ ਵਿਚ ਦਾਖ਼ਲ ਹੋਣ ਤੋਂ ਪਰਹੇਜ਼ ਨਹੀਂ ਕਰੇਗੀ। 

PunjabKesari

ਭਾਰਤੀ ਫ਼ੌਜ ਨੇ ਲੱਦਾਖ ’ਚ ਜਿਨ੍ਹਾਂ ਟੀ-90 ਟੈਂਕਾਂ ਦੀ ਤਾਇਨਾਤੀ ਕੀਤੀ ਹੈ, ਉਹ ਰੂਸ ਵਿਚ ਬਣੇ ਹਨ। ਭਾਰਤ ਟੈਂਕਾਂ ਦਾ ਤੀਜਾ ਸਭ ਤੋਂ ਵੱਡਾ ਆਪਰੇਟਰ ਹਨ। ਉਸ ਦੇ ਬੇੜੇ ਵਿਚ ਕਰੀਬ ਸਾਢੇ 4 ਹਜ਼ਾਰ ਟੈਂਕ ਹਨ। ਭਾਰਤ ਨੇ ਇਨ੍ਹਾਂ ਟੈਂਕਾਂ ਨੂੰ ‘ਭੀਸ਼ਮ’ ਨਾਮ ਦਿੱਤਾ ਹੈ। 46 ਟਨ ਵਜ਼ਨੀ ਇਸ ਟੈਂਕ ਨੂੰ ਲੱਦਾਖ ਵਰਗੇ ਇਲਾਕੇ ਵਿਚ ਪਹੁੰਚਾਉਣਾ ਆਸਾਨ ਕੰਮ ਨਹੀਂ ਸੀ। ਇਹ ਆਪਣੇ ਬੈਰਲ ਤੋਂ ਐਂਟੀ ਟੈਂਕ ਮਿਜ਼ਾਈਲ ਵੀ ਛੱਡ ਸਕਦਾ ਹੈ। 

PunjabKesari

ਉੱਥੇ ਹੀ ਟੀ-72 ਨੂੰ ਭਾਰਤ ਵਿਚ ‘ਅਜੇਯ’ ਕਿਹਾ ਜਾਂਦਾ ਹੈ। ਭਾਰਤ ਵਿਚ ਅਜਿਹੇ ਕਰੀਬ 1700 ਟੈਂਕ ਹਨ। ਇਹ ਬੇਹੱਦ ਹਲਕਾ ਟੈਂਕ ਹੈ, ਜੋ ਕਿ 780 ਹਾਰਸਪਾਵਰ ਜੈਨੇਰਟ ਕਰਦਾ ਹੈ। ਇਹ 1970 ਦੇ ਦਹਾਕੇ ਵਿਚ ਭਾਰਤੀ ਫ਼ੌਜ ਦਾ ਹਿੱਸਾ ਬਣਿਆ ਸੀ। ‘ਅਜੇਯ’ ਵਿਚ 125 ਐੱਮ. ਐੱਮ. ਦੀ ਗੰਨ ਲੱਗੀ ਹੈ। ਨਾਲ ਹੀ ਪੂਰਾ ਅਨੁਕੂਲ ਕਿਰਿਆਸ਼ੀਲ ਆਰਮਰ ਵੀ ਲੱਗਾ ਹੋਇਆ ਹੈ। ਇਸ ਤਰ੍ਹਾਂ ਭਾਰਤੀ ਫ਼ੌਜ ਦੇ ਟੈਂਕ ਤਿਆਰ ਹਨ।

PunjabKesari

ਚੁਮਾਰ-ਡੈਮਚੋਕ ਵਿਚ ਉਨ੍ਹਾਂ ਦਾ ਅਭਿਆਸ ਵੀ ਸ਼ੁਰੂ ਹੋ ਗਿਆ ਹੈ। ਫ਼ੌਜ ਦੀ 14ਵੀਂ ਕੋਰ ਫਾਇਰ ਐਂਡ ਫਿਊਰੀ ਦੇ ਚੀਫ਼ ਆਫ਼ ਸਟਾਫ਼ ਮੇਜਰ ਜਨਰਲ ਅਰਵਿੰਦ ਕਪੂਰ ਨੇ ਦੱਸਿਆ ਕਿ ਹਥਿਆਰ ਹੋਣ ਜਾਂ ਜਵਾਨ, ਭਾਰਤੀ ਫ਼ੌਜ ਪੂਰੀ ਤਰ੍ਹਾਂ ਤਿਆਰ ਹੈ। 


Tanu

Content Editor

Related News