PSPCL ''ਚ 10ਵੀਂ ਪਾਸ ਲਈ ਨੌਕਰੀ ਦਾ ਸੁਨਹਿਰੀ ਮੌਕਾ, ਜਲਦ ਕਰੋ ਅਪਲਾਈ
Saturday, Apr 25, 2026 - 04:33 PM (IST)
ਵੈੱਬ ਡੈਸਕ- ਪੰਜਾਬ ਸਟੇਟ ਪਾਵਰ ਕਾਰਪੋਰੇਸ਼ਨ ਲਿਮਟਿਡ (PSPCL) ਵਲੋਂ ਅਸਿਸਟੈਂਟ ਲਾਈਨਮੈਨ ਦੇ ਅਹੁਦਿਆਂ 'ਤੇ ਭਰਤੀਆਂ ਨਿਕਲੀਆਂ ਹਨ। ਉਮੀਦਵਾਰ ਅਧਿਕਾਰਤ ਵੈੱਬਸਾਈਟ 'ਤੇ ਜਾ ਕੇ ਅਪਲਾਈ ਕਰ ਸਕਦੇ ਹਨ।
ਅਹੁਦਿਆਂ ਦਾ ਵੇਰਵਾ
ਅਸਿਸਟੈਂਟ ਲਾਈਨਮੈਨ ਦੇ 3000 ਅਹੁਦੇ ਭਰੇ ਜਾਣਗੇ।
ਆਖਰੀ ਤਰੀਕ
ਉਮੀਦਵਾਰ 6 ਮਈ 2026 ਤੱਕ ਅਪਲਾਈ ਕਰ ਸਕਦੇ ਹਨ।
ਸਿੱਖਿਆ ਯੋਗਤਾ
10ਵੀਂ ਪਾਸ, ਸੰਬੰਧਤ ਖੇਤਰ 'ਚ ਆਈਟੀਆਈ ਦੀ ਡਿਗਰੀ, 10ਵੀਂ 'ਚ ਪੰਜਾਬੀ ਇਕ ਭਾਸ਼ਾ ਵਜੋਂ ਪੜ੍ਹੀ ਹੋਵੇ।
ਉਮਰ
ਉਮੀਦਵਾਰ ਦੀ ਉਮਰ 18 ਤੋਂ 37 ਸਾਲ ਤੈਅ ਕੀਤੀ ਗਈ ਹੈ। ਰਾਖਵਾਂਕਰਨ ਵਰਗ ਦੇ ਉਮੀਦਵਾਰਾਂ ਨੂੰ ਵੱਧ ਤੋਂ ਵੱਧ ਉਮਰ 'ਚ ਛੋਟ ਦਿੱਤੀ ਜਾਵੇਗੀ।
ਤਨਖਾਹ
ਉਮੀਦਵਾਰ ਨੂੰ ਹਰ ਮਹੀਨੇ 19,900 ਰੁਪਏ ਤਨਖਾਹ ਮਿਲੇਗੀ
ਇੰਝ ਕਰੋ ਅਪਲਾਈ
ਉਮੀਦਵਾਰ ਅਧਿਕਾਰਤ ਵੈੱਬਸਾਈਟ 'ਤੇ ਜਾ ਕੇ ਅਪਲਾਈ ਕਰ ਸਕਦੇ ਹਨ।
ਵਧੇਰੇ ਜਾਣਕਾਰੀ ਲਈ ਨੋਟੀਫਿਕੇਸ਼ਨ ਲਿੰਕ 'ਤੇ ਕਲਿੱਕ ਕਰੋ।
