Indian Army ''ਚ ਨੌਕਰੀ ਕਰਨ ਦਾ ਸੁਨਹਿਰੀ ਮੌਕਾ, 10ਵੀਂ ਪਾਸ ਕਰ ਸਕਦੇ ਹਨ ਅਪਲਾਈ

Tuesday, May 05, 2026 - 04:26 PM (IST)

Indian Army ''ਚ ਨੌਕਰੀ ਕਰਨ ਦਾ ਸੁਨਹਿਰੀ ਮੌਕਾ, 10ਵੀਂ ਪਾਸ ਕਰ ਸਕਦੇ ਹਨ ਅਪਲਾਈ

ਵੈੱਬ ਡੈਸਕ- ਭਾਰਤੀ ਫ਼ੌਜ ਨੇ ਸੀਐੱਸਬੀਓ (Civilian Switch Board Operator) ਗ੍ਰੇਡ-II ਦੇ ਅਹੁਦਿਆਂ 'ਤੇ ਭਰਤੀ ਲਈ ਅਧਿਕਾਰਤ ਨੋਟੀਫਿਕੇਸ਼ਨ ਜਾਰੀ ਕੀਤੀ ਹੈ। ਇਸ ਭਰਤੀ ਰਾਹੀਂ ਕੁੱਲ 190 ਅਹੁਦੇ ਭਰੇ ਜਾਣਗੇ। 

ਅਹੁਦਿਆਂ ਦਾ ਵੇਰਵਾ

ਸਿਵਲੀਅਨ ਸਵਿਚ ਬੋਰਡ ਆਪਰੇਟਰ ਦੇ 190 ਅਹੁਦੇ ਭਰੇ ਜਾਣਗੇ।

ਆਖ਼ਰੀ ਤਾਰੀਕ

ਉਮੀਦਵਾਰ 31 ਮਈ 2026 ਤੱਕ ਅਪਲਾਈ ਕਰ ਸਕਦੇ ਹਨ।

ਸਿੱਖਿਆ ਯੋਗਤਾ

ਉਮੀਦਵਾਰ 10ਵੀਂ ਪਾਸ ਹੋਣਾ ਚਾਹੀਦਾ ਹੈ। ਇਸ ਦੇ ਨਾਲ ਹੀ ਪ੍ਰਾਈਵੇਟ ਬਰਾਂਚ ਐਕਸਚੇਂਜ ਹੈਂਡਲਿੰਗ ਦਾ 6 ਮਹੀਨੇ ਦਾ ਅਨੁਭਵ ਜ਼ਰੂਰੀ।

ਉਮਰ

ਉਮੀਦਵਾਰ ਦੀ ਉਮਰ ਘੱਟੋ-ਘੱਟ 18 ਸਾਲ ਅਤੇ ਵੱਧ ਤੋਂ ਵੱਧ 25 ਸਾਲ ਤੈਅ ਕੀਤੀ ਗਈ ਹੈ। ਹੋਰ ਪਿਛੜਾ ਵਰਗ ਨੂੰ 3 ਸਾਲ ਦੀ ਛੋਟ ਅਤੇ ਅਨੁਸੂਚਿਤ ਜਾਤੀ/ਅਨੁਸੂਚਿਤ ਜਨਜਾਤੀ ਨੂੰ 5 ਸਾਲ ਦੀ ਛੋਟ ਦਿੱਤੀ ਗਈ ਹੈ।

ਤਨਖਾਹ

ਉਮੀਦਵਾਰ ਨੂੰ ਹਰ ਮਹੀਨੇ 21,700 ਰੁਪਏ ਤਨਖਾਹ ਮਿਲੇਗੀ ਅਤੇ ਹੋਰ ਅਲਾਊਂਸ ਦਾ ਲਾਭ ਵੀ ਮਿਲੇਗਾ।

ਇੰਝ ਕਰੋ ਅਪਲਾਈ

ਉਮੀਦਵਾਰ ਅਧਿਕਾਰਤ ਵੈੱਬਸਾਈਟ 'ਤੇ ਜਾ ਕੇ ਅਪਲਾਈ ਕਰ ਸਕਦੇ ਹਨ।

ਵਧੇਰੇ ਜਾਣਕਾਰੀ ਲਈ ਨੋਟੀਫਿਕੇਸ਼ਨ ਲਿੰਕ 'ਤੇ ਕਲਿੱਕ ਕਰੋ।


author

DIsha

Content Editor

Related News