87ਵੇਂ ਹਵਾਈ ਫੌਜ ਦਿਵਸ 'ਤੇ ਤੇਜਸ ਅਤੇ ਅਭਿਨੰਦਨ ਨੇ ਦਿਖਾਇਆ ਦਮ

10/08/2019 11:32:39 AM

ਨਵੀਂ ਦਿੱਲੀ— ਭਾਰਤੀ ਹਵਾਈ ਫੌਜ ਅੱਜ 87 ਸਾਲ ਦੀ ਹੋ ਗਈ ਹੈ। ਇੰਡੀਅਨ ਏਅਰਫੋਰਸ ਡੇਅ 'ਤੇ ਅੱਜ ਯਾਨੀ ਮੰਗਲਵਾਰ ਨੂੰ ਹਵਾਈ ਫੌਜ ਨੇ ਆਪਣੀ ਸ਼ਕਤੀ ਦਾ ਪ੍ਰਦਰਸ਼ਨ ਕੀਤਾ। ਗਾਜ਼ੀਆਬਾਦ ਦੇ ਹਿੰਡਨ ਏਅਰਬੇਸ 'ਤੇ ਹੋਏ ਇਸ ਪ੍ਰੋਗਰਾਮ 'ਚ ਲੋਕਾਂ ਨੇ ਸਭ ਤੋਂ ਖਤਰਨਾਕ ਜੰਗੀ ਹੈਲੀਕਾਪਟਰ ਅਪਾਚੇ ਦੀ ਆਵਾਜ਼ ਸੁਣੀ, ਉੱਥੇ ਹੀ ਸਵਦੇਸ਼ੀ ਜੰਗੀ ਜਹਾਜ਼ ਤੇਜਸ ਨੇ ਆਪਣੇ ਕਰਤੱਵਾਂ ਨਾਲ ਸਾਰਿਆਂ ਨੂੰ ਹੈਰਾਨ ਕਰ ਦਿੱਤਾ। ਏਅਰ ਸ਼ੋਅ 'ਚ ਅਭਿਨੰਦਨ ਵਰਤਮਾਨ ਦੀ ਮੌਜੂਦਗੀ ਨੇ ਲੋਕਾਂ ਦਾ ਉਤਸ਼ਾਹ ਹੋਰ ਵਧਾ ਦਿੱਤਾ ਸੀ। ਇੱਥੇ ਹਵਾਈ ਫੌਜ ਦੇ ਸਾਰੇ ਵੱਡੇ ਅਧਿਕਾਰੀ ਮੌਜੂਦ ਸਨ।

 

ਅਭਿਨੰਦਨ ਦਾ ਤਾੜੀਆਂ ਨਾਲ ਹੋਇਆ ਸਵਾਗਤ
ਏਅਰ ਸ਼ੋਅ 'ਚ ਅਭਿਨੰਦਨ ਦੀ ਐਂਟਰੀ ਹੁੰਦੇ ਹੀ ਏਅਰਬੇਸ ਤਾੜੀਆਂ ਨਾਲ ਗੂੰਜ ਉੱਠਿਆ। ਅਭਿਨੰਦਨ ਇੱਥੇ ਮਿਗ-21 ਉੱਡਾ ਰਹੇ ਸਨ। ਜ਼ਿਕਰਯੋਗ ਹੈ ਕਿ ਅਭਿਨੰਦਨ ਬਾਲਾਕੋਟ ਏਅਰਸਟ੍ਰਾਈਕ ਤੋਂ ਬਾਅਦ ਪਾਕਿਸਤਾਨ ਦੇ ਐੱਫ-16 ਲੜਾਕੂ ਜਹਾਜ਼ ਦਾ ਪਿੱਛਾ ਕਰਦੇ ਹੋਏ ਪਾਕਿਸਤਾਨ 'ਚ ਚੱਲੇ ਗਏ ਸਨ ਅਤੇ ਉਸ ਜਹਾਜ਼ ਨੂੰ ਮਾਰ ਸੁੱਟਿਆ ਸੀ। ਇਸ ਤੋਂ ਇਲਾਵਾ ਬਾਲਾਕੋਟ ਏਅਰਸਟ੍ਰਾਈਕ ਨੂੰ ਅੰਜਾਮ ਦੇਣ ਵਾਲੇ ਮਿਰਾਜ 2000 ਵੀ ਉੱਥੇ ਦਿੱਸੇ।

 

