Union Bank 'ਚ ਨਿਕਲੀਆਂ ਭਰਤੀਆਂ, ਜਾਣੋ ਉਮਰ ਹੱਦ ਤੇ ਹੋਰ ਵੇਰਵੇ
Friday, May 01, 2026 - 09:31 AM (IST)
ਵੈੱਬ ਡੈਸਕ- ਯੂਨੀਅਨ ਬੈਂਕ ਆਫ਼ ਇੰਡੀਆ ਨੇ ਅਪ੍ਰੈਂਟਿਸ ਦੇ ਅਹੁਦਿਆਂ 'ਤੇ ਭਰਤੀ ਦਾ ਨੋਟੀਫਿਕੇਸ਼ਨ ਜਾਰੀ ਕੀਤਾ ਹੈ। ਬੈਂਕ ਨੇ ਵੱਖ-ਵੱਖ ਸੂਬਿਆਂ ਅਤੇ ਕੇਂਦਰ ਸ਼ਾਸਿਤ ਪ੍ਰਦੇਸ਼ਾਂ 'ਚ ਭਰਤੀ ਕੱਢੀ ਹੈ। ਉਮੀਦਵਾਰ ਅਧਿਕਾਰਤ ਵੈੱਬਸਾਈਟ 'ਤੇ ਜਾ ਕੇ ਅਪਲਾਈ ਕਰ ਸਕਦੇ ਹਨ।
ਅਹੁਦਿਆਂ ਦਾ ਵੇਰਵਾ
| ਰਾਜਾਂ ਦਾ ਨਾਂ | ਅਹੁਦਿਆਂ ਦੀ ਗਿਣਤੀ |
| ਪੰਜਾਬ | 21 |
| ਚੰਡੀਗੜ੍ਹ | 6 |
| ਉੱਤਰ ਪ੍ਰਦੇਸ਼ | 335 |
| ਆਂਧਰਾ ਪ੍ਰਦੇਸ਼ | 303 |
| ਮਹਾਰਾਸ਼ਟਰ | 196 |
| ਤੇਲੰਗਾਨਾ | 164 |
| ਕਰਨਾਟਕ | 131 |
| ਮੱਧ ਪ੍ਰਦੇਸ਼ | 116 |
| ਤਾਮਿਲਨਾਡੂ | 95 |
| ਬਿਹਾਰ | 60 |
| ਗੁਜਰਾਤ | 58 |
| ਉੜੀਸਾ | 58 |
| ਪੱਛਮੀ ਬੰਗਾਲ | 56 |
| ਦਿੱਲੀ | 48 |
| ਕੇਰਲ | 39 |
| ਝਾਰਖੰਡ | 34 |
| ਰਾਜਸਥਾਨ | 32 |
| ਹਰਿਆਣਾ | 30 |
| ਆਸਾਮ | 29 |
| ਛੱਤੀਸਗੜ੍ਹ | 25 |
| ਉੱਤਰਾਖੰਡ | 10 |
| ਗੋਆ | 5 |
| ਦਾਦਰਾ ਅਤੇ ਨਗਰ ਹਵੇਲੀ ਅਤੇ ਦਮਨ ਅਤੇ ਦੀਵ | 2 |
| ਜੰਮੂ ਅਤੇ ਕਸ਼ਮੀਰ- | 2 |
| ਸਿੱਕਮ | 2 |
| ਅੰਡੇਮਾਨ ਅਤੇ ਨਿਕੋਬਾਰ ਟਾਪੂ | 1 |
| ਹਿਮਾਚਲ ਪ੍ਰਦੇਸ਼ | 1 |
| ਲੱਦਾਖ | 1 |
| ਲਕਸ਼ਦੀਪ | 1 |
| ਮੇਘਾਲਿਆ | 1 |
| ਨਾਗਾਲੈਂਡ | 1 |
| ਪੁਡੂਚੇਰੀ | 1 |
| ਤ੍ਰਿਪੁਰਾ | 1 |
| ਕੁੱਲ | 1865 |
ਆਖ਼ਰੀ ਤਾਰੀਖ਼
ਉਮੀਦਵਾਰ 19 ਮਈ 2026 ਤੱਕ ਅਪਲਾਈ ਕਰ ਸਕਦੇ ਹਨ।
ਸਿੱਖਿਆ ਯੋਗਤਾ
ਉਮੀਦਵਾਰ ਕੋਲ ਗਰੈਜੂਏਸ਼ਨ ਦੀ ਡਿਗਰੀ। ਗਰੈਜੂਏਸ਼ਨ ਦਾ ਰਿਜਲਟ 1 ਅਪ੍ਰੈਲ 2026 ਜਾਂ ਉਸ ਤੋਂ ਪਹਿਲਾਂ ਜਾਰੀ ਹੋ ਜਾਣਾ ਚਾਹੀਦਾ।
ਉਮਰ
ਉਮੀਦਵਾਰ ਦੀ ਉਮਰ 20 ਤੋਂ 28 ਸਾਲ ਤੈਅ ਕੀਤੀ ਗਈ ਹੈ। ਰਿਜ਼ਰਵ ਕੈਟੇਗਰੀ ਦੇ ਉਮੀਦਵਾਰਾਂ ਨੂੰ ਉਮਰ 'ਚ ਵੱਧ ਤੋਂ ਵੱਧ ਛੋਟ ਦਿੱਤੀ ਜਾਵੇਗੀ।
ਇੰਝ ਕਰੋ ਅਪਲਾਈ
ਉਮੀਦਵਾਰ ਅਧਿਕਾਰਤ ਵੈੱਬਸਾਈਟ 'ਤੇ ਜਾ ਕੇ ਅਪਲਾਈ ਕਰ ਸਕਦੇ ਹਨ।
ਵਧੇਰੇ ਜਾਣਕਾਰੀ ਲਈ ਨੋਟੀਫਿਕੇਸ਼ਨ ਲਿੰਕ 'ਤੇ ਕਲਿੱਕ ਕਰੋ।
