ਫ਼ਰਿਸ਼ਤਾ ਬਣੀ ਭਾਰਤੀ ਫ਼ੌਜ, ਬਰਫ਼ੀਲੇ ਰਸਤਿਓਂ ਗਰਭਵਤੀ ਔਰਤ ਨੂੰ ਮੋਢਿਆਂ ''ਤੇ ਚੁੱਕੇ ਕੇ ਪਹੁੰਚਾਇਆ ਹਸਪਤਾਲ

Tuesday, Jan 10, 2023 - 12:04 PM (IST)

ਫ਼ਰਿਸ਼ਤਾ ਬਣੀ ਭਾਰਤੀ ਫ਼ੌਜ, ਬਰਫ਼ੀਲੇ ਰਸਤਿਓਂ ਗਰਭਵਤੀ ਔਰਤ ਨੂੰ ਮੋਢਿਆਂ ''ਤੇ ਚੁੱਕੇ ਕੇ ਪਹੁੰਚਾਇਆ ਹਸਪਤਾਲ

ਜੰਮੂ- ਭਾਰਤੀ ਫ਼ੌਜ ਦੇ ਜਵਾਨਾਂ ਸਰਹੱਦ 'ਤੇ ਦੁਸ਼ਮਣਾਂ ਤੋਂ ਦੇਸ਼ ਦੀ ਰਾਖੀ ਲਈ ਡਟੇ ਰਹਿੰਦੇ ਹਨ। ਇਸ ਦੇ ਨਾਲ-ਨਾਲ ਫ਼ੌਜੀ ਜਵਾਨ ਦੇਸ਼ ਦੇ ਨਾਗਰਿਕਾਂ ਦੀ ਮਦਦ ਲਈ ਵੀ ਹਰ ਸਮੇਂ ਤਿਆਰ ਰਹਿੰਦੇ ਹਨ। ਭਾਰਤੀ ਫ਼ੌਜ ਦੀ ਦਰਿਆਦਿਲੀ ਦੇ ਕਈ ਕਿੱਸੇ ਤੁਸੀਂ ਪੜ੍ਹੇ ਅਤੇ ਸੁਣੇ ਹੋਣਗੇ। ਅਜਿਹਾ ਹੀ ਇਕ ਦ੍ਰਿਸ਼ ਕਸ਼ਮੀਰ ਵਿਚ ਵੇਖਣ ਨੂੰ ਮਿਲਿਆ। ਇੱਥੇ ਕੰਟਰੋਲ ਰੇਖਾ ਨੇੜੇ ਭਾਰਤੀ ਫ਼ੌਜ ਫ਼ਰਿਸ਼ਤਾ ਬਣ ਕੇ ਗਰਭਵਤੀ ਔਰਤ ਦੀ ਮਦਦ ਕਰਨ ਪਹੁੰਚੀ। ਭਾਰਤੀ ਫ਼ੌਜ ਦੇ ਜਵਾਨਾਂ ਨੇ ਗਰਭਵਤੀ ਔਰਤ ਨੂੰ ਮੋਢਿਆਂ 'ਤੇ ਚੁੱਕ ਕੇ ਹਸਪਤਾਲ ਪਹੁੰਚਾਇਆ। 

PunjabKesari

ਫ਼ੌਜ ਦੇ ਜਵਾਨਾਂ ਦੀ ਇਸ ਹਿੰਮਤੀ ਭਰੇ ਕੰਮ ਦੀਆਂ ਸੋਸ਼ਲ ਮੀਡੀਆ 'ਤੇ ਕੁਝ ਤਸਵੀਰਾਂ ਵਾਇਰਲ ਹੋ ਰਹੀ ਹਨ। ਇਨ੍ਹਾਂ ਤਸਵੀਰਾਂ ਨੂੰ ਖੂਬ ਪਸੰਦ ਕੀਤਾ ਜਾ ਰਿਹਾ ਹੈ। ਫ਼ੌਜੀਆਂ ਦੀ ਮਦਦ ਨਾਲ ਗਰਭਵਤੀ ਔਰਤ ਅਤੇ ਬੱਚਾ ਦੋਵੇਂ ਹੀ ਸੁਰੱਖਿਅਤ ਹਨ। ਗਰਭਵਤੀ ਔਰਤ ਦੇ ਪਰਿਵਾਰ ਨੇ ਫ਼ੌਜ ਦਾ ਧੰਨਵਾਦ ਕੀਤਾ। ਇਸ ਦੇ ਨਾਲ ਹੀ ਫ਼ੌਜ ਦੇ ਜਵਾਨਾਂ ਨੇ ਵੀ ਹਰ ਸੰਭਵ ਮਦਦ ਦਾ ਭਰੋਸਾ ਦਿੱਤਾ।
 


author

Tanu

Content Editor

Related News