ਤੇਜਸ ਦੇ ਕਰਤੱਵ ਦੇਖ ਲੋਕ ਹੋਏ ਹੈਰਾਨ
ਏਅਰ ਸ਼ੋਅ 'ਚ ਪਹਿਲੀ ਵਾਰ ਦੁਨੀਆ ਦੇ ਸਭ ਤੋਂ ਖਤਰਨਾਕ ਜੰਗੀ ਹੈਲੀਕਾਪਟਰ ਅਪਾਚੇ ਨੇ ਆਪਣਾ ਦਮ ਦਿਖਾਇਆ। ਇੱਥੇ ਚਿਨੂਕ ਹੈਲੀਕਾਪਟਰਜ਼ ਵੀ ਦੇਖੇ ਗਏ। ਇਨ੍ਹਾਂ ਨੂੰ ਵੀ ਪ੍ਰੋਗਰਾਮ 'ਚ ਪਹਿਲੀ ਵਾਰ ਸ਼ਾਮਲ ਕੀਤਾ ਗਿਆ ਸੀ। ਹਾਲਾਂਕਿ ਸਵਦੇਸ਼ੀ ਜੰਗੀ ਜਹਾਜ਼ ਤੇਜਸ ਨੇ ਮਹਿਫਿਲ ਲੁੱਟ ਲਈ। ਉਸ ਨੇ ਕਰੀਬ 2 ਮਿੰਟ ਤੱਕ ਕਰਤੱਵ ਦਿਖਾਏ, ਜਿਸ ਨੇ ਸਾਰਿਆਂ ਨੂੰ ਹੈਰਾਨ ਕਰ ਦਿੱਤਾ।

PunjabKesariਸਚਿਨ ਤੇਂਦੁਲਕਰ ਵੀ ਪਹੁੰਚੇ
ਏਅਰਫੋਰਸ ਦੇ ਪ੍ਰੋਗਰਾਮ 'ਚ ਮਾਸਟਰ ਬਲਾਸਟਰ ਸਚਿਨ ਤੇਂਦੁਲਕਰ ਵੀ ਪਹੁੰਚੇ। ਜ਼ਿਕਰਯੋਗ ਹੈ ਕਿ ਉਨ੍ਹਾਂ ਨੂੰ 83ਵੇਂ ਏਅਰਫੋਰਸ ਡੇਅ 'ਤੇ ਗਰੁੱਪ ਕੈਪਟਨ ਬਣਾਇਆ ਗਿਆ ਸੀ। ਪ੍ਰੋਗਰਾਮ 'ਚ ਆਮਰੀ ਚੀਫ ਬਿਪਿਨ ਰਾਵਤ ਵੀ ਪਹੁੰਚੇ ਸਨ। ਏਅਰਬੇਸ 'ਚ ਉਹ ਸਚਿਨ ਤੇਂਦੁਲਕਰ ਦੇ ਨਾਲ ਬੈਠੇ। ਪ੍ਰੋਗਰਾਮ 'ਚ ਏਅਰ ਚੀਫ ਰਾਕੇਸ਼ ਭਦੌਰੀਆ ਨੇ ਆਪਣੇ ਸੰਬੋਧਨ 'ਚ ਸ਼ਹੀਦ ਹੋਏ ਏਅਰਫੋਰਸ ਜਵਾਨਾਂ ਨੂੰ ਯਾਦ ਕੀਤਾ। ਆਪਣੇ ਭਾਸ਼ਣ ਦੇ ਅੰਤ 'ਚ ਉਨ੍ਹਾਂ ਨੇ ਏਅਰਫੋਰਸ ਦੇ ਜਵਾਨਾਂ ਨੂੰ ਇਸੇ ਤਰਾਂ ਦੇਸ਼ ਦੀ ਸੇਵਾ ਕਰਦੇ ਰਹਿਣ ਲਈ ਕਿਹਾ। ਕਰਤੱਵਾਂ 'ਚ ਸਭ ਤੋਂ ਪਹਿਲਾਂ ਏਅਰ ਵਾਰੀਅਰ ਡਰਿੱਲ ਟੀਮ ਨੇ ਆਪਣਾ ਕਰਤੱਵ ਦਿਖਾਇਆ। ਇਹ ਜਵਾਨ 5 ਕਿਲੋ ਦੀ ਬੰਦੂਕ ਨੂੰ ਖਿਡੌਣੇ ਦੀ ਤਰ੍ਹਾਂ ਇੱਧਰ-ਉੱਧਰ ਘੁੰਮਾ ਕੇ ਕਰਤੱਵ ਕਰ ਰਹੇ ਸਨ। ਸੁਮਿਤ ਤਿਵਾੜੀ ਇਸ ਦਲ ਦੀ ਅਗਵਾਈ ਕਰ ਰਹੇ ਸਨ।


DIsha

Content Editor

Related News