ਭਾਰਤੀ ਫੌਜ ਨੇ ਮਾਰ ਗਿਰਾਇਆ ਪਾਕਿਸਤਾਨ ਦਾ ਕਵਾਡਕਾਪਟਰ

Saturday, Oct 24, 2020 - 04:01 PM (IST)

ਭਾਰਤੀ ਫੌਜ ਨੇ ਮਾਰ ਗਿਰਾਇਆ ਪਾਕਿਸਤਾਨ ਦਾ ਕਵਾਡਕਾਪਟਰ

ਨੈਸ਼ਨਲ ਡੈਸਕ: ਹਰ ਵਾਰ ਭਾਰਤ ਨੂੰ ਮੂੰਹ ਦਿਖਾਉਣ ਦੇ ਬਾਅਦ ਵੀ ਪਾਕਿਸਤਾਨ ਬਾਜ਼ ਨਹੀਂ ਆ ਰਿਹਾ ਹੈ। ਉੱਥੇ ਸਰਹੱਦ 'ਤੇ ਅੱਤਵਾਦ ਨੂੰ ਮਜ਼ਬੂਤ ਕਰਨ ਦੀ ਪੁਰਜੋਰ ਕੋਸ਼ਿਸ਼ 'ਚ ਲੱਗਿਆ ਹੋਇਆ ਹੈ। ਹਾਲਾਂਕਿ ਹਰ ਵਾਰ ਭਾਰਤੀ ਫੌਜ ਉਸ ਦੇ ਮਨਸੂਬੇ ਨੂੰ ਨਾਕਾਮ ਕਰ ਦਿੰਦੀ ਹੈ। ਹੁਣ ਇਸ ਵਾਰ ਪਾਕਿਸਤਾਨ ਨੇ ਕਵਾਡਕਾਪਟਰ ਦੇ ਸਹਾਰੇ ਜੰਮੂ-ਕਸ਼ਮੀਰ ਦੇ ਕੇਰਨ ਸੈਕਟਰ 'ਚ ਘੁੱਸਪੈਠ ਕਰਨ ਦੀ ਕੋਸ਼ਿਸ਼ ਕੀਤੀ, ਜਿਸ ਨੂੰ ਜਵਾਨਾਂ ਨੇ ਮਾਰ ਗਿਰਾਇਆ।

ਅੱਤਵਾਦੀਆਂ ਨੂੰ ਹਥਿਆਰ ਪਹੁੰਚਾਉਣ ਦੀ ਹੋ ਰਹੀ ਕੋਸ਼ਿਸ਼
ਖਬਰਾਂ ਦੀ ਮੰਨੀਏ ਤਾਂ ਫੌਜ ਨੇ ਜਿਸ ਕਵਾਡਕਾਪਟਰ ਨੂੰ ਮਾਰ ਗਿਰਾਇਆ ਹੈ ਉਹ ਪਾਕਿਸਤਾਨੀ ਫੌਜ ਦੇ ਸਪੈਸ਼ਲ ਸਰਵਿਸ ਗਰੁੱਪ.. ਦਾ ਹਿੱਸਾ ਹੈ। ਇਸ ਨੂੰ ਚੀਨ ਦੀ ਕੰਪਨੀ.... ਨੇ ਬਣਾਇਆ ਸੀ। ਇਹ ਅਨਮੈਂਡ ਏਰੀਅਲ ਵਹੀਕਲ.. ਜਾਂ ਡਰੋਨ ਹੁੰਦਾ ਹੈ। ਇਸ ਦਾ ਮਕਸਦ ਅੱਤਵਾਦੀਆਂ ਨੂੰ ਹਥਿਆਰ ਅਤੇ ਜ਼ਰੂਰੀ ਸਾਮਾਨ ਪਹੁੰਚਾਉਣਾ ਹੈ ਅਤੇ ਭਾਰਤੀ ਖ਼ੇਤਰ ਦੀ ਜਾਸੂਸੀ ਕਰਨਾ ਹੁੰਦਾ ਹੈ। ਜਾਣਕਾਰੀ ਮੁਤਾਬਕ ਪਹਿਲਾਂ ਵੀ ਇਸ ਤਰ੍ਹਾਂ ਦੇ ਡਰੋਨ ਦਾ ਇਸਤੇਮਾਲ ਐੱਲ.ਓ.ਸੀ. 'ਤੇ ਕਰਦਾ ਰਿਹਾ ਹੈ। 

