ਭਾਰਤੀ-ਅਮਰੀਕੀ ਡਾਕਟਰ ਨੇ PM ਮੋਦੀ ਅਤੇ ਅਡਾਨੀ ਵਿਰੁੱਧ ਦਾਇਰ ਕੀਤਾ ਮੁਕੱਦਮਾ, ਜਾਣੋ ਕੀ ਹੈ ਮਾਮਲਾ
Thursday, Sep 01, 2022 - 10:16 AM (IST)
ਵਾਸ਼ਿੰਗਟਨ (ਏਜੰਸੀ)- ਇੱਕ ਭਾਰਤੀ-ਅਮਰੀਕੀ ਡਾਕਟਰ ਨੇ ਪ੍ਰਧਾਨ ਮੰਤਰੀ ਨਰਿੰਦਰ ਮੋਦੀ, ਆਂਧਰਾ ਪ੍ਰਦੇਸ਼ ਦੇ ਮੁੱਖ ਮੰਤਰੀ ਵਾਈ.ਐੱਸ. ਜਗਨਮੋਹਨ ਰੈਡੀ ਅਤੇ ਉੱਘੇ ਕਾਰੋਬਾਰੀ ਗੌਤਮ ਅਡਾਨੀ ਖ਼ਿਲਾਫ਼ ਭ੍ਰਿਸ਼ਟਾਚਾਰ, ਪੈਗਾਸਸ ਸਪਾਈਵੇਅਰ ਦੀ ਵਰਤੋਂ ਅਤੇ ਹੋਰ ਮੁੱਦਿਆਂ ਨੂੰ ਲੈ ਕੇ ਮੁਕੱਦਮਾ ਦਾਇਰ ਕੀਤਾ ਹੈ। ਕੋਲੰਬੀਆ ਦੀ ਅਮਰੀਕੀ ਜ਼ਿਲ੍ਹਾ ਅਦਾਲਤ ਨੇ ਇਨ੍ਹਾਂ ਸਾਰੇ ਲੋਕਾਂ ਨੂੰ ਸੰਮਨ ਜਾਰੀ ਕੀਤਾ ਹੈ। ਨਿਊਯਾਰਕ ਤੋਂ ਉੱਘੇ ਭਾਰਤੀ-ਅਮਰੀਕੀ ਅਟਾਰਨੀ ਰਵੀ ਬੱਤਰਾ ਨੇ ਇਸ ਨੂੰ "ਵਿਅਰਥ ਮੁਕੱਦਮਾ" ਕਰਾਰ ਦਿੱਤਾ। ਰਿਚਮੰਡ ਸਥਿਤ ਗੈਸਟ੍ਰੋਐਂਟਰੌਲੋਜਿਸਟ ਡਾਕਟਰ ਲੋਕੇਸ਼ ਵਯੁਰੂ ਨੇ ਪ੍ਰਧਾਨ ਮੰਤਰੀ ਮੋਦੀ, ਰੈੱਡੀ ਅਤੇ ਅਡਾਨੀ ਦੇ ਖ਼ਿਲਾਫ਼ ਇਹ ਮੁਕੱਦਮਾ ਦਾਇਰ ਕੀਤਾ ਹੈ। ਇਸ ਮੁਕੱਦਮੇ 'ਚ 'ਵਰਲਡ ਇਕਨਾਮਿਕ ਫੋਰਮ' ਦੇ ਪ੍ਰਧਾਨ ਅਤੇ ਸੰਸਥਾਪਕ ਪ੍ਰੋਫੈਸਰ ਕਲੌਸ ਸ਼ਵਾਬ ਦਾ ਨਾਂ ਵੀ ਸ਼ਾਮਲ ਹੈ।
ਇਹ ਵੀ ਪੜ੍ਹੋ: ਕੈਨੇਡਾ ਤੋਂ ਅੱਜ ਫਿਰ ਆਈ ਦੁਖਦਾਇਕ ਖ਼ਬਰ, ਸੰਗਰੂਰ ਦੇ ਨੌਜਵਾਨ ਦੀ ਪਾਣੀ 'ਚ ਡੁੱਬਣ ਕਾਰਨ ਮੌਤ
ਆਂਧਰਾ ਪ੍ਰਦੇਸ਼ ਦੇ ਰਹਿਣ ਵਾਲੇ ਡਾਕਟਰ ਨੇ ਦੋਸ਼ ਲਾਇਆ ਹੈ ਕਿ ਪ੍ਰਧਾਨ ਮੰਤਰੀ ਮੋਦੀ, ਰੈੱਡੀ, ਅਡਾਨੀ ਅਤੇ ਹੋਰ ਭ੍ਰਿਸ਼ਟਾਚਾਰ ਵਿੱਚ ਸ਼ਾਮਲ ਹਨ, ਜਿਸ ਵਿੱਚ ਅਮਰੀਕਾ ਵਿੱਚ ਵੱਡੇ ਪੈਮਾਨੇ 'ਤੇ ਨਕਦੀ ਟਰਾਂਸਫਰ ਅਤੇ ਸਿਆਸੀ ਵਿਰੋਧੀਆਂ ਵਿਰੁੱਧ ਜਾਸੂਸੀ ਸਾਫਟਵੇਅਰ ਪੈਗਾਸਸ ਦੀ ਵਰਤੋਂ ਸ਼ਾਮਲ ਹੈ। ਹਾਲਾਂਕਿ ਡਾਕਟਰ ਨੇ ਇਸ ਸਬੰਧੀ ਕੋਈ ਸਬੂਤ ਪੇਸ਼ ਨਹੀਂ ਕੀਤਾ ਹੈ। ਡਾਕਟਰ ਵੱਲੋਂ 24 ਮਈ ਨੂੰ ਮੁਕੱਦਮਾ ਦਾਇਰ ਕੀਤਾ ਗਿਆ ਸੀ, ਜਿਸ ਤੋਂ ਬਾਅਦ ਅਦਾਲਤ ਨੇ 22 ਜੁਲਾਈ ਨੂੰ ਸੰਮਨ ਜਾਰੀ ਕੀਤੇ ਸਨ। ਭਾਰਤ 'ਚ ਉਨ੍ਹਾਂ ਨੂੰ ਇਹ ਸੰਮਨ 4 ਅਗਸਤ ਨੂੰ ਅਤੇ ਸ਼ਵਾਬ ਨੂੰ ਸਵਿਟਜ਼ਰਲੈਂਡ 'ਚ 2 ਅਗਸਤ ਨੂੰ ਦਿੱਤਾ ਗਿਆ ਸੀ। ਇਸ ਮਾਮਲੇ ਬਾਰੇ ਪੁੱਛੇ ਜਾਣ 'ਤੇ ਬੱਤਰਾ ਨੇ ਕਿਹਾ ਕਿ ਡਾਕਟਰ ਕੋਲ ਫਿਜ਼ੂਲ ਦਾ ਕਾਫ਼ੀ ਸਮਾਂ ਹੈ। ਉਨ੍ਹਾਂ ਕਿਹਾ ਕਿ ਇਹ ਇੱਕ "ਵਿਅਰਥ ਮੁਕੱਦਮਾ" ਹੈ।'
ਇਹ ਵੀ ਪੜ੍ਹੋ: ਭਿਆਨਕ ਸੜਕ ਹਾਦਸੇ 'ਚ ਪੰਜਾਬੀ ਗਾਇਕ ਨਿਰਵੈਰ ਦੀ ਦਰਦਨਾਕ ਮੌਤ
ਨੋਟ: ਇਸ ਖ਼ਬਰ ਬਾਰੇ ਕੀ ਹੈ ਤੁਹਾਡੀ ਰਾਏ, ਕੁਮੈਂਟ ਕਰਕੇ ਦਿਓ ਜਵਾਬ।