ਕੁੱਝ ਦਿਨ ਪਹਿਲੇ ਵੀ ਅਜਿਹੀ ਘਟਨਾ ਆਈ ਸੀ ਸਾਹਮਣੇ
ਕੁੱਝ ਦਿਨ ਪਹਿਲਾਂ ਵੀ ਆਈ.ਬੀ. ਨੇ ਜੰਮੂ ਕਸ਼ਮੀਰ 'ਚ ਡਰੋਨ ਰਾਹੀਂ ਭੇਜੇ ਗਏ ਹਥਿਆਰਾਂ ਨੂੰ ਬਰਾਮਦ ਕੀਤਾ। 14 ਸਤੰਬਰ ਨੂੰ ਗੁਰੇਜ ਸੈਕਟਰ 'ਚ ਚੀਨੀ ਹਥਿਆਰ ਬਰਾਮਦ ਹੋਏ ਸਨ, ਜਿਸ ਦੇ ਕੁੱਝ ਦਿਨ ਬਾਅਦ ਰਾਜੌਰੀ 'ਚ 2 ਅੱਤਵਾਦੀਆਂ ਨੂੰ ਹਥਿਆਰਾਂ ਦੇ ਨਾਲ ਫੜ੍ਹਿਆ ਗਿਆ। ਉਨ੍ਹਾਂ ਨੇ ਸਰਹੱਦ ਪਾਰ ਤੋਂ ਹਥਿਆਰ ਦੀ ਸਪਲਾਈ ਮਿਲੀ ਸੀ। ਡਰੋਨ ਤੋਂ ਇਸ ਪਾਸੇ ਹਥਿਆਰ ਸੁੱਟੇ ਗਏ ਸਨ। ਜਿਸ ਨੂੰ ਲੈ ਕੇ ਅੱਗੇ ਉਹ ਕਸ਼ਮੀਰ ਵੱਲ ਜਾ ਰਹੇ ਸਨ।

ਇਸ ਸਾਲ 3800 ਵਾਰ ਹੋਇਆ ਸੰਘਰਸ਼ ਵਿਰਾਮ ਦਾ ਉਲੰਘਣ
ਉੱਥੇ ਵਿਦੇਸ਼ ਮੰਤਰਾਲੇ ਤੋਂ ਮਿਲੀ ਜਾਣਕਾਰੀ ਦੇ ਮੁਤਾਬਕ ਪਾਕਿਸਤਾਨੀ ਫੌਜੀਆਂ ਨੇ ਇਸ ਸਾਲ ਜੰਮੂ-ਕਸ਼ਮੀਰ 'ਚ ਕੰਟਰੋਲ ਰੇਖਾ (ਐੱਲ.ਓ.ਸੀ.) 'ਤੇ ਬਿਨਾਂ ਕਿਸੇ ਉਕਸਾਵੇ ਦੇ 3800 ਤੋਂ ਵੱਧ ਵਾਰ ਸੰਘਰਸ਼ ਦਾ ਵਿਰਾਮ ਉਲੰਘਣ ਕੀਤਾ ਅਤੇ ਡਰੋਨ ਦੇ ਜ਼ਰੀਏ ਹਥਿਆਰਾਂ, ਮਾਦਕ ਪਦਾਰਥਾਂ ਦੀ ਤਸਕਰੀ ਨੂੰ ਬੜਾਵਾ ਦਿੱਤੀ। ਪਾਕਿਤਸਾਨੀ ਸੁਰੱਖਿਆ ਫੋਰਸਾਂ ਨੇ ਲਗਾਤਾਰ ਬਿਨਾਂ ਕਿਸੇ ਉਕਸਾਨੇ ਦੇ ਗੋਲੀਬਾਰੀ ਕਰਕੇ ਸੰਘਰਸ਼ ਵਿਰਾਮ ਸਮਝੌਤੇ ਦਾ ਉਲੰਘਣ ਕੀਤਾ ਅਤੇ ਹੋਰ ਫੌਜੀ ਇਲਾਰਿਆਂ ਨੂੰ ਵੀ ਨਿਸ਼ਾਨਾ ਬਣਾਇਆ। ਇਸ ਦੇ ਨਾਲ ਹੀ ਉਸ ਨੇ ਐੱਲ. ਓ.ਸੀ. ਪਾਰ ਨਾਲ ਅੱਤਵਾਦੀਆਂ ਨੂੰ ਘੁੱਸਪੈਠ ਕਰਵਾਉਣ ਦੀ ਵੀ ਕੋਸ਼ਿਸ਼ ਕੀਤੀ।


author

Shyna

Content Editor

Related News